ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਵਰਕਰਾਂ ਨੇ ਬੀਜੇਪੀ ਲੀਡਰ ਕਪਿਲ ਮਿਸ਼ਰਾ (Kapil Mishra) ਦੇ ਨਾਲ ਕੁੱਟਮਾਰ ਕੀਤੀ।
2019 ਵਿੱਚ ਬੀਜੇਪੀ ਜੁਆਇਨ ਕਰ ਚੁੱਕੇ ਕਪਿਲ ਮਿਸ਼ਰਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਦਿੱਲੀ ਦੀ ਕਰਾਵਲ ਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਐਕਟੀਵਿਸਟ ਦੇ ਤੌਰ ਤੇ ਕੰਮ ਕਰ ਚੁੱਕੇ ਕਪਿਲ ਮਿਸ਼ਰਾ ਕਈ ਵਿਵਾਦਿਤ ਬਿਆਨਾਂ ਦੇ ਲਈ ਚਰਚਾ ਵਿੱਚ ਰਹੇ ਹਨ। ਕਪਿਲ ਮਿਸ਼ਰਾ ਨੂੰ ਬੀਜੇਪੀ ਦੀ ਦਿੱਲੀ ਇਕਾਈ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਸੋਸ਼ਲ ਮੀਡੀਆ ਤੇ ਕਈ ਯੂਜ਼ਰ ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਭਾਜਪਾ ਦੀ ਟਿਕਟ ਤੇ ਵਿਧਾਨ ਸਭਾ ਦਾ ਇਲੈਕਸ਼ਨ ਲੜ ਚੁੱਕੇ ਕਪਿਲ ਮਿਸ਼ਰਾ ਦੀ ਬੀਜੇਪੀ ਵਰਕਰਾਂ ਨੇ ਕੁੱਟਮਾਰ ਕੀਤੀ। ਬੀਜੇਪੀ ਵਰਕਰਾਂ ਦੁਆਰਾ ਕਪਿਲ ਮਿਸ਼ਰਾ ਦੀ ਕੁੱਟਮਾਰ ਦੇ ਨਾਮ ਤੇ ਵਾਇਰਲ ਹੋ ਰਹੀ ਵੀਡੀਓ ਤੇ ਵਿਚ ਭੀੜ ਨੂੰ ਕਪਿਲ ਮਿਸ਼ਰਾ ਨਾਲ ਧੱਕਾ ਮੁੱਕੀ ਕਰਦੇ ਦੇਖਿਆ ਜਾ ਸਕਦਾ ਹੈ।
ਅਸੀਂ ਪਾਏ ਇਸ ਵੀਡੀਓ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੇ ਲਈ ਸਭ ਤੋਂ ਪਹਿਲਾਂ ਕੁਝ ਕੀ ਵੜ ਦੀ ਮਦਦ ਨਾਲ ਗੂਗਲ ਸਰਚ ਕੀਤਾ । ਸੋਚ ਦੇ ਦੌਰਾਨ ਸਾਨੂੰ ਕੁਝ ਮੀਡੀਆ ਰਿਪੋਰਟ ਮਿਲੀਆਂ ਜਿਨ੍ਹਾਂ ਵਿੱਚ ਕਪਿਲ ਮਿਸ਼ਰਾ ਦੇ ਨਾਲ ਹੱਥੋਂਪਾਈ ਜਾਂ ਮਾਰਕੁੱਟ ਦੀ ਘਟਨਾਵਾਂ ਦਾ ਜ਼ਿਕਰ ਜ਼ਰੂਰ ਸੀ ਪਰ ਹਾਲ ਫਿਲਹਾਲ ਵਿਚ ਭਾਜਪਾ ਵਰਕਰਾਂ ਦੁਆਰਾ ਕਪਿਲ ਮਿਸ਼ਰਾ ਦੀ ਮਾਰਕੁੱਟ ਦਾ ਕੋਈ ਜ਼ਿਕਰ ਨਹੀਂ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੀ ਮਦਦ ਨਾਲ ਗੂਗਲ ਤੇ ਸਰਚ ਕੀਤਾ। ਗੂਗਲ ਸਰਚ ਦੇ ਦੌਰਾਨ ਸਾਨੂੰ ਆਜ ਤੱਕ ਦੁਆਰਾ ਸਾਲ 2018 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਆਜ ਤਕ ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਦਿੱਲੀ ਦੇ ਸ੍ਰੀ ਰਾਮ ਕਲੋਨੀ ਵਿਚ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਕਪਿਲ ਮਿਸ਼ਰਾ ਅਤੇ ਆਮ ਆਦਮੀ ਪਾਰਟੀ ਨੇਤਾਵਾਂ ਦੇ ਵਿਚ ਮਾਰ ਕੁਟਾਈ ਅਤੇ ਜੰਮ ਕੇ ਹੱਥੋਪਾਈ ਹੋਈ ਸੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਕੁਝ ਹੋਰ ਕੀ ਵਰਡ ਦੇ ਜ਼ਰੀਏ ਯੂ ਟਿਊਬ ਤੇ ਸਰਚ ਕੀਤਾ ਜਿੱਥੇ ਸਾਨੂੰ ਇੰਡੀਆ ਟੂਡੇ ਗਰੁੱਪ ਦੁਆਰਾ ਸੰਚਾਲਿਤ ਦਿੱਲੀ ਤੱਕ ਦੇ ਯੂਟਿਊਬ ਚੈਨਲ ਤੇ 28 ਨਵੰਬਰ 2018 ਨੂੰ ਪ੍ਰਕਾਸ਼ਤ ਇਕ ਵੀਡੀਓ ਮਿਲਿਆ। ਵੀਡੀਓ ਦੇ ਨਾਲ ਸ਼ੇਅਰ ਕੀਤੇ ਕਿ ਡਿਸਕ੍ਰਿਪਸ਼ਨ ਦੇ ਮੁਤਾਬਕ, ਦਿੱਲੀ ਦੀ ਸ੍ਰੀਰਾਮ ਕਾਲੋਨੀ ਵਿਚ ਸਾਬਕਾ ਮੰਤਰੀ ਅਤੇ ਵਿਧਾਇਕ ਕਪਿਲ ਮਿਸ਼ਰਾ ਅਤੇ ਆਮ ਆਦਮੀ ਪਾਰਟੀ ਨੇਤਾਵਾਂ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਦੇ ਉਦਘਾਟਨ ਦੇ ਦੌਰਾਨ ਮਾਰਕੀਟ ਅਤੇ ਧੱਕਾ ਮੁੱਕੀ ਹੋਈ।
ਮਾਰ ਕੁਟਾਈ ਅਤੇ ਹੱਥੋਪਾਈ ਦੇ ਬਾਰੇ ਵਿਚ ਜਦੋਂ ਕਪਿਲ ਮਿਸ਼ਰਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਨੋਜ ਤਿਵਾੜੀ ਜਿਹਾ ਨਾ ਸਮਝਿਆ ਜਾਵੇ ਉਹ ਅੱਗੇ ਵੀ ਸਬਕ ਸਿਖਾਉਣਗੇ। ਦੂਜੀ ਤਰਫ਼ ਕੌਂਸਲਰ ਸ਼ਾਇਸਤਾ ਦੇ ਸਹੁਰੇ ਹਾਜੀ ਬੱਲੂ ਨੇ ਕਿਹਾ ਕਿ ਕਪਿਲ ਮਿਸ਼ਰਾ ਦੇ ਖਿਲਾਫ ਮਾਰਕੁਟਾਈ ਦੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਗ਼ੌਰਤਲਬ ਹੈ ਕਿ ਦਿੱਲੀ ਤੱਕ ਨੇ ਆਪਣੇ ਪੂਰੇ ਵੀਡੀਓ ਵਿੱਚ ਕਿਤੇ ਇਹ ਨਹੀਂ ਕਿਹਾ ਕਿ ਬੀਜੇਪੀ ਵਰਕਰਾਂ ਦੁਆਰਾ ਕਪਿਲ ਮਿਸ਼ਰਾ ਦੀ ਮਾਰ ਕੁਟਾਈ ਕੀਤੀ ਗਈ ਹੈ ਸਗੋਂ ਹੱਥੋਪਾਈ ਦੀ ਇਹ ਘਟਨਾ ਕਪਿਲ ਮਿਸ਼ਰਾ ਅਤੇ ਆਮ ਆਦਮੀ ਪਾਰਟੀ ਸਮਰਥਕਾਂ ਦੇ ਵਿੱਚ ਹੋਈ ਸੀ।
ਸਰਚ ਦੇ ਦੌਰਾਨ ਸਾਨੂੰ ਕਪਿਲ ਮਿਸ਼ਰਾ ਦੁਆਰਾ 6 ਦਸੰਬਰ 2018 ਨੂੰ ਸ਼ੇਅਰ ਕੀਤਾ ਇੱਕ ਟਵੀਟ ਮਿਲਿਆ ਜਿਸ ਵਿਚ ਕਪਿਲ ਮਿਸ਼ਰਾ ਨੇ ਦਿੱਲੀ ਤੱਕ ਦੁਆਰਾ ਪ੍ਰਕਾਸ਼ਿਤ ਵੀਡੀਓ ਦਾ ਇਕ ਹਿੱਸਾ ਸ਼ੇਅਰ ਕੀਤਾ ਸੀ।
ਇਸ ਦੇ ਨਾਲ ਹੀ ਸਾਨੂੰ ਰਾਜ ਮੰਗਲ ਟਾਈਮਸ ਨਾਮਕ ਫੇਸਬੁੱਕ ਪੇਜ ਦੁਆਰਾ ਨਵੰਬਰ ਨੂੰ ਸ਼ੇਅਰ ਕੀਤਾ ਗਿਆ ਇੱਕ ਪੋਸਟ ਮਿਲਿਆ ਜਿਸ ਵਿਚ ਵਾਇਰਲ ਵੀਡੀਓ ਮੌਜੂਦ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦਰਅਸਲ ਆਮ ਆਦਮੀ ਪਾਰਟੀ ਵਰਕਰਾਂ ਅਤੇ ਕਪਿਲ ਮਿਸ਼ਰਾ ਦੇ ਵਿਚ ਸਾਲ 2018 ਵਿਚ ਹੋਏ ਇਕ ਵਿਵਾਦ ਦਾ ਵੀਡੀਓ ਹੈ।
Result: Misleading
Sources
https://twitter.com/KapilMishra_IND/status/1070552693180129281
https://www.facebook.com/RajmangalOfficial/videos/350442685765419/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044