ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact Checkਪ੍ਰੋ ਪੰਜਾਬ ਟੀਵੀ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਪੋਸਟ ਐਡੀਟਡ...

ਪ੍ਰੋ ਪੰਜਾਬ ਟੀਵੀ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਪੋਸਟ ਐਡੀਟਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਆਪ MLA ਇੰਦਰਜੀਤ ਕੌਰ ਮਾਨ ਨਕੋਦਰ ਦੇ ਨੇੜਲੇ ਪਿੰਡ ‘ਚ ਭੰਗ ਮਲਦੇ ਫੜੇ ਗਏ

Fact
ਇਹ ਸੱਚ ਨਹੀਂ ਹੈ। ਪ੍ਰੋ ਪੰਜਾਬ ਟੀਵੀ ਦੀ ਐਡੀਟਡ ਪੋਸਟ ਨੂੰ ਸ਼ੇਅਰ ਕਰ ਆਪ ਵਿਧਾਇਕ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਪੰਜਾਬੀ ਮੀਡੀਆ ਅਦਾਰੇ Pro Punjab TV ਦੇ ਇੱਕ ਫੇਸਬੁੱਕ ਪੋਸਟ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਇੱਕ ਮਹਿਲਾ ਦੀ ਤਸਵੀਰ ਨਾਲ ਕੈਪਸ਼ਨ ਲਿਖਿਆ ਹੋਇਆ ਹੈ,”ਆਪ MLA ਇੰਦਰਜੀਤ ਕੌਰ ਮਾਨ ਨਕੋਦਰ ਦੇ ਨੇੜਲੇ ਪਿੰਡ ‘ਚ ਭੰਗ ਮਲਦੀ ਫੜ੍ਹੀ ਗਈ’

ਫੇਸਬੁੱਕ ਪੇਜ “Aaap party pap party” ਨੇ ਇਹ ਸਕ੍ਰੀਨਸ਼ੋਟ ਸਾਂਝਾ ਕਰਦਿਆਂ ਲਿਖਿਆ, “ਇਹ ਕਰਨਗੇ ਪੰਜਾਬ ਨਸ਼ਾ ਮੁਕਤ”

ਪ੍ਰੋ ਪੰਜਾਬ ਟੀਵੀ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਪੋਸਟ ਐਡੀਟਡ ਹੈ
Courtesy: Facebook/AaapPartyPaapParty

ਅਸੀਂ ਪਾਇਆ ਕਿ ਇਸ ਤਸਵੀਰ ਨੂੰ ਸੋਸ਼ਲ ਮੀਡਿਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਪ੍ਰੋ ਪੰਜਾਬ ਟੀਵੀ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਪੋਸਟ ਐਡੀਟਡ ਹੈ
Courtesy: Facebook/PunjabPunjabianDa

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸਭ ਤੋਂ ਪਹਿਲਾਂ ਇਸ ਕਲਿਪ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਕਲਿਪ ਦੇ ਫੌਂਟ ਵਿੱਚ ਗੜਬੜ ਹੈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ Pro Punjab TV ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ।

ਪ੍ਰੋ ਪੰਜਾਬ ਟੀਵੀ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਪੋਸਟ ਐਡੀਟਡ ਹੈ
Courtesy: Facebook/ProPunjabTV

ਸਾਨੂੰ ਇਸ ਤਸਵੀਰ ਸਣੇ ਇੱਕ ਪੋਸਟ ਪੇਜ ਤੋਂ ਸਾਂਝਾ ਕੀਤਾ ਮਿਲਿਆ। ਪੇਜ ਨੇ ਇਸ ਤਸਵੀਰ ਸਣੇ ਹੋਰ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ ਸੀ, “‘ਆਪ’ MLA ਇੰਦਰਜੀਤ ਕੌਰ ਮਾਨ ਨੇ ਨਕੋਦਰ ਦੇ ਨੇੜਤੇ ਪਿੰਡਾਂ ‘ਚ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਲਿਆ ਜਾਇਜ਼ਾ”

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅੱਗੇ ਵੱਧਦਿਆਂ ਅਸੀਂ Pro Punjab TV ਦੇ ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲ ਕੀਤੀ। ਗਗਨ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ।

Conclusion

ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹੈ ਕਿ Pro Punjab TV ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਪੋਸਟ ਐਡੀਟਡ ਹੈ।

Result: False

Our Sources
Facebook post uploaded by Pro Punjab TV on April 3, 2023
Telephonic conversation with Pro Punjab TV Journalist

ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular