Fact Check
ਇਜਰਾਇਲੀ ਨੇਤਾ ਦੇ ਭੱਜਣ ਦਾ ਇਹ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2023 ਦਾ ਹੈ
Claim
ਇਜਰਾਇਲੀ ਨੇਤਾ ਦੇ ਭੱਜਣ ਦਾ ਹਾਲੀਆ ਵੀਡੀਓ
Fact
ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ 2 ਸਾਲ ਪੁਰਾਣੀ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਅਕਤੀਆਂ ਨੂੰ ਕਥਿਤ ਤੌਰ ਤੇ ਇਰਾਨ ਦੁਆਰਾ ਹਮਲੇ ਵਿੱਚ ਆਪਣੀ ਜਾਨ ਬਚਾ ਕੇ ਭੱਜਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦੋ ਵਿਅਕਤੀਆਂ ਨੂੰ ਮੀਡਿਆ ਨਾਲ ਗੱਲ ਕਰਦਿਆਂ ਦੇਖਿਆ ਜਾ ਸਕਦਾ ਹੈ ਅਤੇ ਇਸ ਦੌਰਾਨ ਘੋਸ਼ਣਾ ਹੁੰਦੀ ਹੈ ਤੇ ਸਭ ਉਥੋਂ ਭੱਜਣ ਲੱਗਦੇ ਹਨ। ਵੀਡੀਓ ਵਿੱਚ ਪਿੱਛੇ ਉੱਚੀ ਆਵਾਜ਼ ਸੁਣੀ ਜਾ ਸਕਦੀ ਹੈ।
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜਰਾਇਲੀ ਮੰਤਰੀ ਮੀਡੀਆ ਨਾਲ ਗੱਲ ਕਰ ਰਹੇ ਸਨ ਤੇ ਇਸ ਦੌਰਾਨ ਇਰਾਨੀ ਮਿਜਾਇਲ ਉਥੇ ਆ ਡਿੱਗ ਗਈ ਅਤੇ ਸਾਰੇ ਆਪਣੀ ਜਾਨ ਬਚਾਉਣ ਲਈ ਉਥੋਂ ਭੱਜਣ ਲੱਗ ਪਏ।

Fact
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਵੀਡੀਓ ਨੂੰ ਸਭ ਤੋਂ ਪਹਿਲਾਂ ਕੁਝ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਐਕਸ ਯੂਜ਼ਰ JoelCRosenberg ਦੁਆਰਾ 15 ਅਕਤੂਬਰ, 2023 ਨੂੰ ਪੋਸਟ ਵਿੱਚ ਅਪਲੋਡ ਮਿਲੀ।
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਸੀਬੀਐਨ ਨਿਊਜ਼ ਦੁਆਰਾ 16 ਅਕਤੂਬਰ 2023 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਇਸ ਰਿਪੋਰਟ ਦੇ ਮੁਤਾਬਕ, ਸੰਯੁਕਤ ਰਾਸ਼ਟਰ ਦੇ ਸਾਬਕਾ ਇਜ਼ਰਾਈਲੀ ਰਾਜਦੂਤ ਅਤੇ ਉਸ ਸਮੇਂ ਦੇ ਕਨੇਸੈੱਟ ਮੈਂਬਰ ਡੈਨੀ ਡੈਨਨ ਐਤਵਾਰ ਨੂੰ ਕਈ ਰਾਜਦੂਤਾਂ ਨੂੰ ਸਰਹੱਦੀ ਸ਼ਹਿਰ ਸਡੇਰੋਟ ਵਿੱਚ ਫੈਕਟ ਫ਼ਾਇੰਡਿੰਗ ਦੌਰੇ ‘ਤੇ ਲੈ ਕੇ ਆਏ। ਇਸ ਦੌਰਾਨ ਜਦੋਂ ਡੈਨੀ ਡੈਨਨ ਮੀਡੀਆ ਕਰਮਚਾਰੀਆਂ ਨਾਲ ਗੱਲ ਕਰ ਰਹੇ ਸਨ ਤਾਂ ਅਚਾਨਕ ਸਾਇਰਾਨ ਵੱਜਦਾ ਹੈ ਅਤੇ ਸਾਰੇ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣ ਲੱਗ ਜਾਂਦੇ ਹਨ। ਗੌਰਤਲਬ ਹੈ ਕਿ ਡੈਨੀ ਡੈਨਨ ਮੌਜੂਦਾ ਸੰਯੁਕਤ ਰਾਸ਼ਟਰ ਦੇ ਇਜ਼ਰਾਈਲੀ ਰਾਜਦੂਤ ਹਨ।

ਸਾਨੂੰ ਇਸ ਵਾਇਰਲ ਵੀਡੀਓ ਦਾ ਅੰਸ਼ ਕੁਝ ਮੀਡਿਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਵੀ ਅਪਲੋਡ ਮਿਲਿਆ।

Conclusion
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ 2 ਸਾਲ ਪੁਰਾਣੀ ਹੈ। ਪੁਰਾਣੀ ਵੀਡੀਓ ਨੂੰ ਇਜ਼ਰਾਈਲ – ਇਰਾਨ ਵਿਚਾਲੇ ਚੱਲ ਰਹੇ ਸੰਘਰਸ਼ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Report published by CBN News, Dated October 16, 2023
Video uploaded on X by JoelCRosenberg, Dated October 15, 2023
Report published by Sunday Adoga News, Dated October 16, 2023