ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਮੰਡੀ ਗੋਬਿੰਦਗੜ੍ਹ ਵਿਖੇ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਮਕਾਨ ਮਾਲਕ...

ਮੰਡੀ ਗੋਬਿੰਦਗੜ੍ਹ ਵਿਖੇ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਮਕਾਨ ਮਾਲਕ ਨੇ ਗੋਲੀਆਂ ਮਾਰਕੇ ਕੀਤਾ ਕਤਲ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਮੰਡੀ ਗੋਬਿੰਦਗੜ੍ਹ ਵਿਖੇ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਮਕਾਨ ਮਾਲਕ ਨੇ ਗੋਲੀਆਂ ਮਾਰਕੇ ਕੀਤਾ ਕਤਲ

Fact
ਇਹ ਵੀਡੀਓ ਬ੍ਰਾਜ਼ੀਲ ਦਾ ਹੈ ਨਾ ਕਿ ਮੰਡੀ ਗੋਬਿੰਦਗੜ੍ਹ ਦਾ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪੇਂਟ ਕਰ ਰਹੇ ਦੂਜੇ ਵਿਅਕਤੀ (ਪੇਂਟਰ) ਦੇ ਗੋਲੀ ਮਾਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦਾ ਹੈ ਜਿਥੇ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਮਕਾਨ ਮਾਲਕ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ।

ਨੋਟ : ਵੀਡੀਓ ਵਿਚਿਲਿਤ ਕਰ ਸਕਦਾ ਹੈ। 14 ਸਕਿੰਟ ਦੇ ਵੀਡੀਓ ਦੇ ਸ਼ੁਰੂ ਵਿੱਚ ਇੱਕ ਵਿਅਕਤੀ ਲੱਕੜ ਦੇ ਬੈਂਚ ‘ਤੇ ਖੜ੍ਹਾ ਦਿਖਾਈ ਦਿੰਦਾ ਹੈ। ਅੱਗੇ ਵੀਡੀਓ ‘ਚ ਇਕ ਵਿਅਕਤੀ ਲਗਾਤਾਰ ਉਸ ‘ਤੇ ਗੋਲੀ ਚਲਾਉਂਦਿਆਂ ਉਸ ਵੱਲ ਵਧਦਾ ਹੈ ਜਿਸ ਕਾਰਨ ਵਿਅਕਤੀ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਡਿੱਗ ਜਾਂਦਾ ਹੈ ਫਿਰ ਵੀ ਵਿਅਕਤੀ ਗੋਲੀਆਂ ਚਲਾਉਣ ਤੋਂ ਨਹੀਂ ਹਟਦਾ ਅਤੇ ਵਿਅਕਤੀ ਦੇ ਨੇੜੇ ਜਾ ਕੇ ਲਗਾਤਾਰ ਗੋਲੀਆਂ ਚਲਾਉਂਦਾ ਰਹਿੰਦਾ ਹੈ। 

ਮੰਡੀ ਗੋਬਿੰਦਗੜ੍ਹ ਵਿਖੇ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਮਕਾਨ ਮਾਲਕ ਨੇ ਗੋਲੀਆਂ ਮਾਰਕੇ ਕੀਤਾ ਕਤਲ

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੀ ਫਰੇਮਾਂ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਹ ਵੀਡੀਓ ਇੱਕ ਪ੍ਰਮਾਣਿਤ ਬ੍ਰਾਜ਼ੀਲੀਅਨ X ਖਾਤੇ ‘ਤੇ 3 ਜੁਲਾਈ, 2024 ਨੂੰ ਅਪਲੋਡ ਮਿਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਮੰਡੀ ਗੋਬਿੰਦਗੜ੍ਹ ਵਿਖੇ ਘਰ ਵਿੱਚ ਪੇਂਟ ਕਰ ਰਹੇ ਪੇਂਟਰ ਨੂੰ ਮਕਾਨ ਮਾਲਕ ਨੇ ਗੋਲੀਆਂ ਮਾਰਕੇ ਕੀਤਾ ਕਤਲ

ਜਾਂਚ ਦੌਰਾਨ ਸਾਨੂੰ ਬ੍ਰਾਜ਼ੀਲ ਦੇ ਇੱਕ ਪੱਤਰਕਾਰ ਦੇ X ਖਾਤੇ ‘ਤੇ 30 ਜੂਨ, 2024 ਨੂੰ ਅਪਲੋਡ ਪੋਸਟ ਵਿੱਚ ਇਹ ਵੀਡੀਓ ਮਿਲਿਆ। ਕੈਪਸ਼ਨ ਪੁਰਤਗਾਲੀ ਭਾਸ਼ਾ ਵਿੱਚ ਲਿਖਿਆ ਹੈ (ਅਨੁਵਾਦ: ਅਪਰਾਧੀ ਨੇ ਨੋਵੋ ਅਲੈਕਸੀਓ, ਮਾਨੌਸ ਦੇ ਨੇੜੇ “ਓਲਹਾਓ” ਨਾਮ ਦੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ।

ਹੁਣ ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਵੀਡੀਓ ਦੀ ਖੋਜ ਕੀਤੀ। ਸਾਨੂੰ ਇਸ ਘਟਨਾ ਨਾਲ ਸਬੰਧਤ ਕਈ ਬ੍ਰਾਜ਼ੀਲੀਅਨ ਮੀਡੀਆ ਦੀਆਂ ਰਿਪੋਰਟਾਂ ਮਿਲੀਆਂ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਬ੍ਰਾਜ਼ੀਲ ਦੇ ਮਾਨੌਸ ਸ਼ਹਿਰ ਦੇ ਨੋਵੋ ਅਲੈਕਸਿਓ ਇਲਾਕੇ ਦੀ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ 21 ਸਾਲਾ ਓਲਹਾਓ ਹੈ ਜਿਸਦਾ ਅਣਪਛਾਤੇ ਲੋਕਾਂ ਨੇ 28 ਜੂਨ, 2024 ਨੂੰ ਨੋਵੋ ਅਲੈਕਸੀਓ ਨੇੜੇ ਇੱਕ ਘਰ ਦੀ ਉਸਾਰੀ ਵਾਲੀ ਥਾਂ ‘ਤੇ ਕਤਲ ਕਰ ਦਿੱਤਾ ਸੀ। ਇਹ ਰਿਪੋਰਟਾਂ ਇੱਥੇ , ਇੱਥੇ , ਇੱਥੇ ਅਤੇ ਇੱਥੇ ਵੇਖੀਆਂ ਜਾ ਸਕਦੀਆਂ ਹਨ ।

ਇਸ ਵੀਡੀਓ ਨੂੰ ਲੈ ਲੈ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਸਪਸ਼ਟੀਕਰਨ ਵੀ ਦਿੱਤਾ। ਪੁਲਿਸ ਨੇ ਵੀਡੀਓ ਨੂੰ ਫਰਜ਼ੀ ਦੱਸਦਿਆਂ ਕਿਹਾ ਕਿ ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਫਰਜ਼ੀ ਖਬਰਾਂ ਫੈਲਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Result: False

Sources
Media Reports.
Clarification from Punjab Police.

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular