Claim
ਇਰਾਨ ਦੁਆਰਾ ਇਜਰਾਈਲ ਤੇ ਕੀਤੇ ਗਏ ਹਮਲੇ ਦਾ ਵੀਡੀਓ

Fact Check/Verification
ਈਰਾਨ ਦੁਆਰਾ ਇਜਰਾਈਲ ਤੇ ਕੀਤੇ ਗਏ ਹਮਲੇ ਦਾ ਦੱਸਦਿਆਂ ਵਾਇਰਲ ਹੋ ਰਹੇ ਇਸ ਵੀਡੀਓ ਦੀ ਪੜਤਾਲ ਦੇ ਲਈ ਅਸੀਂ ਵੀਡੀਓ ਦੇ ਇੱਕ ਕੀ ਫਰੇਮ ਨੂੰ ਯਨਡੈਕਸ ਸਰਚ ਇੰਜਨ ਦੀ ਮਦਦ ਦੇ ਨਾਲ ਲੱਭਿਆ। ਇਸ ਦੌਰਾਨ ਸਾਨੂੰ ਸੋਸ਼ਲ ਮੀਡੀਆ ਸਾਈਟ vk.com ਦੁਆਰਾ 28 ਫਰਵਰੀ 2020 ਨੂੰ ਪੋਸਟ ਕੀਤਾ ਗਿਆ ਇੱਕ ਵੀਡੀਓ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਹ ਉਹੀ ਵੀਡੀਓ ਹੈ ਜਿਸ ਨੂੰ ਹੁਣ ਇਰਾਨ ਦੁਆਰਾ ਇਜਰਾਇਲ ਦੇ ਕੀਤੇ ਗਏ ਹਮਲੇ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਪੋਸਟ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਉੱਤਰੀ ਸੀਰੀਆ ਦਾ ਹੈ।

ਸਰਚ ਕਰਨ ਤੇ ਸਾਨੂੰ ਯੂਟੀਊਬ ਚੈਨਲ ਤੇ ਵੀ ਇਹ ਵੀਡੀਓ ਮਿਲਿਆ। ਸਾਲ 2020 ਦੇ ਵਿੱਚ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਵੀ ਉੱਤਰੀ ਸੀਰੀਆ ਦਾ ਦੱਸਿਆ ਗਿਆ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਵੀਡੀਓ ਇਰਾਨ ਦੁਆਰਾ ਇਸਰਾਇਲ ਤੇ ਕੀਤੇ ਗਏ ਹਮਲੇ ਦਾ ਨਹੀਂ ਹੈ।
ਇਸ ਤਰ੍ਹਾਂ ਸਾਡੀ ਪੜਤਾਲ ਵਿੱਚ ਇਹ ਸਪਸ਼ਟ ਹੈ ਕਿ ਉੱਤਰੀ ਸੀਰੀਆ ਦੇ ਕਰੀਬ ਚਾਰ ਸਾਲ ਪੁਰਾਣੇ ਵੀਡੀਓ ਨੂੰ ਇਰਾਨ ਦੁਆਰਾ ਇਸਰਾਇਲ ਦੇ ਕੀਤੇ ਗਏ ਹਮਲੇ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Result– False
Sources
Vk.com Post on Feb 28, 2020
Youtube Video On Feb 28, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।