Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਰੇਲਵੇ ਪਲੇਟਫਾਰਮ ਤੇ ਖੜੇ ਟੀਟੀਈ ਦੀ ਕਰੰਟ ਲੱਗਣ ਕਾਰਨ ਹੋਈ ਮੌਤ
Fact
ਰੇਲਵੇ ਪਲੇਟਫ਼ਾਰਮ ਤੇ ਵਿਅਕਤੀ ਦੇ ਕਰੰਟ ਲੱਗਣ ਮੌਤ ਦੇ ਨਾਮ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸੋਸ਼ਲ ਮੀਡੀਆ ‘ਤੇ ਰੇਲਵੇ ਸਟੇਸ਼ਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਦੋ ਵਿਅਕਤੀ ਆਪਸ ‘ਚ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ ਅਤੇ ਅਚਾਨਕ ਉੱਪਰੋਂ ਕੋਈ ਚੀਜ਼ ਡਿੱਗਦੀ ਦਿਖਾਈ ਦਿੰਦੀ ਹੈ ਤੇ ਇਕ ਵਿਅਕਤੀ ਦੇ ਸਰੀਰ ‘ਚੋਂ ਚੰਗਿਆੜੀਆਂ ਨਿਕਲਣ ਲੱਗਦੀਆਂ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਪਲੇਟਫ਼ਾਰਮ ਤੇ ਇੱਕ ਵਿਅਕਤੀ ਦੇ ਹੈਡ ਫੋਨ ਲੱਗੇ ਹੋਣ ਕਰਕੇ ਕਰੰਟ ਦਿਮਾਗ਼ ਤੋ ਹੁੰਦਾ ਹੋਇਆ ਪੈਰਾਂ ਹੇਠੋ ਨਿਕਲਿਆ ਤੇ ਵਿਅਕਤੀ ਦੀ ਮੌਤ ਹੋ ਗਈ। ਇਸ ਦਾਅਵੇ ਨੂੰ ਪਹਿਲਾਂ Newschecker Hindi ਅਤੇ English ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਦਾਅਵੇ ਦੀ ਸੱਚਾਈ ਜਾਣਨ ਦੇ ਲਈ, ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤੀ। ਸਾਨੂੰ 9 ਦਸੰਬਰ 2022 ਨੂੰ ਇੰਡੀਆ ਟੂਡੇ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਜਾਣਕਾਰੀ ਮੁਤਾਬਕ ਇਹ ਵੀਡੀਓ ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਦਾ ਹੈ। ਵੀਡੀਓ ‘ਚ ਦਿਖਾਈ ਦੇਣ ਵਾਲਾ ਵਿਅਕਤੀ ਟਿਕਟ ਚੈਕਰ ਸੁਜਾਨ ਸਿੰਘ ਹੈ ਅਤੇ ਉਹ 7 ਦਸੰਬਰ ਨੂੰ ਪਲੇਟਫਾਰਮ ਨੰਬਰ ਚਾਰ ਨੇੜੇ ਫੁੱਟਓਵਰ ਬ੍ਰਿਜ ਨੇੜੇ ਆਪਣੇ ਸਾਥੀ ਟੀਟੀਈ ਨਾਲ ਖੜ੍ਹਾ ਹੋ ਕੇ ਗੱਲ ਕਰ ਰਹੇ ਸਨ ਅਤੇ ਇਸ ਦੌਰਾਨ ਹਾਈ ਵੋਲਟੇਜ ਦੀ ਤਾਰ ਟੁੱਟ ਕੇ ਸੁਜਾਨ ਸਿੰਘ ਦੇ ਸਿਰ ‘ਤੇ ਆ ਡਿੱਗੀ। ਪੀੜਤ ਸੁਜਾਨ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।
ਇੰਡੀਅਨ ਐਕਸਪ੍ਰੈਸ ਨੇ ਵੀ 9 ਦਸੰਬਰ, 2022 ਨੂੰ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਵਿੱਚ ਟੀਟੀਈ ਸੁਜਾਨ ਸਿੰਘ ਨਾਲ ਹੋਏ ਹਾਦਸੇ ਬਾਰੇ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਸੁਜਾਨ ਸਿੰਘ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਏ ਸਨ ਜਿਹਨਾਂ ਨੂੰ ਖੜਗਪੁਰ ਦੇ ਰੇਲਵੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਭਰਤੀ ਕੀਤਾ ਗਿਆ। ਰਿਪੋਰਟ ‘ਚ ਖੜਗਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਰਾਜੇਸ਼ ਕੁਮਾਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਾਦਸੇ ਦੀ ਜਾਂਚ ਅਜੇ ਜਾਰੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਜਾਂਚ ਦੌਰਾਨ, ਫੇਸਬੁੱਕ ‘ਤੇ ਕੁਝ ਕੀ ਵਰਡ ਦੀ ਮਦਦ ਨਾਲ ਖੋਜ ਕਰਨ ‘ਤੇ, ਸਾਨੂੰ 8 ਦਸੰਬਰ 2022 ਨੂੰ ਸੁਭਾਸ਼ ਲਾਲ ਨਾਮ ਦੇ ਇੱਕ ਯੂਜ਼ਰ ਦੁਆਰਾ ਅਪਲੋਡ ਕੀਤੀ ਗਈ ਇੱਕ ਪੋਸਟ ਮਿਲੀ। ਟੀਟੀਈ ਸਰਦਾਰ ਸੁਜਾਨ ਸਿੰਘ ਦੇ ਹਸਪਤਾਲ ਦੀਆਂ ਕੁਝ ਤਸਵੀਰਾਂ ਪੋਸਟ ਵਿੱਚ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੁਜਾਨ ਸਿੰਘ ਨੂੰ ਸਟੇਸ਼ਨ ਦੇ ਸਟਾਫ਼ ਵੱਲੋਂ ਸਥਾਨਕ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਹੁਣ ਸਿਹਤਮੰਦ ਹਨ। ਇਸ ਦੌਰਾਨ ਕਈ ਸਥਾਨਕ ਆਗੂਆਂ ਨੇ ਹਸਪਤਾਲ ਜਾ ਕੇ ਜ਼ਖਮੀ ਸੁਜਾਨ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਨਿਊਜ਼ਚੈਕਰ ਨੇ ਫੇਸਬੁੱਕ ਪੇਜ ਦੇ ਐਡਮਿਨ ਸੁਭਾਸ਼ ਨਾਲ ਸੰਪਰਕ ਕੀਤਾ। ਉਹਨਾ ਨੇ ਦੱਸਿਆ ਕਿ ਉਹ ਖ਼ੁਦ ਜਾ ਕੇ ਹਸਪਤਾਲ ਵਿੱਚ ਸੁਜਾਨ ਸਿੰਘ ਨੂੰ ਮਿਲੇ ਸਨ। ਸੁਭਾਸ਼ ਨੇ ਦੱਸਿਆ,”ਮੈਂ ਖੁਦ ਸੁਜਾਨ ਸਿੰਘ ਨੂੰ ਹਸਪਤਾਲ ‘ਚ ਮਿਲਿਆ। ਉਹਨਾ ਦੇ ਸਿਰ ਅਤੇ ਪਿੱਠ ‘ਤੇ ਸੱਟਾਂ ਲੱਗੀਆਂ ਸਨ ਪਰ ਖ਼ਤਰੇ ਦੀ ਕੋਈ ਗੱਲ ਨਹੀਂ ਹੈ। ਇਸ ਤੋਂ ਇਲਾਵਾ ਖੜਗਪੁਰ ਦੇ ਡੀਆਰਐਮ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਸੀ।
ਇਸ ਤੋਂ ਇਲਾਵਾ ਅਸੀਂ ਖੜਗਪੁਰ ਦੇ ਡੀਆਰਐਮ ਦਫ਼ਤਰ ਨਾਲ ਵੀ ਸੰਪਰਕ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਟੀਟੀਈ ਸੁਜਾਨ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।
ਅਸੀਂ ਇਸ ਮਾਮਲੇ ਨੂੰ ਲੈ ਕੇ ਖੜਗਪੁਰ ਦੇ ਪੀਆਰਓ ਰਾਜੇਸ਼ ਕੁਮਾਰ ਨਾਲ ਵੀ ਸੰਪਰਕ ਕੀਤਾ। ਉਹਨਾ ਨੇ ਸਾਨੂੰ ਜ਼ੀ 24 Ghanta ਦੇ ਯੂਟਿਊਬ ਚੈਨਲ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਭੇਜੀ। ਰਿਪੋਰਟ ਵਿੱਚ ਏਡੀਆਰਐਮ ਮੁਹੰਮਦ ਸ਼ੁਜਾਤ ਅਲੀ ਦੀ ਇੱਕ ਵੀਡੀਓ ਬਾਈਟ ਹੈ, ਜਿਸ ਵਿੱਚ ਉਹ ਪੁਸ਼ਟੀ ਕਰ ਰਹੇ ਹਨ ਕਿ ਟੀਟੀਈ ਸਰਦਾਰ ਸੁਜਾਨ ਸਿੰਘ ਦੀ ਹਾਲਤ ਠੀਕ ਹੈ।
ਸਾਨੂੰ 8 ਦਸੰਬਰ ਨੂੰ ਅਨੰਤ ਰੂਪਾਗੁੜੀ, ADRM, ਚੇਨਈ ਰੇਲਵੇ ਦੁਆਰਾ ਪੋਸਟ ਕੀਤਾ ਗਿਆ ਇੱਕ ਟਵੀਟ ਮਿਲਿਆ। ਵਾਇਰਲ ਵੀਡੀਓ ਨੂੰ ਟਵੀਟ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ ਟੀਟੀਈ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਰੇਲਵੇ ਪਲੇਟਫ਼ਾਰਮ ਤੇ ਵਿਅਕਤੀ ਦੇ ਕਰੰਟ ਲੱਗਣ ਮੌਤ ਦੇ ਨਾਮ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਸੁਜਾਨ ਸਿੰਘ ਹੈ ਅਤੇ ਉਹ ਰੇਲਵੇ ਵਿੱਚ ਟੀਟੀਈ ਹਨ। ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਸੁਜਾਨ ਸਿੰਘ ਨੂੰ ਸਥਾਨਕ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਹਾਲਤ ਸਥਿਰ ਹੈ। ਹੈਡ ਫੋਨ ਲੱਗੇ ਹੋਣ ਕਰਕੇ ਕਰੰਟ ਲੱਗਣ ਦਾ ਵਾਇਰਲ ਹੋ ਰਿਹਾ ਦਾਅਵਾ ਵੀ ਫਰਜ਼ੀ ਹੈ।
Our Sources
Report by India Today, Dated December 8, 2022
Report by Indian Express , Dated December 9, 2022
Facebook Post by Subhash Lall on December 8, 2022
Tweet by Ananth Rupanagudi on December 8, 2022
Conversation with DRM Kharagpur Office
Contact with Khargapur Railway Division PRO Rajesh Kumar
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Komal Singh
January 31, 2025
Shaminder Singh
January 5, 2022
Shaminder Singh
August 13, 2020