ਸ਼ੁੱਕਰਵਾਰ, ਸਤੰਬਰ 27, 2024
ਸ਼ੁੱਕਰਵਾਰ, ਸਤੰਬਰ 27, 2024

HomeFact Checkਕੀ ਭੀੜ ਨੇ ਸਿੱਖ ਵਿਅਕਤੀ ਨੂੰ ਕੀਤਾ ਅੱਗ ਦੇ ਹਵਾਲੇ? ਤਸਵੀਰ ਫਰਜ਼ੀ...

ਕੀ ਭੀੜ ਨੇ ਸਿੱਖ ਵਿਅਕਤੀ ਨੂੰ ਕੀਤਾ ਅੱਗ ਦੇ ਹਵਾਲੇ? ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਨੂੰ ਇੱਕ ਵਿਅਕਤੀ ਦੇ ਸਰੀਰ ਤੇ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਦੇਖਿਆ ਜਾ ਸਕਦਾ ਹੈ

ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂਆਂ ਦੀ ਭੀੜ ਨੇ ਇੱਕ ਵਿਅਕਤੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਬੇਬਸ ਸਿੱਖ ਪਿਤਾ ਆਪਣੇ ਪੁੱਤਰ ਦੇ ਸਰੀਰ ਤੇ ਲੱਗੀ ਅੱਗ ਨੂੰ ਬੁਝਾ ਰਿਹਾ ਹੈ।

ਕੀ ਭੀੜ ਨੇ ਸਿੱਖ ਵਿਅਕਤੀ ਨੂੰ ਕੀਤਾ ਅੱਗ ਦੇ ਹਵਾਲੇ? ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ
Courtesy:X@Nayak_Khalynayak

Fact Check/Verification

ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਨਣ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਸਟਾਕ ਵੈੱਬਸਾਈਟ ਟਾਈਮਸ ਕੰਟੈਂਟ ਤੇ ਅਪਲੋਡ ਮਿਲੀ। ਟਾਈਮਸ ਕੰਟੈਂਟ ਦੀ ਵੈਬਸਾਈਟ ਦੇ ਮੁਤਾਬਕ ਇਹ ਤਸਵੀਰ 20 ਅਗਸਤ 1990 ਦੀ ਹੈ।

Courtesy: Times Content

ਤਸਵੀਰ ਦੇ ਨਾਲ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ,”ਭੀੜ ਵਿਦਿਆਰਥੀ ਪ੍ਰਦਰਸ਼ਨਕਾਰੀ ਰਾਜੀਵ ਗੋਸਵਾਮੀ ਦੇ ਸਰੀਰ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ। ਰਾਜੀਵ ਗੋਸਵਾਮੀ ਨੇ ਮੰਡਲ ਵਿਰੋਧੀ ਅੰਦੋਲਨ ਦੌਰਾਨ ਦੱਖਣੀ ਦਿੱਲੀ ਦੇ ਦੇਸ਼ਬੰਧੂ ਕਾਲਜ ਵਿਖੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਇਸ ਤਸਵੀਰ ਦੇ ਨਾਲ ਮਿਲਦੀ ਜੁਲਦੀ ਤਸਵੀਰਾਂ ਕਈ ਮੀਡੀਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਮਿਲੀਆਂ। ਦੈਨਿਕ ਭਾਸਕਰ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਅਪਲੋਡ ਤਸਵੀਰ ਦੇ ਮੁਤਾਬਕ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਦੇਸ਼ਬੰਧੂ ਕਾਲਜ ਦੇ ਵਿਦਿਆਰਥੀ ਰਾਜੀਵ ਗੋਸਵਾਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਜਾਨ ਬਚਾ ਲਈ ਗਈ ਸੀ।

Courtesy: Dainik Bhaskar

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫਰਜ਼ੀ ਅਤੇ ਫਿਰਕਾਪ੍ਰਸਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Our Sources
Media Report published by Dainik Bhaskar
Image uploaded on Times Content

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular