ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਦੁਕਾਨ ਨੂੰ ਅੱਗ ਲਾਉਣ ਦਾ ਵਾਇਰਲ ਹੋ ਰਿਹਾ ਵੀਡੀਓ ਕੇਰਲ ਦਾ ਹੈ

ਦੁਕਾਨ ਨੂੰ ਅੱਗ ਲਾਉਣ ਦਾ ਵਾਇਰਲ ਹੋ ਰਿਹਾ ਵੀਡੀਓ ਕੇਰਲ ਦਾ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਤਾਮਿਲਨਾਡੂ ਵਿੱਚ ਇੱਕ ਬਿਹਾਰੀ ਪ੍ਰਵਾਸੀ ਦੀ ਦੁਕਾਨ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ।

Fact
ਇਹ ਵੀਡੀਓ ਇਸ ਸਾਲ 3 ਮਾਰਚ ਦਾ ਅਤੇ ਕੇਰਲ ਦੇ ਤ੍ਰਿਪੁਨੀਥੁਰਾ ਦਾ ਹੈ। ਅੱਗ ਲਾਟਰੀ ਦੀ ਦੁਕਾਨ ਨੂੰ ਲੱਗੀ ਸੀ। ਇਸ ਦਾ ਪਰਵਾਸੀ ਬਿਹਾਰੀਆਂ ਦੇ ਮੁੱਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਤਾਮਿਲਨਾਡੂ ‘ਚ ਬਿਹਾਰੀਆਂ ਨਾਲ ਕਥਿਤ ਵਿਤਕਰੇ ਬਾਰੇ ਦੱਸ ਕੇ ਸੋਸ਼ਲ ਮੀਡੀਆ ‘ਤੇ ਕਈ ਫਰਜ਼ੀ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਸ ਕੜੀ ਵਿੱਚ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਵਿੱਚ ਇੱਕ ਪਰਵਾਸੀ ਦੀ ਦੁਕਾਨ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦੇ ਬਾਹਰ ਖੜ੍ਹਾ ਇਕ ਵਿਅਕਤੀ ਅੰਦਰ ਰੱਖੇ ਕਾਊਂਟਰ ‘ਤੇ ਕੋਈ ਜਲਣਸ਼ੀਲ ਪਦਾਰਥ ਛਿੜਕਦਾ ਹੈ ਅਤੇ ਫਿਰ ਅੱਗ ਲਗਾ ਦਿੰਦਾ ਹੈ। ਇਹ ਪੋਸਟ ਫੇਸਬੁੱਕ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Courtesy: Facebook/SachDePandhi

Fact Check/Verification

ਵਾਇਰਲ ਵੀਡੀਓ ਨੂੰ ਕੁਝ ਕੀਵਰਡਸ ਦੀ ਮਦਦ ਨਾਲ ਸਰਚ ਕਰਨ ‘ਤੇ ਇਸ ਦੀ ਸੱਚਾਈ ਸਾਹਮਣੇ ਆ ਗਈ। ਇਹ ਵੀਡੀਓ ਤਾਮਿਲਨਾਡੂ ਦਾ ਨਹੀਂ, ਸਗੋਂ ਕੇਰਲ ਦੇ ਕੋਚੀ ਦੇ ਤ੍ਰਿਪੁਨੀਥੁਰਾ ਨਾਮਕ ਇਲਾਕੇ ਦਾ ਹੈ।

ਇਹ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਬਾਰੇ ਮੀਡੀਆ ਸੰਸਥਾ ਮਾਥਰੂਭੂਮੀ ਨੇ ਦੱਸਿਆ ਹੈ ਕਿ ਇਹ ਘਟਨਾ 3 ਮਾਰਚ 2023 ਦੀ ਸ਼ਾਮ ਨੂੰ ਵਾਪਰੀ, ਜਦੋਂ ਰਾਜੇਸ਼ ਟੀਐਸ ਨਾਮ ਦੇ ਵਿਅਕਤੀ ਨੇ ਲਾਟਰੀ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ।

ਦੁਕਾਨ ਨੂੰ ਅੱਗ ਲਾਉਣ ਦਾ ਵਾਇਰਲ ਹੋ ਰਿਹਾ ਵੀਡੀਓ ਕੇਰਲ ਦਾ ਹੈ
Courtesy: Mathrubhumi

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਰਾਜੇਸ਼ ਨੇ ਫੇਸਬੁੱਕ ਲਾਈਵ ਵੀ ਕੀਤਾ ਸੀ, ਜਿਸ ‘ਚ ਉਸ ਨੇ ਲਾਟਰੀ ਏਜੰਸੀ ਨੂੰ ਅੱਗ ਲਾਉਣ ਦੀ ਧਮਕੀ ਵੀ ਦਿੱਤੀ ਸੀ। ਖਬਰਾਂ ‘ਚ ਲਾਟਰੀ ਏਜੰਸੀ ਦਾ ਨਾਂ ‘ਮੀਨਾਕਸ਼ੀ ਲਾਟਰੀਜ਼’ ਦੱਸਿਆ ਗਿਆ ਹੈ। ਦੁਕਾਨ ਦੇ ਕਾਊਂਟਰ ‘ਤੇ ਮਲਿਆਲਮ ਭਾਸ਼ਾ ‘ਚ ‘ਮੀਨਾਕਸ਼ੀ ਲਾਟਰੀ’ ਨੂੰ ਦੇਖਿਆ ਜਾ ਸਕਦਾ ਹੈ। ਇਹ ਕੇਰਲ ਦੀ ਇੱਕ ਪ੍ਰਸਿੱਧ ਲਾਟਰੀ ਏਜੰਸੀ ਹੈ।

ਏਸ਼ੀਆਨੈਟ ਨਿਊਜ਼ ਦੀ ਇਕ ਖਬਰ ਮੁਤਾਬਕ ਦੋਸ਼ੀ ਏਜੰਸੀ ਤੋਂ ਲਾਟਰੀਆਂ ਖਰੀਦ ਕੇ ਬਾਹਰੋਂ ਵੇਚਦਾ ਸੀ। ਰਾਜੇਸ਼ ਵੱਲੋਂ ਵੇਚੀਆਂ ਗਈਆਂ ਲਾਟਰੀਆਂ ਦਾ ਇਨਾਮ ਨਹੀਂ ਮਿਲ ਰਿਹਾ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਉਸ ਦੀ ਦੁਕਾਨ ਦੇ ਮਾਲਕ ਨਾਲ ਬਹਿਸ ਹੋ ਗਈ। ਇਸ ਕਾਰਨ ਉਸ ਨੇ ਗੁੱਸੇ ਵਿੱਚ ਆ ਕੇ ਦੁਕਾਨ ਨੂੰ ਅੱਗ ਲਗਾ ਦਿੱਤੀ।

‘ਦਿ ਨਿਊ ਇੰਡੀਅਨ ਐਕਸਪ੍ਰੈਸ’ ਦੀ ਖਬਰ ‘ਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰਾਜੇਸ਼ ਦਾ ਮਨੋਵਿਗਿਆਨਕ ਬੀਮਾਰੀ ਦਾ ਵੀ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਪਹਿਲਾਂ ਫੇਸਬੁੱਕ ਲਾਈਵ ‘ਚ ਉਨ੍ਹਾਂ ਨੇ ਲਾਟਰੀ ਏਜੰਸੀ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਪੂੰਜੀਵਾਦ ਦੀ ਨਹੀਂ ਅਸਲੀ ਕਮਿਊਨਿਜ਼ਮ ਦੀ ਲੋੜ ਹੈ।

ਅਸੀਂ ਇਸ ਬਾਰੇ ਸਥਾਨਕ ਪੁਲਿਸ ਨਾਲ ਵੀ ਗੱਲ ਕੀਤੀ ਹੈ। ਖੇਤਰ ਦੇ ਐਸਐਚਓ ਪ੍ਰਵੀਨ ਐਸਬੀ ਨੇ ਸਾਨੂੰ ਦੱਸਿਆ ਕਿ ਇਹ ਹਮਲਾ ਕਿਸੇ ਪ੍ਰਵਾਸੀ ਮਜ਼ਦੂਰ ਵਿਰੁੱਧ ਨਹੀਂ ਸੀ। ਪੁਲਿਸ ਜਾਂਚ ਵਿੱਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਘਟਨਾ ਨਿੱਜੀ ਰੰਜਿਸ਼ ਦਾ ਨਤੀਜਾ ਹੈ।

Conclusion

ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵੀਡੀਓ ਤਾਮਿਲਨਾਡੂ ਦਾ ਨਹੀਂ ਸਗੋਂ ਕੇਰਲ ਦਾ ਹੈ। ਇਸ ਘਟਨਾ ਦਾ ਪਰਵਾਸੀ ਬਿਹਾਰੀਆਂ ਦੇ ਮੁੱਦੇ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਨੂੰ ਝੂਠੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Our Sources

Report of Mathrubhumi, published on March 4, 2023
Video of Asianet News, uploaded on March 4, 2023
Telephonic conversation with SHO PRAVEEN.S.B, Hill Palace PS, Tripunithura

(With Inputs from Sabloo Thomas)


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular