Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬਿਹਾਰ 'ਚ ਰਾਹੁਲ ਗਾਂਧੀ ਦੁਆਰਾ ਕੱਢੀ ਗਈ ਵੋਟਰ ਅਧਿਕਾਰ ਯਾਤਰਾ ਦੀ ਵੀਡੀਓ
ਇਹ ਵੀਡੀਓ ਪੇਡਗਾਓਂ ਦੇ ਹਿੰਦਕੇਸਰੀ ਮੈਦਾਨ ਵਿੱਚ ਆਯੋਜਿਤ ਬੈਲ ਗੱਡੀਆਂ ਦੀ ਦੌੜ ਦਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੱਡੀ ਭੀੜ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹਾਲ ਹੀ ਦੇ ਵਿੱਚ ਬਿਹਾਰ ਵਿੱਚ ਰਾਹੁਲ ਗਾਂਧੀ ਦੁਆਰਾ ਕੱਢੀ ਗਈ ਵੋਟਰ ਅਧਿਕਾਰ ਯਾਤਰਾ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਗੌਰਤਲਬ ਹੈ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੇ ਵਿਰੋਧ ਵਿੱਚ ਰਾਹੁਲ ਗਾਂਧੀ ਅਤੇ ਆਰਜੇਡੀ ਨੇਤਾ ਤੇਜਸਵੀ ਯਾਦਵ ਦੀ ਅਗਵਾਈ ਵਿੱਚ ਬਿਹਾਰ ਵਿੱਚ ਵੋਟਰ ਅਧਿਕਾਰ ਯਾਤਰ ਸਾਸਾਰਾਮ ਤੋਂ ਸ਼ੁਰੂ ਹੋਈ ਸੀ ਅਤੇ 16 ਦਿਨਾਂ ਵਿੱਚ 25 ਜ਼ਿਲ੍ਹਿਆਂ ਵਿੱਚੋਂ ਲੰਘਦੀ ਹੋਈ ਪਟਨਾ ਵਿਖੇ 1 ਸਿਤੰਬਰ ਨੂੰ ਖਤਮ ਹੋਈ।
ਅਸੀਂ ਪਾਇਆ ਕਿ ਇਹ ਵੀਡੀਓ ਪਹਿਲਾਂ ਵੀ ਐਕਸ ਅਤੇ ਫੇਸਬੁੱਕ ਤੇ ਖੂਬ ਸ਼ੇਅਰ ਕੀਤਾ ਗਿਆ ਸੀ।
ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਕਰਦੇ ਹੋਏ ਅਸੀਂ ਕੀ ਫ੍ਰੇਮਾਂ ਨੂੰ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਨਾਲ ਸਰਚ ਕੀਤਾ।ਸਾਨੂੰ 23 ਜੂਨ, 2025 ਨੂੰ ਇੱਕ ਇੰਸਟਾਗ੍ਰਾਮ ਅਕਾਊਂਟ ਦੁਆਰਾ ਪੋਸਟ ਕੀਤੀ ਗਈ ਵੀਡੀਓ ਮਿਲੀ, ਜਿਸ ਵਿੱਚ ਵਾਇਰਲ ਵੀਡੀਓ ਦੇ ਕੁਝ ਸ਼ੁਰੂਆਤੀ ਦ੍ਰਿਸ਼ ਸਨ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ ਕਿ ਇਹ ਵੀਡੀਓ ਮਹਾਰਾਸ਼ਟਰ ਵਿੱਚ ਆਯੋਜਿਤ ਇੱਕ ਬੈਲ ਗੱਡੀਆਂ ਦੀ ਦੌੜ ਦੀ ਹੈ।

ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ ਵੀਡੀਓ 23 ਜੂਨ, 2025 ਨੂੰ ਯੂ ਟਿਊਬ ਅਕਾਊਂਟ ਦੁਆਰਾ ਅਪਲੋਡ ਕੀਤੀ ਮਿਲੀ। ਵੀਡੀਓ ਵਿੱਚ ਪੇਡਗਾਓਂ, ਬੈਲਗੜਾ ਸ਼ਰੀਅਤ ਵਰਗੇ ਹੈਸ਼ਟੈਗ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਉੱਪਰ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਕੀ ਵਰਡ ਦੀ ਮਦਦ ਨਾਲ ਖੋਜ ਕੀਤੀ ਤਾਂ ਸਾਨੂੰ ਸਤਾਰਾ ਜ਼ਿਲ੍ਹੇ ਦੇ ਪੇਡਗਾਓਂ ਵਿੱਚ ਹੋਈ ਬੈਲ ਗੱਡੀਆਂ ਦੀਆਂ ਦੌੜਾਂ ਦੇ ਕਈ ਹੋਰ ਵੀਡੀਓ ਮਿਲੇ ਜੋ ਵੱਖ-ਵੱਖ ਇੰਸਟਾਗ੍ਰਾਮ ਅਕਾਊਂਟ ਦੁਆਰਾ ਅਪਲੋਡ ਕੀਤੇ ਗਏ ਸਨ। ਇਹਨਾਂ ਵੀਡੀਓਜ਼ ਵਿੱਚ ਵਾਇਰਲ ਵੀਡੀਓ ਵਾਲੀ ਜਗ੍ਹਾ ਦੇਖੀ ਜਾ ਸਕਦੀ ਹੈ।

ਅਸੀਂ ਗੂਗਲ ਮੈਪਸ ਦੀ ਵਰਤੋਂ ਕਰਕੇ ਵੀਡੀਓ ਵਿੱਚ ਦਿਖ ਦੇ ਰਹੀ ਜਗ੍ਹਾ ਦੀ ਖੋਜ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਹ ਜਗ੍ਹਾ ਪੇਡਗਾਓਂ ਹਿੰਦਕੇਸਰੀ ਗਰਾਊਂਡ ਹੈ ।

ਅਸੀਂ ਪੇਡਗਾਓਂ ਵਿੱਚ ਕਰਵਾਈ ਗਈ ਬੈਲ ਗੱਡੀਆਂ ਦੀ ਦੌੜ ਦੇ ਪ੍ਰਬੰਧਕਾਂ ਵਿੱਚੋਂ ਇੱਕ ਕਾਰਲੋਸ ਪਹਿਲਵਾਨ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੇਡਗਾਓਂ ਦੇ ਹਿੰਦਕੇਸਰੀ ਮੈਦਾਨ ਵਿੱਚ ਕਰਵਾਈ ਅਗਿ ਬੈਲ ਗੱਡੀਆਂ ਦੀ ਦੌੜ ਦਾ ਹੈ। ਉਸਨੇ ਇਹ ਵੀ ਦੱਸਿਆ ਕਿ ਇਹ ਸਮਾਗਮ ਇਸ ਸਾਲ 21 ਜੂਨ ਨੂੰ ਆਯੋਜਿਤ ਕੀਤਾ ਗਿਆ ਸੀ।
ਹਾਲਾਂਕਿ, ਆਪਣੀ ਜਾਂਚ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਬਣਾਉਣ ਵਾਲੇ ਦਾ ਪਤਾ ਨਹੀਂ ਲਗਾ ਸਕੇ ਹਾਂ। ਜੇਕਰ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ ਆਰਟੀਕਲ ਨੂੰ ਅਪਡੇਟ ਕਰਾਂਗੇ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਬਿਹਾਰ ਵਿੱਚ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ਦਾ ਨਹੀਂ ਹੈ।ਇਹ ਵੀਡੀਓ ਪੇਡਗਾਓਂ ਦੇ ਹਿੰਦਕੇਸਰੀ ਮੈਦਾਨ ਵਿੱਚ ਆਯੋਜਿਤ ਬੈਲ ਗੱਡੀਆਂ ਦੀ ਦੌੜ ਦਾ ਹੈ।
Our Sources
Videos uploaded by several instagram account on 22nd and 23rd June 2025
Visuals available on Google street View
Telephonic Conversation with organiser karlos pahalwan
JP Tripathi
September 23, 2025
Salman
September 11, 2025
Runjay Kumar
September 2, 2025