Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਰਾਹੁਲ ਗਾਂਧੀ ਵਿਦੇਸ਼ ਵਿੱਚ ਇੱਕ ਔਰਤ ਨਾਲ ਸੈਲਫੀ ਲੈਂਦੇ ਹੋਏ ਦਿਖਾਈ ਦੇ ਰਹੇ ਹਨ।
ਵਾਇਰਲ ਤਸਵੀਰ ਅਸਲੀ ਨਹੀਂ ਹੈ ਸਗੋਂ ਏਆਈ ਦੁਆਰਾ ਤਿਆਰ ਕੀਤੀ ਗਈ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਹਾਲ ਹੀ ਵਿੱਚ ਮਲੇਸ਼ੀਆ ਦੌਰੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਵਿਦੇਸ਼ ਦੀ ਸੜਕ ‘ਤੇ ਇੱਕ ਔਰਤ ਨਾਲ ਸੈਲਫੀ ਲੈ ਰਹੇ ਹਨ। ਕੁਝ ਯੂਜ਼ਰ ਇਸ ਤਸਵੀਰ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੋੜ ਦਾਅਵਾ ਕਰ ਰਹੇ ਹਨ ਕਿ ਤਸਵੀਰ ਵਿੱਚ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਵੇਰੋਨਿਕ ਕਾਰਟੇਲੀ ਨਾਲ ਹਨ।
ਗੌਰਤਲਬ ਹੈ ਕਿ ਇਹ ਤਸਵੀਰ ਉਦੋਂ ਸਾਹਮਣੇ ਆਈ ਜਦੋਂ ਭਾਜਪਾ ਆਈਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਦੋਸ਼ ਲਗਾਇਆ ਕਿ ਕਾਂਗਰਸੀ ਨੇਤਾ ਮਲੇਸ਼ੀਆ ਦੇ ਲੈਂਗਕਾਵੀ ਵਿੱਚ ਛੁੱਟੀਆਂ ਮਨਾ ਰਹੇ ਹਨ।
ਇਸ ਤਸਵੀਰ ਨੂੰ ਕਈ ਹੋਰ ਸੋਸ਼ਲ ਮੀਡੀਆ ਹੈਂਡਲਾਂ ਦੁਆਰਾ ਵੀ ਸ਼ੇਅਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਭਾਜਪਾ ਦਿੱਲੀ ਦੇ ਸਾਬਕਾ ਬੁਲਾਰੇ ਨਵੀਨ ਕੁਮਾਰ ਜਿੰਦਲ ਵੀ ਸ਼ਾਮਲ ਹਨ।

ਇਨ੍ਹਾਂ ਪੋਸਟਾਂ ਦੇ ਆਰਕਾਈਵ ਇੱਥੇ , ਇੱਥੇ , ਇੱਥੇ ਅਤੇ ਇੱਥੇ ਦੇਖੇ ਜਾ ਸਕਦੇ ਹਨ।
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕਰਦਿਆਂ ਤਸਵੀਰ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਦੇਖਿਆ। ਸਾਨੂੰ ਸ਼ੱਕ ਹੋਇਆ ਕਿ ਇਹ AI ਤੋਂ ਬਣੀ ਹੈ ਜਿਵੇਂ ਕਿ ਔਰਤ ਦੇ ਐਨਕਾਂ ‘ਤੇ ਨਕਲੀ ਰੌਸ਼ਨੀ ਦਾ ਪ੍ਰਤੀਬਿੰਬ ਫਰੇਮ ਤੋਂ ਬਾਹਰ ਫੈਲ ਰਿਹਾ ਹੈ ਅਤੇ ਪਿੱਛੇ ਵੀ ਬਹੁਤ ਅਸਮਾਨਤਾਵਾਂ ਦਿਖਾਈ ਦੇ ਰਹੀਆਂ ਹਨ।
ਇਸ ਤੋਂ ਬਾਅਦ ਅਸੀਂ ਇਸ ਤਸਵੀਰ ਨੂੰ ਹੋਰ ਜਾਂਚ ਲਈ DAU (ਡੀਪਫੇਕ ਵਿਸ਼ਲੇਸ਼ਣ ਯੂਨਿਟ) ਨੂੰ ਭੇਜਿਆ ਜੋ ਕਿ MCA (ਮਿਸਇਨਫਾਰਮੇਸ਼ਨ ਕੰਬੈਟ ਅਲਾਇੰਸ) ਦਾ ਇੱਕ ਹਿੱਸਾ ਹੈ। DAU ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਵਾਇਰਲ ਤਸਵੀਰ ਵਿੱਚ ਰਾਹੁਲ ਗਾਂਧੀ ਦੀਆਂ ਅੱਖਾਂ ਗੈਰ-ਕੁਦਰਤੀ ਅਤੇ ਅਨਿਯਮਿਤ ਦਿਖਾਈ ਦੇ ਰਹੀਆਂ ਹਨ। ਇਹ ਆਮ ਤੌਰ ‘ਤੇ AI ਦੁਆਰਾ ਬਣਾਈਆਂ ਗਈਆਂ ਤਸਵੀਰਾਂ ਵਿੱਚ ਦਿਖਾਈ ਦਿੰਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਸਵੀਰ ਦੀ ਜਾਂਚ AI ਖੋਜ ਟੂਲਸ ਜਿਵੇਂ ਕਿ Was It AI , AI or Not ਅਤੇ Is It AI ‘ਤੇ ਕੀਤੀ ਗਈ ਸੀ। Was It AI ਨੇ ਇਸ ਨੂੰ AI ਦੁਆਰਾ ਤਿਆਰ ਕੀਤਾ ਗਿਆ ਦੱਸਿਆ ਅਤੇ ਕਿਹਾ ਕਿ ਤਸਵੀਰ ਜਾਂ ਇਸਦਾ ਇੱਕ ਮਹੱਤਵਪੂਰਨ ਹਿੱਸਾ, AI ਦੁਆਰਾ ਬਣਾਇਆ ਗਿਆ ਹੈ।

AI or Not ਅਤੇ Is It AI ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਹ ਤਸਵੀਰ 95 ਪ੍ਰਤੀਸ਼ਤ AI ਅਤੇ 5 ਪ੍ਰਤੀਸ਼ਤ ਡੀਪਫੇਕ ਹੈ। ਇਹਨਾਂ ਟੂਲਸ ਨੇ ਇਹ ਵੀ ਸੁਝਾਅ ਦਿੱਤਾ ਕਿ ਇਹ ਤਸਵੀਰ OpenAI ਦੇ GPT-4o ਮਾਡਲ ਦੀ ਵਰਤੋਂ ਕਰਕੇ ਬਣਾਈ ਗਈ ਹੋ ਸਕਦੀ ਹੈ।

ਇਸ ਤੋਂ ਇਲਾਵਾ ਸਾਡੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਇੰਟਰਨੈਟ ‘ਤੇ ਬਹੁਤ ਸਾਰੇ AI ਟੂਲ ਉਪਲਬਧ ਹਨ ਜੋ “ਸੈਲਫੀ ਵਿਦ ਸੇਲਿਬ੍ਰਿਟੀ” ਵਰਗੀਆਂ ਤਸਵੀਰਾਂ ਬਣਾਉਂਦੇ ਹਨ। ਇਨ੍ਹਾਂ ਵਿੱਚ ਯੂਜ਼ਰ ਆਪਣੀ ਤਸਵੀਰ ਅਤੇ ਕਿਸੇ ਵੀ ਸੇਲਿਬ੍ਰਿਟੀ ਜਾਂ ਦੋ ਲੋਕਾਂ ਦੀ ਤਸਵੀਰ ਪਾ ਕੇ ਇੱਕ ਅਜਿਹੀ ਤਸਵੀਰ ਬਣਾ ਸਕਦੇ ਹਨ ਜੋ ਸੜਕ ‘ਤੇ ਲਈ ਗਈ ਇੱਕ ਆਮ ਤਸਵੀਰ ਵਰਗੀ ਦਿਖਾਈ ਦਿੰਦੀ ਹੈ। ਇਸ ਪ੍ਰਕਿਰਿਆ ਨੂੰ ਸਮਝਾਉਣ ਵਾਲੇ ਇੰਟਰਨੈਟ ‘ਤੇ ਬਹੁਤ ਸਾਰੇ ਟਿਊਟੋਰਿਅਲ ਵੀਡੀਓ ਵੀ ਉਪਲਬਧ ਹਨ, ਜੋ ਇੱਥੇ , ਇੱਥੇ ਅਤੇ ਇੱਥੇ ਦੇਖੇ ਜਾ ਸਕਦੇ ਹਨ ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਰਾਹੁਲ ਗਾਂਧੀ ਦੀ ਵਾਇਰਲ ਹੋ ਰਹੀ ਤਸਵੀਰ ਅਸਲੀ ਨਹੀਂ ਹੈ ਸਗੋਂ ਏਆਈ ਦੁਆਰਾ ਤਿਆਰ ਕੀਤੀ ਗਈ ਹੈ। ਇਸ ਨੂੰ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Sources
Deepfake Analysis Unit
Was It AI
AI or Not
Is It AI
Yashwant Sai Palaghat Youtube Video
Instagram Video By Adifactech
Neelam Chauhan
September 18, 2025
JP Tripathi
September 23, 2025
Shaminder Singh
September 18, 2025