ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਇਰਾਨ 'ਚ ਮੁਸਾਫਿਰ ਜਹਾਜ਼ ਦੀ ਇਸ ਤਰ੍ਹਾਂ ਹੋਈ ਕ੍ਰੈਸ਼ ਲੈਂਡਿੰਗ?

ਕੀ ਇਰਾਨ ‘ਚ ਮੁਸਾਫਿਰ ਜਹਾਜ਼ ਦੀ ਇਸ ਤਰ੍ਹਾਂ ਹੋਈ ਕ੍ਰੈਸ਼ ਲੈਂਡਿੰਗ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਹਵਾਈ ਜਹਾਜ਼ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਹਾਜ਼ ਨੂੰ ਕਰੈਸ਼ ਲੈਂਡਿੰਗ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ ਦੂਜੇ ਹਿੱਸੇ ਵਿੱਚ ਯਾਤਰੀਆਂ ਨੂੰ ਜਹਾਜ਼ ਤੋਂ ਥੱਲੇ ਉਤਰਦਿਆਂ ਵੀ ਵੇਖਿਆ ਜਾ ਸਕਦਾ ਹੈ। 

ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੇ ਵਿੱਚ ਮੁਸਾਫ਼ਰ ਜਹਾਜ਼ ਦੀ ਕਰੈਸ਼ ਲੈਂਡਿੰਗ ਹੋਈ। 

ਪੰਜਾਬੀ ਮੀਡੀਆ ਅਦਾਰਾ ‘ਸਕਰੋਲ ਪੰਜਾਬ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੌਤ ਦੇ ਮੂੰਹ ਚੋਂ ਬਚਾਈ ਲੋਕ। ਈਰਾਨ ਚ ਮੁਸਾਫ਼ਰ ਜਹਾਜ਼ ਦੀ ਹੋਈ ਕਰੈਸ਼ ਲੈਂਡਿੰਗ।’ ਇਸ ਵੀਡੀਓ ਨੂੰ ਹੁਣ ਤਕ ਤਿੰਨ ਲੱਖ ਤੋਂ ਵੱਧ ਸ਼ੋਸ਼ਲ ਮੀਡੀਆ ਯੂਜ਼ਰ ਦੇਖ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਯੂ ਟਿਊਬ ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

Crowd tangle ਦੇ ਡਾਟਾ ਦੇ ਮੁਤਾਬਕ 3,994 ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

ਇਰਾਨ 'ਚ ਮੁਸਾਫਿਰ ਜਹਾਜ਼ ਦੀ ਇਸ ਤਰ੍ਹਾਂ ਹੋਈ ਕ੍ਰੈਸ਼ ਲੈਂਡਿੰਗ

ਸਾਦੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਅਸੀਂ ਸਭ ਤੋਂ ਪਹਿਲਾਂ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਵੀਡੀਓ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।

ਸੋਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਨਿਊਜ਼ ਵੈੱਬਸਾਈਟ The Namal ਦੁਆਰਾ ਜਨਵਰੀ 10, 2022 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਆਰਟੀਕਲ ਦੇ ਮੁਤਾਬਕ ਵਾਇਰਲ ਹੋ ਰਹੀ ਵੀਡੀਓ ਵਿੱਚ ਕ੍ਰੈਸ਼ ਹੋ ਰਹੇ ਜਹਾਜ਼ ਦੀ ਵੀਡੀਓ ਅਸਲੀ ਨਹੀਂ ਹੈ ਵਾਇਰਲ ਵੀਡੀਓ ਇਕ ਯੂਟਿਊਬਰ ਦੁਆਰਾ ਕੰਪਿਊਟਰ ਸਾਫਟਵੇਅਰ ਦੀ ਮਦਦ ਨਾਲ ਬਣਾਈ ਗਈ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਰਾਨ 'ਚ ਮੁਸਾਫਿਰ ਜਹਾਜ਼ ਦੀ ਇਸ ਤਰ੍ਹਾਂ ਹੋਈ ਕ੍ਰੈਸ਼ ਲੈਂਡਿੰਗ

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਅਡਵਾਂਸ ਸਰਚ ਦੀ ਮੱਦਦ ਨਾਲ ਵਾਇਰਲ ਵੀਡੀਓ ਦੇ ਬਾਰੇ ਵਿਚ ਸਰਚ ਕੀਤਾ। ਸਰਚ ਦੌਰਾਨ ਸਾਨੂੰ ਫੇਸਬੁੱਕ ਪੇਜ Lucky Lous ਦੁਆਰਾ ਵਾਇਰਲ ਵੀਡੀਓ 12 ਨਵੰਬਰ 2020 ਨੂੰ ਅਪਲੋਡ ਮਿਲੀ। ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਇਹ ਫਲਾਈਟ ਸਿਮੁਲੇਸ਼ਨ ਵੀਡੀਓ ਹੈ ਅਤੇ ਅਸਲ ਨਹੀਂ ਹੈ।


ਸਰਚ ਦੇ ਦੋਰਾਨ ਹੀ ਸਾਨੂੰ ਵਾਇਰਲ ਵੀਡੀਓ ਯੂਟਿਊਬ ਦੇ ਅਧਿਕਾਰਿਕ ਚੈਨਲ Bop B Pin ਦੁਆਰਾ 2 ਮਈ 2020 ਨੂੰ ਅਪਲੋਡ ਮਿਲੀ। ਇਸ ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਵੀ X Plane 11 ਦੀ ਵੀਡੀਓ ਫਲਾਈਟ ਸਿਮੂਲੇਸ਼ਨ ਹੈ ਅਤੇ ਅਤੇ ਵੀਡਿਓ ਵਿੱਚ ਕੋਈ ਸੱਚਾਈ ਨਹੀਂ ਹੈ।

ਆਪਣੀ ਸਰਚ ਦੇ ਦੌਰਾਨ ਸਾਨੂੰ X Plane 11 ਦੀ ਵੈੱਬਸਾਈਟ ਮਿਲੀ ਜਿਸ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਇਕ ਗੇਮ ਸਾਫਟਵੇਅਰ ਹੈ।

ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਦੂਜੇ ਹਿੱਸੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ InVID ਟੂਲ ਦੀ ਮਦਦ ਨਾਲ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਆਪਣੀ ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦੇ ਦੂਜੇ ਹਿੱਸੇ ਨੂੰ ਲੈ ਕੇ ਇਕ ਆਰਟੀਕਲ ਮਿਲਿਆ।

ਤੁਰਕੀ ਵੈੱਬਸਾਈਟ yeniakit ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਇਹ ਵੀਡੀਓ ਇਰਾਨ ਦੀ ਹੈ ਜਿਥੇ ਲੈਂਡਿੰਗ ਦੇ ਦੌਰਾਨ ਜਹਾਜ਼ ਦਾ ਪਹੀਆ ਟੁੱਟ ਗਿਆ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਲੈਂਡਰ ਰਾਹੀਂ ਥੱਲੇ ਉਤਾਰਿਆ ਗਿਆ।

ਇਰਾਨ 'ਚ ਮੁਸਾਫਿਰ ਜਹਾਜ਼ ਦੀ ਇਸ ਤਰ੍ਹਾਂ ਹੋਈ ਕ੍ਰੈਸ਼ ਲੈਂਡਿੰਗ

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦਾ ਪਹਿਲਾ ਹਿੱਸਾ ਕੰਪਿਊਟਰ ਸਾਫਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੈ ਜਦਕਿ ਦੂਜੀ ਵੀਡੀਓ ਈਰਾਨ ਦੀ ਹੈ ਜਿਥੇ ਲੈਂਡਿੰਗ ਦੌਰਾਨ ਜਹਾਜ਼ ਦਾ ਪਹੀਆ ਟੁੱਟ ਗਿਆ ਸੀ।

Result: False

Our Sources

The Namal: https: //thenamal.com/world/garuda-indonesia-plane-crash-video-is-not-real/

Facebook/Luckylous: https://www.facebook.com/790036717701221/videos/1088869154916285

YouTube: YouTube: https: //youtu.be/UHS1jiDd-YM

X-Plane11.com: https://www.x-plane.com/

Yeniakit: https: //www.yeniakit.com.tr/haber/korku-dolu-anlar-iranda-yolcu-ucagi-pistten-cikti-1614708.html


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular