ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact Checkਕੀ 30 ਸਿਤੰਬਰ ਤਕ ਬੰਦ ਰਹੇਗੀ ਰੇਲ ਸੇਵਾ? ਫਰਜ਼ੀ ਦਾਅਵਾ ਹੋਇਆ ਵਾਇਰਲ

ਕੀ 30 ਸਿਤੰਬਰ ਤਕ ਬੰਦ ਰਹੇਗੀ ਰੇਲ ਸੇਵਾ? ਫਰਜ਼ੀ ਦਾਅਵਾ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ  ਭਾਰਤੀ ਰੇਲਵੇ ਨੇ 30 ਸਤੰਬਰ ਤੱਕ ਸਾਰੀਆਂ ਪੈਸੇਂਜਰ, ਐਕਸਪ੍ਰੈਸ ਅਤੇ ਹੋਰ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਹੈ। 

https://www.facebook.com/LivingIndiaNewschannel/videos/292810498490083/

Fact Check/Verification

ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਗੁੰਮਰਾਹਕੁੰਨ ਅਤੇ ਫਰਜ਼ੀ ਦਾਅਵੇ ਵਾਇਰਲ ਹੋ ਰਹੇ ਹਨ। ਇਸ ਵਿੱਚ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ  ਭਾਰਤੀ ਰੇਲਵੇ ਨੇ 30 ਸਤੰਬਰ ਤੱਕ ਸਾਰੀਆਂ ਪੈਸੇਂਜਰ, ਐਕਸਪ੍ਰੈਸ ਅਤੇ ਹੋਰ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਹੈ। 

ਅਸੀਂ ਪਾਇਆ ਕਿ ਪੰਜਾਬ ਦੀ ਨਾਮਵਰ ਮੀਡੀਆ ਅਜੰਸੀ “Living India News” ਨੇ ਇੱਕ ਵੀਡੀਓ ਰਿਪੋਰਟ ਨੂੰ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਕਿ ਭਾਰਤੀ ਰੇਲਵੇ ਨੇ 30 ਸਿਤੰਬਰ ਤੱਕ ਸਾਰੀਆਂ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਹੈ। ਤੁਸੀਂ ਵੀਡੀਓ ਦੀ ਬ੍ਰੈਕਿੰਗ ਨਿਊਜ਼ ਦੇਖ ਸਕਦੇ ਹੋ: “ਕੋਰੋਨਾ ਦੇ ਚਲਦੇ ਭਾਰਤੀ ਰੇਲ ਸੇਵਾ 30 ਸਿਤੰਬਰ ਤਕ ਰਹੇਗੀ ਬੰਦ”

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖਬਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡਸ ਦੀ ਮਦਦ ਦੇ ਨਾਲ਼ ਵਾਇਰਲ ਹੋ ਰਹੀ ਖਬਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵੱਡੀ ਗਿਣਤੀ ਦੇ ਵਿੱਚ ਪ੍ਰਮਾਣਿਕ ਮੀਡਿਆ ਏਜੇਂਸੀਆਂ ਦੀਆਂ ਰਿਪੋਰਟਾਂ ਮਿਲਿਆਂ।

ਨਾਮਵਰ ਮੀਡਿਆ ਏਜੇਂਸੀ ‘The Hindu’ ਦੀ ਰਿਪੋਰਟ ਦੇ ਮੁਤਾਬਕ ਭਾਰਤੀ ਰੇਲਵੇ ਨੇ ਕੋਰੋਨਾ ਦੇ ਚੱਲਦਿਆਂ ਭਾਰਤੀ ਰੇਲ ਸੇਵਾ ਨੂੰ 30 ਸਿਤੰਬਰ ਤਕ ਬੰਦ ਰੱਖਣ ਦੀ ਰਿਪੋਰਟਾਂ ਨੂੰ ਫਰਜ਼ੀ ਦੱਸਿਆ।

ਅਸੀਂ ਵਾਇਰਲ ਹੋ ਰਹੀ ਖਬਰ ਨੂੰ ਲੈ ਕੇ ਭਾਰਤੀ ਰੇਲਵੇ ਦੀ ਅਧਿਕਾਰਿਕ ਵੈਬਸਾਈਟ ਅਤੇ ਟਵਿੱਟਰ ਹੈਂਡਲ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਭਾਰਤੀ ਰੇਲਵੇ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਮਿਲਿਆ। 

ਟਵੀਟ ਵਿਚ ਭਾਰਤੀ ਰੇਲਵੇ ਨੇ ਸਪਸ਼ਟ ਕੀਤਾ ਕਿ ਕੁਝ ਮੀਡੀਆ ਸੰਸਥਾਨਾਂ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਨੇ ਸਾਰੀਆਂ ਰੈਗੂਲਰ ਟ੍ਰੇਨਾਂ ਨੂੰ 30 ਸਤੰਬਰ ਤੱਕ ਬੰਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਦਾਅਵਾ ਸਹੀ ਨਹੀਂ ਹੈ। ਭਾਰਤੀ ਰੇਲ ਮੰਤਰਾਲੇ ਨੇ ਅਜਿਹਾ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਹੈ।ਉਹਨਾਂ ਨੇ ਦੱਸਿਆ ਕਿ ਸਪੈਸ਼ਲ ਐਕਸਪ੍ਰੈਸ ਮੇਲ ਟ੍ਰੇਨਾਂ ਚਲਦੀ ਓਸੇ ਤਰ੍ਹਾਂ ਹੀ ਚੱਲਦਿਆਂ ਰਹਿਣਗੀਆਂ।

Conclusion

ਸਾਡੀ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਭਾਰਤੀ ਰੇਲ ਮੰਤਰਾਲੇ ਨੇ ਅਜਿਹਾ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਹੈ।

Result:False Connection

Our Sources

https://www.google.com/amp/s/www.thehindu.com/news/national/reports-about-cancellation-of-all-regular-trains-till-sept-30-incorrect-railway/article32319592.ece/amp/

https://pib.gov.in/PressReleaseIframePage.aspx?PRID=1645088#.XzKIirvgioE.whatsapp

https://twitter.com/RailMinIndia/status/1292810946386124801?s=19

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular