Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਜੰਮੂ ਕਸ਼ਮੀਰ ਵਿੱਚ ਘਰ ਚੱਲਦੇ ਹੋਏ ਪਾਣੀ ਵਿੱਚ ਸਮਾ ਗਏ
ਪਾਣੀ ਵਿੱਚ ਤੈਰਦੇ ਘਰਾਂ ਦਾ ਇਹ ਵੀਡੀਓ ਜੰਮੂ ਦਾ ਨਹੀਂ ਹੈ। ਪੰਜ ਸਾਲ ਪੁਰਾਣਾ ਇਹ ਵੀਡੀਓ ਨਾਰਵੇ ਦੇ ਅਲਟਾ ਦਾ ਹੈ।
ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ ਹੋਇਆ ਸੀ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਵੈਸ਼ਨੋ ਦੇਵੀ ਯਾਤਰਾ ‘ਤੇ ਗਏ ਕਈ ਸ਼ਰਧਾਲੂਆਂ ਨੂੰ ਆਪਣੀ ਜਾਨ ਗੁਆਉਣੀ ਪਈ। ਇਸ ਕੁਦਰਤੀ ਆਫ਼ਤ ਤੋਂ ਬਾਅਦ ਜੰਮੂ-ਕਟਰਾ ਹਾਈਵੇਅ ਬੰਦ ਕਰ ਦਿੱਤਾ ਗਿਆ ਅਤੇ ਕਈ ਰੇਲ ਗੱਡੀਆਂ ਵੀ ਰੱਦ ਕਰ ਦਿੱਤੀਆਂ ਗਈਆਂ।
ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਣੀ ਵਿੱਚ ਤੈਰਦੇ ਘਰਾਂ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲ ਹੀ ਵਿੱਚ ਜੰਮੂ ਕਸ਼ਮੀਰ ਵਿੱਚ ਜ਼ਮੀਨ ਖਿਸਕਣ ਦਾ ਦ੍ਰਿਸ਼ ਹੈ।

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਇਸ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਗੂਗਲ ਲੈਂਸ ‘ਤੇ ਖੋਜਿਆ। ਇਸ ਦੌਰਾਨ ਸਾਨੂੰ The Irish sun ਦੀ ਵੈਬਸਾਈਟ ‘ਤੇ 4 ਜੂਨ 2020 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਵਾਇਰਲ ਵੀਡੀਓ ਮਿਲੀ।
ਇਸ ਰਿਪੋਰਟ ਵਿੱਚ ਵੀਡੀਓ ਨੂੰ ਨਾਰਵੇ ਵਿੱਚ ਜ਼ਮੀਨ ਖਿਸਕਣ ਦਾ ਦੱਸਿਆ ਗਿਆ ਹੈ। ਰਿਪੋਰਟ ਵਿੱਚ ਇੱਕ ਚਸ਼ਮਦੀਦ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜ਼ਮੀਨ ਖਿਸਕਣ ਦੀ ਇਹ ਘਟਨਾ ਨਾਰਵੇ ਦੇ ਅਲਟਾ ਨਗਰਪਾਲਿਕਾ ਸਥਿਤ ਕਰਾਕਨੇਸਟ ਦੇ ਪੱਛਮੀ ਹਿੱਸੇ ਵਿੱਚ ਸ਼ੁਰੂ ਹੋਈ ਸੀ, ਜਿਸ ਕਾਰਨ ਕੁਝ ਘਰ ਸਮੁੰਦਰ ਵਿੱਚ ਡਿੱਗਣ ਲੱਗੇ। ਹਾਲਾਂਕਿ, ਇਸ ਜ਼ਮੀਨ ਖਿਸਕਣ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਦੀ ਜਾਂਚ ਦੌਰਾਨ ਸਾਨੂੰ ਬੀਬੀਸੀ ਦੀ ਵੈਬਸਾਈਟ ‘ਤੇ 4 ਜੂਨ 2020 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਇਹ ਵੀਡੀਓ ਮਿਲਿਆ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਾਣੀ ਵਿੱਚ ਤੈਰਦੇ ਘਰਾਂ ਦਾ ਇਹ ਵੀਡੀਓ ਨਾਰਵੇ ਦੇ ਅਲਟਾ ਦਾ ਹੈ, ਜਿੱਥੇ ਸ਼ਕਤੀਸ਼ਾਲੀ ਜ਼ਮੀਨ ਖਿਸਕਣ ਕਾਰਨ 8 ਘਰ ਸਮੁੰਦਰ ਵਿੱਚ ਰੁੜ੍ਹ ਗਏ ਸਨ।

ਜਾਂਚ ਦੌਰਾਨ ਸਾਨੂੰ The Telegraph ਦੇ ਯੂ ਟਿਊਬ ਚੈਨਲ ‘ਤੇ 5 ਜੂਨ 2020 ਨੂੰ ਅਪਲੋਡ ਕੀਤਾ ਗਿਆ ਇਹ ਵੀਡੀਓ ਮਿਲਿਆ। ਵੀਡੀਓ ਦੇ ਵੇਰਵੇ ਵਿੱਚ ਇਸਨੂੰ ਨਾਰਵੇ ਦੇ ਅਲਟਾ ਦਾ ਦੱਸਿਆ ਗਿਆ ਹੈ, ਜਿੱਥੇ ਭਿਆਨਕ ਜ਼ਮੀਨ ਖਿਸਕਣ ਕਾਰਨ 8 ਘਰ ਸਮੁੰਦਰ ਵਿੱਚ ਰੁੜ੍ਹ ਗਏ ਸਨ। ਇੱਥੇ ਦੱਸਿਆ ਗਿਆ ਹੈ ਕਿ ਇਸ ਵੀਡੀਓ ਨੂੰ ਅਲਟਾ ਦੇ ਇੱਕ ਸਥਾਨਕ ਨਿਵਾਸੀ ਜਾਨ ਏਗਿਲ ਬੱਕੇਡਾਲ ਨੇ ਸ਼ੂਟ ਕੀਤਾ ਸੀ।
ਸਾਡੀ ਜਾਂਚ ਵਿੱਚ ਇਹ ਸਪਸ਼ਟ ਹੈ ਕਿ ਪਾਣੀ ਵਿੱਚ ਤੈਰਦੇ ਘਰਾਂ ਦਾ ਇਹ ਵੀਡੀਓ ਜੰਮੂ ਦਾ ਨਹੀਂ ਹੈ। ਪੰਜ ਸਾਲ ਪੁਰਾਣਾ ਇਹ ਵੀਡੀਓ ਨਾਰਵੇ ਦੇ ਅਲਟਾ ਦਾ ਹੈ।
Sources
Report- The Irish Sun On June 4, 2020
Report- BBC On June 4, 2020
Report- The Telegraph On June 5, 2020
Neelam Chauhan
November 16, 2025
Vasudha Beri
November 13, 2025
Salman
October 19, 2025