Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡਿਆ ‘ਤੇ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਨਾਮ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਇਸ ਬਿਆਨ ਤੇ ਮੀਡਿਆ ਅਦਾਰਾ ਪ੍ਰੋ ਪੰਜਾਬ ਟੀਵੀ ਦਾ ਲੋਗੋ ਲੱਗਿਆ ਹੋਇਆ ਹੈ। ਇਸ ਬਿਆਨ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਯੂਜ਼ਰ ਇਸ ਨੂੰ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ ‘ਟ੍ਰੋਲ ਆਰਮੀ ਵਾਲੇ’ ਨੇ ਇਸ ਬਿਆਨ ਨੂੰ ਸ਼ੇਅਰ ਕਰਦਿਆਂ ਲਿਖਿਆ,’ਕੰਗਨਾ ਜੀ ਇਹ ਕਿੱਥੇ ਸੁਣਦੇ ਨੇ। ਅਸੀ ਤਾਂ ਸੰਘ ਪਾੜ ਪਾੜ ਥੱਕ ਗਏ। ਸਾਡੀ ਕਿੱਥੇ ਸੁਣਦੇ ਨੇ, ਤੁਸੀ ਇਹਨਾ ਦਾ ਪੱਕਾ ਇਲਾਜ ਕਰੋ ਜੀ।’
ਅਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਕੀ ਵਰਡ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਮਿਲਿਆ। ਹਾਲਾਂਕਿ ਸਾਨੂੰ ਕੰਗਣਾ ਰਣੌਤ ਅਤੇ ਕੁਲਵਿੰਦਰ ਕੌਰ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਹਿਮਾਚਲ-ਪੰਜਾਬ ਵਿਚਕਾਰ ਵਧੀਆਂ ਤਲਖ਼ੀਆਂ ਤੋਂ ਬਾਅਦ ਕੰਗਨਾ ਨੇ ਬਿਆਨ ਦਿੱਤਾ ਸੀ।
ਕੰਗਨਾ ਰਣੌਤ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਨਾਲ ਉਹਨਾਂ ਨੇ ਲਿਖਿਆ ਹੈ ਕਿ, ”ਸਤਿਕਾਰ ਉਨ੍ਹਾਂ ਦੀ ਧਰਤੀ ਦਾ ਸੱਭਿਆਚਾਰ ਹੈ, ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਕਦੇ ਵੀ ਪਰੇਸ਼ਾਨ ਨਹੀਂ ਕੀਤਾ, ਤੁਸੀਂ ਸਾਡੇ ਸੂਬੇ ‘ਚ ਜ਼ਰੂਰ ਆਓ ਅਤੇ ਇੱਥੇ ਅਪਣਾ ਸਮਾਂ ਬਿਤਾ ਕੇ ਮਜ਼ੇ ਲਓ। ਕੰਗਨਾ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਮਿਲ ਕੇ ਬਹੁਤ ਖੁਸ਼ ਹਨ, ਜੋ ਪਿਆਰ ਤੇ ਖੁਸ਼ੀਆਂ ਵੰਡਦੇ ਹਨ ਤੇ ਹਿਮਾਚਲ ਦੀ ਤਾਰੀਫ਼ ਕਰਦੇ ਹਨ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੀਡੀਆ ਅਦਾਰੇ Pro Punjab TV ਦੇ ਫੇਸਬੁੱਕ ਅਕਾਊਂਟ ਨੂੰ ਖੰਗਾਲਿਆ। ਮੀਡੀਆ ਅਦਾਰੇ ਨੇ 29 ਜੂਨ 2024 ਨੂੰ ਗ੍ਰਾਫਿਕ ਸਾਂਝਾ ਕੀਤਾ ਸੀ। ਗ੍ਰਾਫਿਕ ਮੁਤਾਬਕ ਕੰਗਣਾ ਰਣੌਤ ਨੇ ਕਿਹਾ ”ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਪ੍ਰੇਸ਼ਾਨ ਨਹੀਂ ਕੀਤਾ, ਹਿਮਾਚਲ ਜ਼ਰੂਰ ਆਓ, ਘੁੰਮੋ ਤੇ ਆਨੰਦ ਮਾਣੋ”: ਕੰਗਨਾ ਰਣੌਤ”
ਸਾਡੀ ਜਾਂਚ ਤੋਂ ਸਪਹਤ ਹੈ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ। ਕੰਗਨਾ ਰਣੌਤ ਵੱਲੋਂ ਪੰਜਾਬੀਆਂ ਖਿਲਾਫ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ। ਹੈ।
Our Sources
Facebook post uploaded by Pro Punjab , Dated June 29, 2024
Media report published by Jagbani , Dated June 29, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
June 26, 2025
Shaminder Singh
June 10, 2025
Shaminder Singh
June 5, 2025