Fact Check
ਜੀਓ ਦੇ ਰਿਹਾ ਹੈ 399 ਰੁਪਏ ਵਿੱਚ ਪੂਰੇ ਸਾਲ ਦਾ ਰਿਚਾਰਜ?

Claim
ਸੋਸ਼ਲ ਮੀਡਿਆ ਤੇ ਜੀਓ ਰਿਚਾਰਜ ਦੇ ਨਾਮ ਤੇ ਇੱਕ ਲਿੰਕ ਵਾਇਰਲ ਹੋ ਰਿਹਾ ਹੈ। ਲਿੰਕ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ 399 ਰੁਪਏ ਵਿੱਚ ਪੂਰੇ ਸਾਲ ਦਾ ਰਿਚਾਰਜ ਦੇ ਰਿਹਾ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਲਿੰਕ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਜੀਓ ਦਾ ਅਧਿਕਾਰਿਕ ਲਿੰਕ jio.com ਹੈ। ਸਾਨੂੰ ਵਾਇਰਲ ਹੋ ਰਿਹਾ ਲਿੰਕ ਸ਼ੱਕੀ ਲੱਗਿਆ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਵੈਬਸਾਈਟ ਨੂੰ ਸਕੈਮ ਡਿਟੈਕਟਰ ਤੇ ਚੈਕ ਕੀਤਾ। ਸਕੈਮ ਡਿਟੈਕਟਰ ਦੇ ਇਸ ਵੈੱਬਸਾਈਟ ਨੂੰ ਸ਼ੱਕੀ ਦੱਸਿਆ। ਇਸ ਵੈਬਸਾਈਟ ਦੇ ਮੁਤਾਬਿਕ ਇਹ ਵੈਬਸਾਈਟ ਸਪੈਮ , ਫਿਸ਼ਿੰਗ ਅਤੇ ਸ਼ੱਕੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸਾਈਬਰ ਸੁਰੱਖਿਆ ਸਲਾਹਕਾਰ ਹਿਤੇਸ਼ ਧਰਮਦਾਸਾਨੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਲਿੰਕ ਫਰਜ਼ੀ ਹੈ ਅਤੇ ਇਸ ਫਰਜ਼ੀ ਵੈਬਸਾਈਟ ਦੀ ਵਰਤੋਂ ਨਾਗਰਿਕਾਂ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਹਿ ਕਿ ਅਜਿਹੇ ਨੰਬਰ ਧੋਖੇਬਾਜ਼ਾਂ ਦੁਆਰਾ ਧੋਖਾਧੜੀ ਲਈ ਵਰਤੇ ਜਾਂਦੇ ਹਨ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਲਿੰਕ ਫਰਜ਼ੀ ਹੈ।
Result: False
Sources
Scam Detector review
Self Analysis
Telephone Conversation with cybersecurity consultant Hitesh Dharamdasani
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।