Authors
Claim
ਰਿਲਾਇੰਸ JIO ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਸਾਰੇ ਭਾਰਤੀ ਗ੍ਰਾਹਕਾਂ ਨੂੰ ਮੁਫਤ ਰਿਚਾਰਜ ਦੇ ਰਹੀ ਹੈ।
6 ਮਾਰਚ, 2024 ਨੂੰ ਅਣ-ਅਧਿਕਾਰਕ: ਭਾਰਤ ਨਾਮ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ ਹੈ ਰਿਚਾਰਜ ਪ੍ਰਾਪਤ ਕਰਨ ਲਈ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਗਿਆ ਹੈ।
ਸਾਨੂੰ ਇਹ ਦਾਅਵਾ WhatsApp ਟਿਪ ਲਾਈਨ ( 9999499044 ) ‘ਤੇ ਵੀ ਪ੍ਰਾਪਤ ਹੋਇਆ। ਵਟਸਐਪ ‘ਤੇ ਵਾਇਰਲ ਹੋ ਰਹੇ ਮੈਸਜ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦਾ ਜਨਮਦਿਨ ਮਨਾਉਣ ਲਈ ਸਾਰੇ ਭਾਰਤੀ ਗ੍ਰਾਹਕਾਂ ਨੂੰ 84 ਦਿਨਾਂ ਲਈ 555 ਰੁਪਏ ਦਾ ਮੁਫਤ ਰਿਚਾਰਜ ਦੇ ਰਹੀ ਹੈ।
Fact
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਸਭ ਤੋਂ ਪਹਿਲਾਂ ਅਸੀਂ ਜੀਓ ਦੀ ਅਧਿਕਾਰਤ ਵੈੱਬਸਾਈਟ ਤੇ ਸਰਚ ਕੀਤਾ। ਵੈਬਸਾਈਟ ‘ਤੇ ਦਿੱਤੇ ਗਏ ਆਫਰਸ ਦੀ ਸੂਚੀ ‘ਚ ਅਜਿਹੇ ਕਿਸੇ ਵੀ ਆਫਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਸਾਨੂੰ ਪਤਾ ਲੱਗਾ ਕਿ ਮੁਕੇਸ਼ ਅੰਬਾਨੀ ਦਾ ਜਨਮਦਿਨ ਮਾਰਚ ‘ਚ ਨਹੀਂ, ਅਪ੍ਰੈਲ ‘ਚ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਕੇਸ਼ ਅੰਬਾਨੀ ਦਾ ਜਨਮ 19 ਅਪ੍ਰੈਲ 1957 ਨੂੰ ਹੋਇਆ ਸੀ।
ਅੱਗੇ ਦੀ ਜਾਂਚ ਵਿੱਚ ਅਸੀਂ ਜੀਓ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਖੋਜ ਕੀਤੀ ਪਰ ਉੱਥੇ ਵੀ ਅਜਿਹਾ ਕੋਈ ਆਫਰ ਨਹੀਂ ਦਿੱਤਾ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਦਾਅਵੇ ਦੇ ਨਾਲ ਸਾਂਝੇ ਕੀਤੇ ਜਾ ਰਹੇ ਲਿੰਕ ‘ਤੇ ਕਲਿੱਕ ਕੀਤਾ। ਇਹ ਲਿੰਕ goodoffer.com ਨਾਮ ਦੀ ਵੈੱਬਸਾਈਟ ‘ਤੇ ਖੁੱਲ੍ਹਦਾ ਹੈ। ਸਾਨੂੰ ਇਹ ਵੈੱਬਸਾਈਟ ਸ਼ੱਕੀ ਲੱਗੀ। ਇਸ ਲਈ ਅਸੀਂ ਇਸ ਨੂੰ ਸਕੈਮ ਡਿਟੈਕਟਰ ‘ਤੇ ਚੈਕ ਕੀਤਾ। ਸਕੈਮ ਡਿਟੈਕਟਰ ਨੇ ਇਸ ਵੈੱਬਸਾਈਟ ਨੂੰ 100 ਵਿੱਚੋਂ 3.4 ਦੀ ਰੈਂਕਿੰਗ ਦਿੱਤੀ ਹੈ। ਸਕੈਮ ਡਿਟੈਕਟਰ ਨੇ ਇਸ ਵੈਬਸਾਈਟ ਨੂੰ ਅਸੁਰੱਖਿਅਤ ਕਰਾਰ ਦਿੱਤਾ ਹੈ।
ਅਸੀਂ ਟਿਪਲਾਈਨ ‘ਤੇ ਪ੍ਰਾਪਤ ਹੋਏ ਦਾਅਵੇ ਦੀ ਜਾਂਚ ਕੀਤੀ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ 84 ਦਿਨਾਂ ਲਈ ₹ 555 ਦਾ ਮੁਫ਼ਤ ਰਿਚਾਰਜ ਦੇ ਰਿਹਾ ਹੈ। ਸਕੈਮ ਡਿਟੈਕਟਰ ਨੇ ਇਸ ਵੈਬਸਾਈਟ ਨੂੰ 100 ਵਿੱਚੋਂ 3.5 ਦੀ ਰੈਂਕਿੰਗ ਦਿੱਤੀ ਹੈ। ਸਕੈਮ ਡਿਟੈਕਟਰ ਨੇ ਵੀ ਇਸ ਵੈੱਬਸਾਈਟ ਨੂੰ ਅਸੁਰੱਖਿਅਤ ਕਰਾਰ ਦਿੱਤਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਜੀਓ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਕੋਈ ਮੁਫਤ ਰਿਚਾਰਜ ਸਕੀਮ ਨਹੀਂ ਚਲਾ ਰਿਹਾ ਹੈ। ਵਾਇਰਲ ਦਾਅਵਾ ਫਰਜ਼ੀ ਹੈ।
Result: False
Sources
Official website of Jio.
Official X handle of Jio.
Scam Detector
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।