Claim
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੰਡੀ ਤੋਂ ਸੰਸਦ ਮੈਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬੀ ਮੁੰਡਿਆਂ ਦੀ ਤਰੀਫ਼ ਕਰਦੇ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਿਆਨ ਹਾਲ ਹੀ ਵਿੱਚ ਚੰਡੀਗੜ੍ਹ ਏਅਰਪੋਰਟ ਤੇ ਕੰਗਨਾ ਰਣੌਤ ਅਤੇ ਕਾਂਸਟੇਬਲ ਕੁਲਵਿੰਦਰ ਕੌਰ ਵਿਚਕਾਰ ਹੋਏ ਮਾਮਲੇ ਤੋਂ ਬਾਅਦ ਦਾ ਹੈ।
ਫੇਸਬੁੱਕ ਯੂਜ਼ਰ ‘Sukhwinder Singh Dhalio’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਕੰਗਨਾ ਰਣੌਤ ਨੇ ਪੰਜਾਬੀ ਮੁੰਡਿਆਂ ਦੀ ਇੰਝ ਕੀਤੀ ਤਰੀਫ਼,ਇੱਕ ਥੱਪੜ ਦੀ ਕਰਾਮਾਤ ਇਸ ਦੀ ਅਕਲ ਟਿਕਾਣੇ ਆਈ”

Fact Check/Verification
ਅਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜ੍ਹਤਾਲ ਸ਼ੁਰੂ ਕੀਤੀ। ਅਸੀ ਸਭ ਤੋਂ ਪਹਿਲਾ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਲਿਆ।
ਸਾਨੂੰ ਇਹ ਵੀਡੀਓ ਮੀਡੀਆ ਅਦਾਰਾ ਪੀਟੀਸੀ ਤੇ 9 ਸਤੰਬਰ 2023 ਨੂੰ ਅਪਲੋਡ ਮਿਲਿਆ। ਇਸ ਪੋਸਟ ਵਿੱਚ ਵਾਇਰਲ ਵੀਡੀਓ ਨੂੰ ਸੁਣਿਆ ਜਾ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੀਟੀਸੀ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਵੀ 2 ਅਗਸਤ 2019 ਨੂੰ ਅਪਲੋਡ ਕੀਤਾ ਸੀ। ਇਹ ਇੰਟਰਵਿਊ ਕੰਗਨਾ ਰਣੌਤ ਦੀ ਫਿਲਮ ‘ਜਜਮੈਂਟਲ ਹੈ ਕਿਆ’ ਦੇ ਪ੍ਰੋਮੋਸ਼ਨ ਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਹਿਸੇ ਨੂੰ ਤਿੰਨ ਮਿੰਟ 20 ਸਕਿੰਡ ਤੋਂ ਲੈ ਕੇ ਤਿੰਨ ਮਿੰਟ 49 ਸਕਿੰਡ ਤਕ ਸੁਣਿਆ ਜਾ ਸਕਦਾ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ।
Result: Missing Context
Our Sources
Facebook post by PTC Punjabi, Dated September 9, 2023
YouTube video by PTC Punjabi Dated August 2, 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।