ਬੁੱਧਵਾਰ, ਅਕਤੂਬਰ 5, 2022
ਬੁੱਧਵਾਰ, ਅਕਤੂਬਰ 5, 2022

HomeFact Checkਕੀ ਨੋਟਾਂ ਤੇ ਦੇਖਣ ਨੂੰ ਮਿਲ ਸਕਦੀ ਹੈ ਰਬਿੰਦਰਨਾਥ ਟੈਗੋਰ ਅਤੇ ਅਬਦੁਲ...

ਕੀ ਨੋਟਾਂ ਤੇ ਦੇਖਣ ਨੂੰ ਮਿਲ ਸਕਦੀ ਹੈ ਰਬਿੰਦਰਨਾਥ ਟੈਗੋਰ ਅਤੇ ਅਬਦੁਲ ਕਲਾਮ ਦੀ ਤਸਵੀਰ? ਨਹੀਂ, ਆਰਬੀਆਈ ਨੇ ਦਿੱਤਾ ਸਪਸ਼ਟੀਕਰਨ

Claim

ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਨੋਟਾਂ ‘ਤੇ ਰਾਬਿੰਦਰਨਾਥ ਟੈਗੋਰ ਅਤੇ ਅਬਦੁਲ ਕਲਾਮ ਦੀਆਂ ਤਸਵੀਰਾਂ ਦਿਖਾਈ ਦੇ ਸਕਦੀਆਂ ਹਨ।

ਰਬਿੰਦਰਨਾਥ ਟੈਗੋਰ ਅਤੇ ਅਬਦੁਲ ਕਲਾਮ ਦੀ ਤਸਵੀਰ ਨੋਟਾਂ ਤੇ ਲੱਗੇਗੀ
Courtesy: Facebook/GurwinderSingh

Fact Check

Newschecker ਕੁਝ ਕੀ ਵਰਡ ‘ਆਰਬੀਆਈ’ ‘ਰਬਿੰਦਰ ਨਾਥ ਟੈਗੋਰ’ ‘ਕਲਾਮ’ ਅਤੇ ‘ਨੋਟ’ ਕੀ ਵਰਡ ਦੀ ਮੱਦਦ ਨਾਲ ਕੰਗਾਲੀ ਦੇ ਸਾਨੂੰ ਕਈ ਆਰਟੀਕਲ ਮਿਲੇ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਆਰਬੀਆਈ ਇਹ ਫੈਸਲਾ ਲੈਣ ਜਾ ਰਹੀ ਹੈ ਜਦਕਿ ਕਈ ਆਰਟੀਕਲ ਦੀ ਰਿਪੋਰਟ ਦੇ ਮੁਤਾਬਕ ਇਸ ਤਰ੍ਹਾਂ ਦਾ ਕੋਈ ਫ਼ੈਸਲਾ ਨਹੀਂ ਲਿਆ ਜਾ ਰਿਹਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਟਵਿੱਟਰ ਤੇ ਵਾਇਰਲ ਦਾਵੀ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਨੂੰ ਪ੍ਰੈਸ ਇਨਫਰਮੇਸ਼ਨ ਬਿਊਰੋ ਦੁਆਰਾ ਕੀਤਾ ਟਵੀਟ ਮਿਲਿਆ ਜਿਸ ਦੇ ਮੁਤਾਬਕ ਵਾਇਰਲ ਹੋ ਰਹੀ ਖ਼ਬਰ ਅਫਵਾਹ ਹੈ ਅਤੇ ਇਸ ਤਰ੍ਹਾਂ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਟਵੀਟ ਦੇ ਵਿਚ ਸਾਨੂੰ ਆਰਬੀਆਈ ਦੁਆਰਾ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਵੀ ਮਿਲੀ ਜਿਸ ਦੇ ਮੁਤਾਬਕ ਵੀ ਇਸ ਤਰ੍ਹਾਂ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਆਰਬੀਆਈ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਨੋਟਾਂ ਦੇ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਵੇਗਾ। ਆਰਬੀਆਈ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਨਹੀਂ ਦਿੱਤਾ ਗਿਆ ਜਿਸ ਮੁਤਾਬਕ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਬਦਲਿਆ ਜਾਵੇਗਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਆਰਬੀਆਈ ਅਬਦੁੱਲ ਕਲਾਮ ਅਤੇ ਰਬਿੰਦਰ ਨਾਥ ਟੈਗੋਰ ਦੀਆਂ ਤਸਵੀਰਾਂ ਨੂੰ ਨੋਟਾਂ ਤੇ ਇਸਤੇਮਾਲ ਕਰ ਸਕਦੀ ਹੈ ਪਰ ਇਸ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਨਹੀਂ ਦਿੱਤਾ ਗਿਆ ਹੈ। ਪ੍ਰੈੱਸ ਰਿਲੀਜ਼ ਨੂੰ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

Result: Fabricated Content/False

Our Sources

Tweet by PIB

RBI press release


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular