Authors
Claim
ਸੋਸ਼ਲ ਮੀਡੀਆ ‘ਤੇ ਸੋਲਰ ਪੈਨਲਾਂ ‘ਚ ਲੱਗੀ ਅੱਗ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹਨਾਂ ਤਸਵੀਰਾਂ ਨੂੰ ਲੇਬਨਾਨ ‘ਚ ਹਾਲ ਹੀ ‘ਚ ਹੋਏ ਧਮਾਕਿਆਂ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ 17 ਸਤੰਬਰ ਨੂੰ ਲੇਬਨਾਨ ਵਿਚ ਹਿਜ਼ਬੁੱਲਾ ਦੇ ਮੈਂਬਰਾਂ ਦੁਆਰਾ ਵਰਤੇ ਗਏ ਪੇਜਰ ਅਚਾਨਕ ਫਟਣ ਲੱਗੇ। ਇਸ ਵਿਚ 12 ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ। ਅਗਲੇ ਹੀ ਦਿਨ ਕਈ ਵਾਕੀ-ਟਾਕੀਜ਼ ਵਿਚ ਵੀ ਧਮਾਕੇ ਹੋਏ ਜਿਸ ਕਾਰਨ 20 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਹਿਜ਼ਬੁੱਲਾ ਨੇ ਇਨ੍ਹਾਂ ਧਮਾਕਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Fact Check/Verification
ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਦੀ ਮਦਦ ਨਾਲ ਸਰਚ ਕਰਨ ‘ਤੇ ਸਾਨੂੰ ਬੈਟਰੀ ਵੇਚਣ ਵਾਲੀ ਕੰਪਨੀ ਦੀ ਵੈਬਸਾਈਟ ‘ਤੇ ਇਕ ਲੇਖ ਮਿਲਿਆ ਜਿਸ ਵਿਚ ਸੋਲਰ ਪੈਨਲ ਤੇ ਲੱਗੀ ਅੱਗ ਵਾਲੀ ਤਸਵੀਰ ਮਿਲੀ। 1 ਫਰਵਰੀ, 2024 ਨੂੰ ਪ੍ਰਕਾਸ਼ਿਤ ਲੇਖ ਵਿੱਚ ਸੋਲਰ ਪੈਨਲ ‘ਚ ਅੱਗ ਲੱਗਣ ਦੇ ਕਾਰਨਾਂ ਅਤੇ ਇਨ੍ਹਾਂ ਨੂੰ ਰੋਕਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਵਾਇਰਲ ਤਸਵੀਰ ਕਿੱਥੋਂ ਦੀ ਹੈ।
ਖੋਜ ਕਰਨ ‘ਤੇ, ਸਾਨੂੰ 7 ਅਪ੍ਰੈਲ, 2023 ਨੂੰ ਇੱਕ ਫੇਸਬੁੱਕ ਖਾਤੇ ਦੁਆਰਾ ਅੱਪਲੋਡ ਕੀਤੀ ਗਈ ਇੱਕ ਫੋਟੋ ਮਿਲੀ ਜਿਸ ਵਿੱਚ ਸੋਲਰ ਪੈਨਲਾਂ ਨੂੰ ਅੱਗ ਲੱਗਣ ਦੇ ਦ੍ਰਿਸ਼ ਦਿਖਾਏ ਗਏ ਸਨ। ਇਸ ਫੇਸਬੁੱਕ ਪੋਸਟ ਵਿੱਚ ਵੀ ਤਸਵੀਰ ਦੇ ਸਥਾਨ ਜਾਂ ਮਿਤੀ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਹਾਲਾਂਕਿ ਇਸ ਦੌਰਾਨ ਸਾਨੂੰ ਦੋਵਾਂ ਤਸਵੀਰਾਂ ‘ਚ ਉਹ ਹਿੱਸਾ ਨਹੀਂ ਮਿਲਿਆ ਜਿਸ ‘ਚ ਸੋਲਰ ਪੈਨਲਾਂ ਦੇ ਨਾਲ ਵਾਲੇ ਘਰ ‘ਚ ਲੱਗੀ ਭਿਆਨਕ ਅੱਗ ਦਿਖਾਈ ਦੇ ਰਹੀ ਹੈ। ਅਸੀਂ ਉਸ ਹਿੱਸੇ ਨੂੰ ਵੀ ਰਿਵਰਸ ਇਮੇਜ ਸਰਚ ਦੇ ਜ਼ਰੀਏ ਖੰਗਾਲਿਆ ਪਰ ਸਾਨੂੰ ਕੋਈ ਖਾਸ ਜਾਣਕਾਰੀ ਨਹੀਂ ਮਿਲੀ। ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਵਾਇਰਲ ਤਸਵੀਰ ਦਾ ਲੇਬਨਾਨ ਵਿੱਚ ਹਾਲ ਹੀ ਵਿੱਚ ਹੋਏ ਧਮਾਕਿਆਂ ਨਾਲ ਕੋਈ ਸਬੰਧ ਨਹੀਂ ਹੈ।
ਇਸ ਤੋਂ ਬਾਅਦ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਕੀ ਲੇਬਨਾਨ ਵਿੱਚ ਕੋਈ ਸੋਲਰ ਪੈਨਲ ਵੀ ਹਾਲ ਹੀ ਵਿੱਚ ਹੋਏ ਧਮਾਕਿਆਂ ਵਿੱਚ ਫਟ ਗਿਆ ਸੀ। ਇਸ ਸਮੇਂ ਦੌਰਾਨ ਸਾਨੂੰ 19 ਸਤੰਬਰ, 2024 ਨੂੰ AP ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਾਲ ਹੀ ਵਿੱਚ ਹੋਏ ਧਮਾਕਿਆਂ ਦੌਰਾਨ ਕਈ ਸੋਲਰ ਪੈਨਲਾਂ ਵਿੱਚ ਧਮਾਕੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਪਰ ਮਾਹਿਰਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਸੋਲਰ ਪੈਨਲਾਂ ਵਿੱਚ ਹੋਏ ਧਮਾਕੇ ਦਾ ਸਬੰਧ ਹਾਲ ਹੀ ਵਿੱਚ ਹੋਏ ਧਮਾਕੇ ਨਾਲ ਹੋ ਸਕਦਾ ਹੈ।
Result: False
Our Sources
Image available on tycorun website article published on 1st feb 2024
Image uploaded by one fb account on 7th april 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।