Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪ੍ਰਧਾਨ ਮੰਤਰੀ ਮੋਦੀ ਦੇ ਮਨੀਪੁਰ ਦੌਰੇ ਦੇ ਦੌਰਾਨ ਲੋਕਾਂ ਨੇ ਉਨ੍ਹਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ
ਵੀਡੀਓ ਅਸਲ ਵਿੱਚ ਅਪ੍ਰੈਲ 'ਚ ਕੋਲਕਾਤਾ ਵਿੱਚ ਹੋਏ ਵਕਫ਼ ਕਾਨੂੰਨ ਵਿਰੋਧ ਪ੍ਰਦਰਸ਼ਨ ਦਾ ਹੈ।
ਸੋਸ਼ਲ ਮੀਡੀਆ ‘ਤੇ ਭੀੜ ਦਾ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨੀਪੁਰ ਦੌਰੇ ਦੇ ਦੌਰਾਨ ਲੋਕਾਂ ਨੇ ਉਨ੍ਹਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ “ਵੋਟ ਚੋਰ ਗੱਦੀ ਛੋੜ” ਵਰਗੇ ਨਾਅਰੇ ਵੀ ਲਗਾਏ।
ਹਾਲਾਂਕਿ, ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਇਹ ਵੀਡੀਓ ਮਨੀਪੁਰ ਦਾ ਨਹੀਂ ਹੈ ਸਗੋਂ 14 ਅਪ੍ਰੈਲ ਨੂੰ ਪੱਛਮੀ ਬੰਗਾਲ ਦੇ ਸਿਆਲਦਾਹ ਵਿੱਚ ਵਕਫ਼ ਐਕਟ ਵਿਰੁੱਧ ਇੰਡੀਅਨ ਸੈਕੂਲਰ ਫਰੰਟ ਦੁਆਰਾ ਕੀਤਾ ਗਏ ਵਿਰੋਧ ਪ੍ਰਦਰਸ਼ਨ ਦਾ ਹੈ।
ਪਿਛਲੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਮਨੀਪੁਰ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਹਿੰਸਾ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਚੁਰਾਚਾਂਦਪੁਰ ਵਿੱਚ 7000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਹਿੰਸਾ ਸਾਡੇ ਪੁਰਖਿਆਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ। ਇਸ ਲਈ, ਸਾਨੂੰ ਮਿਲ ਕੇ ਮਨੀਪੁਰ ਨੂੰ ਸ਼ਾਂਤੀ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਲੈ ਕੇ ਜਾਣਾ ਹੈ। ਇਸ ਦੌਰਾਨ ਉਨ੍ਹਾਂ ਨੇ ਹਿੰਸਾ ਦੇ ਪੀੜਤਾਂ ਨਾਲ ਵੀ ਮੁਲਾਕਾਤ ਕੀਤੀ।
ਵਾਇਰਲ ਵੀਡੀਓ ਨੂੰ ਪੀਐਮ ਮੋਦੀ ਦੀ ਇਸ ਫੇਰੀ ਦੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਲਗਭਗ 17 ਸੈਕਿੰਡ ਲੰਬਾ ਹੈ ਜਿਸ ‘ਚ ਇੱਕ ਔਰਤ ਫੁੱਟਓਵਰ ਬ੍ਰਿਜ ਹੇਠੋਂ ਲੰਘਦੀ ਭੀੜ ਦਾ ਦ੍ਰਿਸ਼ ਦਿਖਾ ਰਹੀ ਹੈ। ਵੀਡੀਓ ਵਿੱਚ ਇੱਕ ਆਡੀਓ ਵੀ ਹੈ ਜਿਸ ਵਿੱਚ ਲੋਕ “ਵੋਟ ਚੋਰ ਗੱਦੀ ਛੋੜ” ਦਾ ਨਾਅਰਾ ਲਗਾ ਰਹੇ ਹਨ। ਵੀਡੀਓ ਵਿੱਚ ਟੈਕਸਟ ਵੀ ਹੈ, ਜਿਸ ਵਿੱਚ ਲਿਖਿਆ ਹੈ, “ਵੋਟ ਚੋਰ ਗੱਦੀ ਛੋੜ ਦੇ ਨਾਅਰੇ ਮਨੀਪੁਰ ਵਿੱਚ”।
ਇਹ ਵੀਡੀਓ X ‘ਤੇ ਕੈਪਸ਼ਨ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਲਿਖਿਆ ਹੈ, “ਮਨੀਪੁਰ ਦੇ ਲੋਕਾਂ ਨੇ ਮੋਦੀ, RSS, BJP ਨੂੰ ਰੱਦ ਕਰ ਦਿੱਤਾ ਹੈ। ਇਹ ਭਾਰਤ ਵਿੱਚ ਨੇਪਾਲ ਵਰਗਾ ਜਨ ਅੰਦੋਲਨ ਹੋਣ ਦਾ ਸੰਕੇਤ ਹੈ।”

ਪ੍ਰਧਾਨ ਮੰਤਰੀ ਮੋਦੀ ਦੇ ਮਨੀਪੁਰ ਦੌਰੇ ਦੌਰਾਨ ਪ੍ਰਦਰਸ਼ਨ ਦੇ ਦਾਅਵੇ ਨਾਲ ਵਾਇਰਲ ਹੋ ਰਹੇ ਇਸ ਵੀਡੀਓ ਦੀ ਜਾਂਚ ਕਰਦੇ ਸਮੇਂ ਮੁੱਖ ਫਰੇਮਾਂ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਇਹ ਵੀਡੀਓ 14 ਅਪ੍ਰੈਲ 2025 ਨੂੰ ਪੱਛਮੀ ਬੰਗਾਲ ਦੀ ਇੰਸਟਾਗ੍ਰਾਮ ਕ੍ਰੀਏਟਰ ਟ੍ਰਿਸ਼ਾ ਰਾਏ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਮਿਲਿਆ। ਵੀਡੀਓ ਵਿੱਚ ਯੂਜ਼ਰ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦਾ ਇੱਕ ਦ੍ਰਿਸ਼ ਦੱਸਿਆ। ਹਾਲਾਂਕਿ, ਵਾਇਰਲ ਵੀਡੀਓ ਵਿੱਚ ਨਾਅਰੇਬਾਜ਼ੀ ਦੀ ਆਡੀਓ ਇਸ ਵਿੱਚ ਮੌਜੂਦ ਨਹੀਂ ਸੀ।

ਯੂਜ਼ਰ ਨੇ 16 ਅਪ੍ਰੈਲ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਹੀ ਦ੍ਰਿਸ਼ਾਂ ਵਾਲਾ ਇੱਕ ਹੋਰ ਵੀਡੀਓ ਅਪਲੋਡ ਕੀਤਾ ਸੀ ਅਤੇ ਵੀਡੀਓ ਵਿੱਚ ਵੀ ਯੂਜ਼ਰ ਨੇ ਦੱਸਿਆ ਕਿ ਇਹ ਇਹ ਕੋਲਕਾਤਾ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਉੱਪਰ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਜਦੋਂ ਅਸੀਂ ਗੂਗਲ ਸਟਰੀਟ ਵਿਊ ‘ਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਜਗ੍ਹਾ ਦੀ ਖੋਜ ਕੀਤੀ ਤਾਂ ਸਾਨੂੰ ਕੋਲਕਾਤਾ ਦੇ ਸਿਆਲਦਾਹ ਰੇਲਵੇ ਸਟੇਸ਼ਨ ਦੇ ਨੇੜੇ ਇਹ ਜਗ੍ਹਾ ਮਿਲੀ ਜਿਸਨੂੰ ਤੁਸੀਂ ਹੇਠਾਂ ਦਿੱਤੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ।

ਕੀ ਵਰਡ ਸਰਚ ਕਰਨ ‘ਤੇ ਸਾਨੂੰ 14 ਅਪ੍ਰੈਲ, 2025 ਨੂੰ “ਟਾਈਮਜ਼ ਆਫ਼ ਇੰਡੀਆ” ਦੁਆਰਾ ਪ੍ਰਕਾਸ਼ਿਤ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਦ੍ਰਿਸ਼ਾਂ ਵਾਲੀਆਂ ਕਈ ਤਸਵੀਰਾਂ ਮਿਲੀਆਂ।

ਤਸਵੀਰ ਦੇ ਨਾਲ ਦਿੱਤੇ ਕੈਪਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਦ੍ਰਿਸ਼ 14 ਅਪ੍ਰੈਲ 2025 ਨੂੰ ਪੱਛਮੀ ਬੰਗਾਲ ਦੀ ਇੱਕ ਰਾਜਨੀਤਿਕ ਪਾਰਟੀ “ਇੰਡੀਅਨ ਸੈਕੂਲਰ ਫਰੰਟ” ਦੁਆਰਾ ਵਕਫ਼ ਸੋਧ ਐਕਟ 2025 ਦੇ ਵਿਰੁੱਧ ਆਯੋਜਿਤ ਇੱਕ ਪ੍ਰਦਰਸ਼ਨ ਦੌਰਾਨ ਦਾ ਸੀ। ਇਹ ਪ੍ਰਦਰਸ਼ਨ ਸਿਆਲਦਾਹ ਸਟੇਸ਼ਨ ਤੋਂ ਸ਼ੁਰੂ ਹੋਇਆ ਅਤੇ ਰਾਮਲੀਲਾ ਮੈਦਾਨ ਤੱਕ ਗਿਆ।
ਇਸ ਤੋਂ ਇਲਾਵਾ ਸਾਨੂੰ ਇਸ ਇੰਡੀਅਨ ਸੈਕੂਲਰ ਫਰੰਟ ਵੱਲੋਂ 14 ਅਪ੍ਰੈਲ ਨੂੰ ਕੀਤੇ ਗਏ ਪ੍ਰਦਰਸ਼ਨ ਨਾਲ ਸਬੰਧਤ ਵੀਡੀਓ ਰਿਪੋਰਟਾਂ ਵੀ ਮਿਲੀਆਂ ਜੋ ਨਿਊਜ਼ ਏਜੰਸੀ ANI ਦੁਆਰਾ ਅਪਲੋਡ ਕੀਤੀਆਂ ਗਈਆਂ ਸਨ।

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਇੰਸਟਾਗ੍ਰਾਮ ਕ੍ਰੀਏਟਰ ਟ੍ਰਿਸ਼ਾ ਰਾਏ ਨੂੰ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਉਹਨਾਂ ਦੁਆਰਾ ਹੀ 14 ਅਪ੍ਰੈਲ, 2025 ਨੂੰ ਐਨਆਰਐਸ ਹਸਪਤਾਲ, ਕੋਲਕਾਤਾ ਦੇ ਬਾਹਰ ਫੁੱਟ ਓਵਰ ਬ੍ਰਿਜ ਤੇ ਸ਼ੂਟ ਕੀਤਾ ਗਿਆ ਸੀ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨੀਪੁਰ ਦੌਰੇ ਦੌਰਾਨ ਹੋਏ ਵਿਰੋਧ ਪ੍ਰਦਰਸ਼ਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਅਪ੍ਰੈਲ ‘ਚ ਕੋਲਕਾਤਾ ਵਿੱਚ ਹੋਏ ਵਕਫ਼ ਕਾਨੂੰਨ ਵਿਰੋਧ ਪ੍ਰਦਰਸ਼ਨ ਦਾ ਹੈ। ਹਾਲਾਂਕਿ, ਇਸ ਦੌਰਾਨ ਅਸੀਂ ਵਾਇਰਲ ਵੀਡੀਓ ਵਿੱਚ ਮੌਜੂਦ ਆਡੀਓ ਦੇ ਅਸਲ ਸਰੋਤ ਦਾ ਪਤਾ ਨਹੀਂ ਲਗਾ ਸਕੇ ਹਾਂ।
Our Sources
Video uploaded by IG account trisharooy on 14th April 2025
Image uploaded by Times Content on 14th April 2025
Visuals available on Google Street View
Video uploaded by ANI on 14th April 2025