Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਰੇਹੜੀ ਲਗਾਉਣ ਵਾਲੇ ਪ੍ਰਵਾਸੀ ਨੇ ਪੰਜਾਬੀਆਂ ਬਾਰੇ ਅਪਸ਼ਬਦ ਕਹੇ
ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ
ਹੁਸ਼ਿਆਰਪੁਰ ਸ਼ਹਿਰ ਦੇ ਨਿਊ ਦੀਪ ਨਗਰ ਮੁਹੱਲੇ ਵਿੱਚ ਪਿਛਲੇ ਹਫਤੇ 5 ਸਾਲ ਦਾ ਬੱਚਾ ਅਗਵਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਸ਼ਮਸ਼ਾਨ ਘਾਟ ਰਹੀਮਪੁਰ ਤੋਂ ਬਰਾਮਦ ਹੋਈ ਸੀ। ਪੁਲਿਸ ਨੇ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਸੀ। ਇਸ ਕਤਲ ਕਾਂਡ ਦੇ ਮੁਲਜ਼ਮ ਨਾਨਕੇ ਯਾਦਵ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣਾ ਵਾਲਾ ਹੈ ਉਸ ਨੂੰ ਅਦਾਲਤ ਦੇ ਵਲੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ।
ਇਸ ਮਾਮਲੇ ਤੋਂ ਬਾਅਦ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਗੁੱਸੇ ਦੀ ਲਹਿਰ ਫੈਲ ਰਹੀ ਹੈ। ਪੰਜਾਬ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੁਆਰਾ ਪ੍ਰਵਾਸੀ ਮਜ਼ਦੂਰਾਂ ਖਿਲਾਫ ਮਤੇ ਪਾਏ ਜਾ ਰਹੇ ਹਨ ਤੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਫਰਮਾਨ ਵੀ ਸੁਣਾਇਆ ਗਿਆ ਹੈ।
ਇਸ ਵਿਚਾਲੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਧਮਕੀ ਦਿੰਦਿਆਂ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਹੜੀ ਲਗਾਉਣ ਵਾਲੇ ਪ੍ਰਵਾਸੀ ਨੇ ਪੰਜਾਬੀਆਂ ਬਾਰੇ ਅਪਸ਼ਬਦ ਕਹੇ। ਇਸ ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ “Sikh Mithan Singh Sikligar” ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਭਈਏ ਦੀਆਂ ਕਰਤੂਤਾਂ ਦਾ ਸਿਲਸਿਲਾ ਜਾਰੀ, ਹੋਰ ਖੁਲਾਸਾ।”

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਦੇਖਿਆ ਤੇ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦਾ ਲੰਬਾ ਵਰਜ਼ਨ ਇੱਕ ਫੇਸਬੁੱਕ ਪੇਜ “ਮੱਤਾ ਟੀਵੀ” ਦੁਆਰਾ ਸਿਤੰਬਰ 17, 2025 ਨੂੰ ਅਪਲੋਡ ਮਿਲਿਆ। ਇਸ ਵੀਡੀਓ ਨੂੰ ਪੂਰਾ ਦੇਖਣ ਤੇ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਸਕ੍ਰਿਪਟਡ ਹੈ।

ਵੀਡੀਓ ਦੇ ਕੁਮੈਂਟ ਸੈਕਸ਼ਨ ਵਿੱਚ ਸਾਨੂੰ ਪੂਰੀ ਵੀਡੀਓ ਦਾ ਲਿੰਕ ਵੀ ਮਿਲਿਆ। ਹਾਲਾਂਕਿ , ਬਾਅਦ ਦੇ ਵਿਚ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ। ਤੁਸੀਂ ਨੀਚੇ ਯੂ ਟਿਊਬ ਤੇ ਅਪਲੋਡ ਵੀਡੀਓ (ਹੁਣ ਡਿਲੀਟ) ਦਾ ਸਕਰੀਨਸ਼ਾਟ ਦੇਖ ਸਕਦੇ ਹੋ।

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਮੱਤਾ ਟੀਵੀ ਦੇ ਨਾਲ ਸੰਪਰਕ ਕੀਤਾ। ਉਹਨਾਂ ਨੇ ਨਿਊਜ਼ਚੈਕਰ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਵੀਡੀਓ ਸਕ੍ਰਿਪਟਡ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਚੱਲ ਰਹੇ ਮਾਹੌਲ ‘ਤੇ ਉਹਨਾਂ ਨੇ ਇਹ ਸਕ੍ਰਿਪਟਡ ਵੀਡੀਓ ਬਣਾਈ ਸੀ।
ਸਾਨੂੰ ਆਪਣੀ ਸਰਚ ਦੇ ਦੌਰਾਨ ਮੱਤਾ ਟੀਵੀ ਦੀ ਟੀਮ ਦੁਆਰਾ ਵਾਇਰਲ ਹੋ ਰਹੀ ਵੀਡੀਓ ਤੇ ਸਪਸ਼ਟੀਕਰਨ ਵੀ ਮਿਲਿਆ। ਸਪਸ਼ਟੀਕਰਨ ਦਿੰਦਿਆਂ ਉਹਨਾਂ ਨੇ ਕਿਹਾ ਕਿ ਵੀਡੀਓ ਸਕ੍ਰਿਪਟਡ ਹੈ ਜਿਸ ਨਾਲ ਛੇੜਛਾੜ ਕਰਕੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦਿਖ ਰਹੇ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ। ਇਸ ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਤੇ ਫਰਜ਼ੀ ਦਾਅਵੇ ਸ਼ੇਅਰ ਕੀਤੇ ਜਾ ਰਹੇ ਹਨ।
Our Sources
Video published by Matta TV, Dated September 17, 2025
Telephonic conversation with Matta TV
Neelam Chauhan
November 19, 2025
Neelam Chauhan
November 19, 2025
Neelam Chauhan
October 25, 2025