Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਮਹਾਕੁੰਭ ‘ਚ 100 ਫੁੱਟ ਲੰਬਾ ਸੱਪ ਨਿਕਲਿਆ
Fact
ਇਹ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।
ਸੋਸ਼ਲ ਮੀਡੀਆ ‘ਤੇ ਪ੍ਰਯਾਗਰਾਜ ‘ਚ ਮਹਾਕੁੰਭ ਦੇ ਕੁਝ ਵੀਡੀਓ ਵਾਇਰਲ ਹੋ ਰਹੇ ਹਨ। ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਮਹਾਕੁੰਭ ‘ਚ ਸਥਿਤ ਨਦੀ ‘ਚ 100 ਫੁੱਟ ਲੰਬਾ ਸੱਪ ਨਿਕਲਿਆ ਹੈ।
ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ‘ਮਹਾਕੁੰਭ ਵਿੱਚ ਮਿਲਿਆ 100 ਫੁੱਟ ਲੰਬਾ ਸੱਪ’ ਕੀ ਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਇਸ ਦੌਰਾਨ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜੋ ਇਸ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ ਕਿ ਮਹਾਂ ਕੁੰਭ ਵਿੱਚ 100 ਫੁੱਟ ਲੰਬਾ ਸੱਪ ਨਿਕਲਿਆ ਹੈ। ਪ੍ਰਯਾਗਰਾਜ ‘ਚ ਚੱਲ ਰਿਹਾ ਮਹਾਕੁੰਭ ਇਸ ਸਮੇਂ ਸੁਰਖੀਆਂ ‘ਚ ਹੈ। ਜੇਕਰ ਕੋਈ ਸੱਪ ਉਥੇ ਨਜ਼ਰ ਆਉਂਦਾ ਤਾਂ ਇਹ ਚਰਚਾ ਦਾ ਵਿਸ਼ਾ ਬਣ ਜਾਂਦਾ।
ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਵੀਡੀਓ ਦੇ ਬੈਕਗ੍ਰਾਊਂਡ ‘ਚ ਵੱਡੀਆਂ ਇਮਾਰਤਾਂ ਦਿਖਾਈ ਦੇ ਰਹੀਆਂ ਹਨ। ਅਜਿਹੀਆਂ ਇਮਾਰਤਾਂ ਪ੍ਰਯਾਗਰਾਜ ਵਿੱਚ ਨਹੀਂ ਹਨ। ਵੀਡੀਓ ਨੂੰ ਦੇਖ ਕੇ ਸਾਫ਼ ਹੋ ਜਾਂਦਾ ਹੈ ਕਿ ਇਹ ਮਹਾਕੁੰਭ ਦੀ ਜਗ੍ਹਾ ਨਹੀਂ ਹੈ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਵੀਡੀਓ ‘ਚ ਮੌਜੂਦ ਲੋਕਾਂ ਦੀ ਸ਼ਕਲ ਲਗਾਤਾਰ ਬਦਲ ਰਹੀ ਹੈ। ਇਸ ਤੋਂ ਇਲਾਵਾ ਕੁਝ ਲੋਕ ਅਤੇ ਬਾਈਕ ਵੀ ਪੁਲ ਦੇ ਬਾਹਰ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਦਿਖਾਏ ਗਏ ਸੱਪ ਦੀ ਸ਼ਕਲ ਅਤੇ ਰੰਗ ਵੀ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ। ਅਜਿਹੇ ਦ੍ਰਿਸ਼ਾਂ ਕਾਰਨ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ AI ਜਨਰੇਟਡ ਹੋ ਸਕਦਾ ਹੈ।
ਅਸੀਂ ਇਸ ਵੀਡੀਓ ਨੂੰ ਲੈ ਕੇ ‘ਮਿਸਇਨਫਾਰਮੇਸ਼ਨ ਕੰਬੈਟ ਅਲਾਇੰਸ‘ (MCA) ਦੀ ਡੀਪਫੇਕ ਵਿਸ਼ਲੇਸ਼ਣ ਯੂਨਿਟ (DAU) ਨਾਲ ਸੰਪਰਕ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ‘ਵੀਡੀਓ ਵਿੱਚ ਬਹੁਤ ਸਾਰੇ ਅਜਿਹੇ ਸੰਕੇਤ ਹਨ, ਜੋ ਇਹ ਸਪੱਸ਼ਟ ਕਰਦੇ ਹਨ ਕਿ ਇਹ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ। 1.ਵੀਡੀਓ ਦੇ ਵਿੱਚ ਮੌਜੂਦ ਲੋਕਾਂ ਦੀ ਸ਼ਕਲ ਮੋਮਬੱਤੀ ਦੀ ਲਾਟ ਦੇ ਟਿਮਟਿਮਾਉਣ ਵਾਂਗ ਲਗਾਤਾਰ ਬਦਲ ਰਹੀ ਹੈ। ਖਾਸ ਕਰਕੇ ਉਹਨਾਂ ਦੀਆਂ ਲੱਤਾਂ ਧੂੰਏਂ ਦੇ ਗੁਬਾਰ ਵਾਂਗ ਹਨ। 2. ਵੀਡੀਓ ਸਿੰਗਾਪੁਰ ਵਰਗੀ ਜਗ੍ਹਾ ਦੀ ਜਾਪਦੀ ਹੈ, ਜੋ ਕਿ ਨਿਸ਼ਚਿਤ ਤੌਰ ‘ਤੇ ਕੁੰਭ ਦਾ ਸਥਾਨ ਨਹੀਂ ਹੈ। 3. ਸਕੂਪ (ਸੱਪ ਨੂੰ ਚੁੱਕਣ ਲਈ ਵਰਤੀ ਜਾਂਦੀ ਪੀਲੀ ਮਸ਼ੀਨ) ਦੇ ਟਾਇਰ ਅਤੇ ਗਰੂਵ ਹਰ ਸਕਿੰਟ ਆਕਾਰ ਬਦਲ ਰਹੇ ਹਨ। 4.ਜੇਕਰ ਸੱਪ ਨੂੰ ਰਿਕਾਰਡ ਕਰਨ ਲਈ ਵਰਤੇ ਜਾ ਰਹੇ ਦਰਸ਼ਕ ਦੇ ਫੋਨ ਨੂੰ ਜ਼ੂਮ ਇਨ ਕੀਤਾ ਜਾਂਦਾ ਹੈ, ਤਾਂ ਦ੍ਰਿਸ਼ ਦਿਖਾਈ ਨਹੀਂ ਦੇ ਰਹੇ। ਇਹ ਸਭ ਦਰਸਾਉਂਦਾ ਹੈ ਕਿ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ WasItAI ਟੂਲ ਤੇ ਵੀਡੀਓ ਨੂੰ ਕੀ ਫ੍ਰੇਮ ਵਿੱਚ ਵੰਡਕੇ ਸਿਰਫ਼ ਸੱਪ ‘ਤੇ ਫੋਕਸ ਕਰਕੇ ਟੈਸਟ ਕਰਨ ‘ਤੇ ਪਾਇਆ ਕਿ ਵੀਡੀਓ ਨੂੰ AI ਜਨਰੇਟਡ ਹੈ।
ਅੱਗੇ ਦੀ ਜਾਂਚ ਦੌਰਾਨ ਗੂਗਲ ਲੈਂਜ਼ ਦੀ ਮਦਦ ਨਾਲ ਵਾਇਰਲ ਵੀਡੀਓ ਦੀ ਖੋਜ ਕਰਨ ‘ਤੇ ਸਾਨੂੰ ਪਤਾ ਲੱਗਾ ਕਿ ਇਹ ਵੀਡੀਓ ਮਹਾਕੁੰਭ ਦੇ ਸ਼ੁਰੂ ਹੋਣ ਤੋਂ 9 ਦਿਨ ਪਹਿਲਾਂ 4 ਜਨਵਰੀ 2025 ਨੂੰ LindasAILive ਨਾਮ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ । ਵੀਡੀਓ ਦੇ ਕੈਪਸ਼ਨ ਵਿੱਚ ਕਿਹਾ ਗਿਆ ਹੈ ਕਿ “ਇਸ ਚੈਨਲ ਦੀ ਸਾਰੀ ਸਮੱਗਰੀ ਸਿਰਫ਼ ਮਨੋਰੰਜਨ ਦੇ ਉਦੇਸ਼ ਲਈ ਪੂਰੀ ਤਰ੍ਹਾਂ ਕੰਪਿਊਟਰ ਦੁਆਰਾ ਤਿਆਰ ਕੀਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਗੰਭੀਰਤਾ ਨਾਲ ਨਾ ਲਓ।”
LindasAILive ਨਾਮ ਦੇ ਇਸ YouTube ਚੈਨਲ ਦੀ ਪੜਚੋਲ ਕਰਦੇ ਹੋਏ ਅਸੀਂ ਪਾਇਆ ਕਿ ਇਸ ਚੈਨਲ ‘ਤੇ AI ਦੁਆਰਾ ਤਿਆਰ ਵਿਸ਼ਾਲ ਸੱਪਾਂ ਦੇ ਵੀਡੀਓ ਪੋਸਟ ਕੀਤੇ ਗਏ ਹਨ।
ਜਾਂਚ ਤੋਂ ਅਸੀਂ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਮਹਾਕੁੰਭ ਦੌਰਾਨ 100 ਫੁੱਟ ਲੰਬੇ ਸੱਪ ਦੇ ਨਿਕਲਣ ਦਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ।
Sources
Was It AI, AI detecting tool.
Video posted on the Youtube Channel LindasAILive on 4th January 2025.
Self Analysis.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।