Fact Check
ਇਰਾਨ ਦੁਆਰਾ ਇਜ਼ਰਾਇਲ ਤੇ ਮਿਜ਼ਾਈਲ ਹਮਲੇ ਦੀ ਹੈ ਇਹ ਵੀਡੀਓ?
Claim
ਇਰਾਨ ਦੁਆਰਾ ਇਜ਼ਰਾਇਲ ਤੇ ਮਿਸਾਇਲ ਹਮਲੇ ਦੀ ਵੀਡੀਓ

Fact Check/Verification
ਅਸੀਂ Yandex ‘ ਤੇ ਵਾਇਰਲ ਕਲਿੱਪ ਦੇ ਕੀ ਫ੍ਰੇਮ ਕੱਢਕੇ ਉਹਨਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਐਕਸ ਅਕਾਊਂਟ @IRIRan_Military ਦੁਆਰਾ 10 ਅਕਤੂਬਰ, 2024 ਨੂੰ ਅਪਲੋਡ ਪੋਸਟ ਮਿਲੀ। ਇਸ ਪੋਸਟ ਵਿੱਚ ਵਾਇਰਲ ਵੀਡੀਓ ਦੇਖੀ ਜਾ ਸਕਦੀ ਹੈ ਜਿਸ ਤੋਂ ਜੋ ਪੁਸ਼ਟੀ ਹੁੰਦੀ ਹੈ ਕਿ ਇਹ ਪੁਰਾਣਾ ਹੈ ਅਤੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਹਾਲ ਹੀ ਚੱਲ ਰਹੇ ਟਕਰਾਅ ਨਾਲ ਸੰਬੰਧਿਤ ਨਹੀਂ ਹੈ।

ਸਾਨੂੰ 3 ਅਕਤੂਬਰ, 2024 ਨੂੰ @livefromthecockpit ਦੁਆਰਾ ਯੂ ਟਿਊਬ ਤੇ ਅਪਲੋਡ ਇੱਕ ਵੀਡੀਓ ਵਿੱਚ ਹੁਬੂਹੁ ਵੀਡੀਓ ਮਿਲਿਆ ਜਿਸ ਦੇ ਕੈਪਸ਼ਨ ਵਿੱਚ ਲਿਖਿਆ ਸੀ,”ਤੇਲ ਅਵੀਵ ਵੀਡੀਓ ਈਰਾਨੀ ਮਿਜ਼ਾਈਲ ਹਮਲੇ ਦੇ ਪਲ ਨੂੰ ਦਿਖਾ ਰਹੀ ਹੈ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਇਹ ਵੀ ਪਤਾ ਲੱਗਾ ਕਿ ਵਾਇਰਲ ਕਲਿੱਪ ਨੂੰ 2 ਅਕਤੂਬਰ, 2024 ਨੂੰ @esmeralda.redzic.1 ਨਾਮ ਦੇ ਯੂਜ਼ਰ ਦੁਆਰਾ ਫੇਸਬੁੱਕ ‘ਤੇ ਸਾਂਝਾ ਕੀਤਾ ਗਿਆ ਸੀ।

ਹਾਲਾਂਕਿ, ਅਸੀਂ ਵੀਡੀਓ ਦੇ ਹੋਰ ਵੇਰਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰ ਸਕੇ ਹਾਂ ਪਰ ਇਹ ਵੀਡੀਓ ਘੱਟੋ-ਘੱਟ ਅਕਤੂਬਰ 2024 ਤੋਂ ਔਨਲਾਈਨ ਉਪਲਬਧ ਹੈ ਅਤੇ ਇਸ ਦਾ ਇਜ਼ਰਾਈਲ ‘ਤੇ ਈਰਾਨ ਵਿਚਾਲੇ ਹਾਲੀਆ ਚੱਲ ਰਹੇ ਟਕਰਾਅ ਨਾਲ ਕੋਈ ਸੰਬੰਧ ਨਹੀਂ ਹੈ।
Sources
X Post By @IRIran_Military, Dated October 10, 2024
YouTube Video By @livefromthecockpit, Dated October 3, 2024
Facebook Post @esmeralda.redzic.1, Dated October 2, 2024