Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
500 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ ਅਤੇ ਮਾਰਚ 2026 ਤੋਂ ਬਾਅਦ 500 ਰੁਪਏ ਦੇ ਨੋਟ ਵੈਧ ਨਹੀਂ ਹੋਣਗੇ।
ਨਹੀਂ, ਵਾਇਰਲ ਦਾਅਵਾ ਫਰਜ਼ੀ ਹੈ।
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 500 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ ਅਤੇ ਮਾਰਚ 2026 ਤੋਂ ਬਾਅਦ 500 ਰੁਪਏ ਦੇ ਨੋਟ ਵੈਧ ਨਹੀਂ ਰਹਿਣਗੇ।
ਅਸੀਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸੰਬੰਧਿਤ ਕੀ ਵਰਡਸ ਦੀ ਵਰਤੋਂ ਕਰ ਗੂਗਲ ਤੇ ਸਰਚ ਕੀਤੀ ਪਰ ਸਾਨੂੰ ਕੋਈ ਵੀ ਭਰੋਸੇਯੋਗ ਖ਼ਬਰ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਦੌਰਾਨ, ਸਾਨੂੰ ਆਰਬੀਆਈ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਤੇ ਨੋਟੀਫਿਕੇਸ਼ਨ ਮਿਲੀ ਜਿਨ੍ਹਾਂ ਵਿੱਚ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਹੋਣ ਅਤੇ ਜ਼ਿਆਦਾਤਰ ਨੋਟਾਂ ਨੂੰ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਲੈਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
19 ਮਈ 2023 ਨੂੰ ਆਰਬੀਆਈ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਸੀ ਕਿ ਨਵੰਬਰ 2016 ਵਿੱਚ ਜਾਰੀ ਕੀਤੇ ਗਏ 2000 ਰੁਪਏ ਦੇ ਨੋਟ ਦੀ ਛਪਾਈ 2018-2019 ਵਿੱਚ ਹੀ ਬੰਦ ਕਰ ਦਿੱਤੀ ਗਈ ਸੀ। ਹਾਲਾਂਕਿ, ਇਹ ਵੀ ਦੱਸਿਆ ਗਿਆ ਸੀ ਕਿ ਇਹ ਨੋਟ ਪੂਰੀ ਤਰ੍ਹਾਂ ਕਾਨੂੰਨੀ ਟੈਂਡਰ ਬਣੇ ਰਹਿਣਗੇ।
ਇਸੇ ਤਰ੍ਹਾਂ ਸਾਨੂੰ 1 ਅਪ੍ਰੈਲ 2025 ਨੂੰ RBI ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵੀ ਮਿਲੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ 19 ਮਈ 2023 ਤੱਕ, 2000 ਦੇ ਲਗਭਗ 3.56 ਲੱਖ ਕਰੋੜ ਰੁਪਏ ਦੇ ਬੈਂਕ ਨੋਟ ਪ੍ਰਚਲਨ ਵਿੱਚ ਸਨ ਜੋ ਹੁਣ 31 ਮਾਰਚ 2025 ਤੱਕ ਘੱਟ ਕੇ ਸਿਰਫ 6366 ਕਰੋੜ ਰਹਿ ਗਏ ਹਨ।
ਇਸੇ ਤਰ੍ਹਾਂ ਸਾਨੂੰ 28 ਅਪ੍ਰੈਲ 2025 ਨੂੰ RBI ਦੀ ਵੈਬਸਾਈਟ ‘ਤੇ ਜਾਰੀ ਇੱਕ ਨੋਟੀਫਿਕੇਸ਼ਨ ਮਿਲਿਆ ਜਿਸ ਵਿੱਚ ਸਾਰੇ ਬੈਂਕਾਂ ਨੂੰ 30 ਸਤੰਬਰ 2025 ਤੱਕ ਸਾਰੇ 75% ATM ਵਿੱਚ 100 ਜਾਂ 200 ਦੇ ਨੋਟ ਵੰਡਣ ਅਤੇ 31 ਮਾਰਚ 2026 ਤੱਕ ਇਸਨੂੰ ਘੱਟੋ-ਘੱਟ 90 ਪ੍ਰਤੀਸ਼ਤ ਤੱਕ ਵਧਾਉਣ ਲਈ ਕਿਹਾ ਗਿਆ ਸੀ। ਹਾਲਾਂਕਿ, ਇਸ ਨੋਟੀਫਿਕੇਸ਼ਨ ਵਿੱਚ ਕਿਤੇ ਵੀ 500 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲਗਾਉਣ ਦਾ ਕੋਈ ਜ਼ਿਕਰ ਨਹੀਂ ਸੀ।
ਜਾਂਚ ਦੌਰਾਨ, ਸਾਨੂੰ 4 ਜੂਨ 2025 ਨੂੰ PIB ਫੈਕਟ ਚੈਕ ਦੁਆਰਾ ਕੀਤੀ ਗਈ ਇੱਕ ਪੋਸਟ ਮਿਲੀ ਜਿਸ ਵਿੱਚ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ 500 ਰੁਪਏ ਦੇ ਨੋਟ ਦੀ ਛਪਾਈ ਬੰਦ ਹੋਣ ਅਤੇ ਮਾਰਚ 2026 ਤੋਂ ਬਾਅਦ 500 ਰੁਪਏ ਦੇ ਨੋਟ ਦੇ ਨਹੀਂ ਚੱਲਣ ਦਾ ਇਹ ਵਾਇਰਲ ਦਾਅਵਾ ਫਰਜ਼ੀ ਹੈ। ਆਰਬੀਆਈ ਨੇ ਅਜੇ ਤੱਕ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
Our Sources
Notification by RBI on 19th May 2023
Press Release by RBI on 1st April 2025
Notification by RBI on 28th April 2025
X post by PIB Fact Check on 3rd June 2025