ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੱਚਦੇ ਹੋਏ ਵੇਖਿਆ ਜਾ ਸਕਦਾ ਹੈ ਜਦਕਿ ਦੂਜੇ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਆਲੋਚਨਾ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ।
ਫੇਸਬੁੱਕ ਪੇਜ ‘ਮੈਂ ਪੰਜਾਬ ਬੋਲਦਾ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਭਗਵੰਤ ਮਾਨ ਦੀਆਂ ਗੁਜਰਾਤ ਚ ਹੋ ਰਹੀਆਂ ਤਰੀਫਾਂ’
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਗੂਗਲ ਲੈਂਜ਼ ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਹੁਬੂਹੁ ਵੀਡੀਓ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ। ਅਸੀਂ ਪਾਇਆ ਕਿ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਆਲੋਚਨਾ ਕਰਦੇ ਹਨ। ਅਸਲ ਵੀਡੀਓ 22 ਮਿੰਟ 9 ਸੈਕੰਡ ਤੋਂ ਲੈ ਕੇ 23 ਮਿੰਟ 42 ਸੈਕੰਡ ਤਕ ਸੁਣੀ ਜਾ ਸਕਦੀ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਹਨ,’ਇਸੁਦਾਨ ਗਾਧਵੀ ਨੌਜਵਾਨ ਹੈ, ਪੜ੍ਹਿਆ ਲਿਖਿਆ ਹੈ, ਕਿਸਾਨ ਦਾ ਪੁੱਤਰ ਹੈ, ਆਪਣਾ ਜ਼ਿੰਦਗੀ ਕਿਸਾਨਾਂ ਅਤੇ ਬੇਰੋਜ਼ਗਾਰਾਂ ਲਈ ਲਗਾ ਦਿੱਤੀ ਅਤੇ ਦੂਜੇ ਪਾਸੇ ਭੂਪੇਂਦਰਭਾਈ ਪਟੇਲ ਹੈ। ਉਨ੍ਹਾਂ ਕੋਲ ਪਾਵਰ ਹੀ ਨਹੀਂ ਹੈ, ਉਹ ਕਠਪੁਤਲੀ ਸੀਐਮ ਹਨ। ਆਪਣਾ ਚਪੜਾਸੀ ਨਹੀਂ ਬਦਲ ਸਕਦੇ ਉਹ, ਚਪੜਾਸੀ ਲਗਾ ਨਹੀਂ ਸਕਦੇ। ਆਦਮੀ ਚੰਗੇ ਹਨ, ਪਰ ਚਲਦੀ ਹੀ ਨਹੀਂ ਉਨ੍ਹਾਂ ਦੀ। ਕਠਪੁਤਲੀ ਸੀਐਮ ਹਨ, ਕਠਪੁਤਲੀ ਸੀਐਮ ਚਾਹੀਦਾ ਹੈ ਜਾਂ ਪੜ੍ਹਾ ਲਿਖਿਆ ਸੀਐਮ ਚਾਹੀਦਾ ਹੈ।’
ਆਮ ਆਦਮੀ ਪਾਰਟੀ ਦੇ ਅਧਿਕਾਰਿਕ ਫੇਸਬੁੱਕ ਪੇਜ ਤੇ ਵੀ ਇਸ ਵੀਡੀਓ ਨੂੰ ਨਵੰਬਰ 22, 2022 ਨੂੰ ਅਪਲੋਡ ਕੀਤਾ ਗਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਵੀਡੀਓ ਸਾਨੂੰ ਕਈ ਮੀਡਿਆ ਅਦਾਰਿਆਂ ਦੁਆਰਾ ਅਕਤੂਬਰ ਮਹੀਨੇ ਵਿੱਚ ਅਪਲੋਡ ਮਿਲੀ। ਇਹ ਵੀਡੀਓ ਗੁਜਰਾਤ ਦਾ ਹੈ ਅਤੇ ਅਕਤੂਬਰ ਮਹੀਨੇ ਦਾ ਹੈ ਜਦੋਂ ਭਗਵੰਤ ਮਾਨ ਗੁਜਰਾਤ ਗਏ ਸਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਦੀ ਆਲੋਚਨਾ ਕਰ ਰਹੇ ਸਨ।
Result: False
Our Sources
YouTube Video uploaded by Aam Aadmi Party on November 22, 2022
Video uploaded by Aam Aadmi Party on November 22, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ