Fact Check
ਸਾਧ ਵੱਲੋਂ ਗਾਂ ਚੋਰੀ ਕਰਨ ਦਾ ਇਹ ਵੀਡੀਓ ਸਕ੍ਰਿਪਟਡ ਹੈ
Claim
ਸਾਧ ਦੇ ਰੂਪ ‘ਚ ਵਿਅਕਤੀ ਨੌਜਵਾਨ ਨੂੰ ਬੇਹੋਸ਼ ਕਰਕੇ ਉਸ ਦੇ ਘਰੋਂ ਗਾਂ ਚੋਰੀ ਕਰਕੇ ਲੈ ਗਿਆ
Fact
ਵਾਇਰਲ ਹੋ ਰਿਹਾ ਵਾਇਰਲ ਵੀਡੀਓ ਗੁੰਮਰਾਹਕੁਨ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਾਧ ਦੇ ਰੂਪ ‘ਚ ਵਿਅਕਤੀ ਨੌਜਵਾਨ ਨੂੰ ਬੇਹੋਸ਼ ਕਰਕੇ ਉਸ ਦੇ ਘਰੋਂ ਗਾਂ ਚੋਰੀ ਕਰ ਲੈਂਦਾ ਹੈ। ਵੀਡੀਓ ਨੂੰ ਸੰਗਰੂਰ ਦੇ ਪਿੰਡ ਸ਼ੇਰਗੜ੍ਹ ਦਾ ਦੱਸਿਆ ਗਿਆ।
ਫੇਸਬੁੱਕ ਪੇਜ ‘ਖਬਰ ਪੰਜਾਬ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ ਵੀਰੋ ਬਹੁਤ ਮਾੜਾ ਸਮਾਂ ਆ ਗਿਆ। ਵੀਡੀਓ ਵਿੱਚ ਦੇਖੋ ਕਿਵੇਂ ਪਹਿਲਾਂ ਚੋਰ ਸਾਧ ਦੇ ਭੇਸ ਵਿੱਚ ਮੰਗਣ ਆਇਆ। ਘਰ ਦੇ ਮਾਲਕ ਨੂੰ ਗੱਲਾਂ ਵਿਚ ਉਲਝਾ ਕੇ ਕੋਈ ਦਵਾਈ ਲਗਾ ਦਿੱਤੀ ਬਾਅਦ ਵਿੱਚ ਜਦੋਂ ਮਾਲਕ ਬੇਹੋਸ਼ ਹੋ ਗਿਆ, ਚੋਰ ਉਸਦੀ ਗਾਂ ਨੂੰ ਚੋਰੀ ਕਰ ਲੈ ਗਿਆ। ਦੇਖੋ ਤੇ ਸ਼ੇਅਰ ਕਰੋ ਕਿਸੇ ਦਾ ਭਲਾ ਹੋ ਸਕੇ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪੋਸਟ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਕਈ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਸਕ੍ਰਿਪਟਡ ਦੱਸਿਆ। ਪੜਤਾਲ ਨੂੰ ਅੱਗੇ ਵਧਾਉਂਦਿਆਂ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੌਰਾਨ ਸਾਨੂੰ VBTV ਨਾਂਅ ਦੇ ਫੇਸਬੁੱਕ ਪੇਜ ‘ਤੇ ਇਸ ਵੀਡੀਓ ਨੂੰ ਲੈ ਕੇ ਜਾਣਕਾਰੀ ਮਿਲੀ ਕਿ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ ਅਤੇ ਇਹ ਕਿਸੇ ਪੇਜ ਵੱਲੋਂ ਬਣਾਇਆ ਗਿਆ ਹੈ। VBTV ਨੇ ਲਿਖਿਆ, “ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਨਿਊਜ਼ ਅੱਜ ਕਾਫੀ ਟਰੈਂਡ ਕਰ ਰਹੀ ਹੈ ਪਰ ਇਹ ਸੱਚ ਨਹੀਂ ਹੈ। ਅਸਲ ਵਿੱਚ ਇੱਕ ਫੇਸਬੁੱਕ ਵੱਲੋਂ ਚੈਨਲ ਚਲਾਉਣ ਵਾਲੇ ਕੁਝ ਮੁੰਡਿਆਂ ਵੱਲੋਂ ਇਹ ਵੀਡੀਓ ਸ਼ੂਟ ਕੀਤਾ ਗਿਆ ਸੀ ਜਿਸ ਨੂੰ ਅੱਜ ਹੀ ਆਪਣੇ ਚੈਨਲ ਦੇ ਉੱਪਰ ਅਪਲੋਡ ਕੀਤਾ ਗਿਆ ਸੀ ਫੇਸਬੁੱਕ ਚੈਨਲ ਚਲਾਉਣ ਵਾਲੇ ਮੁੰਡਿਆਂ ਦੇ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਅਸੀਂ ਇਹ ਵੀਡੀਓ ਸਿਰਫ ਮੈਸਜ ਦੇਣ ਲਈ ਬਣਾਈ ਸੀ ਵੀਡੀਓ ਜਿਆਦਾ ਲੋਕਾ ਤੱਕ ਪਹੁੰਚੇ ਤਾਂ ਇੱਕ ਸੀਸੀਟੀਵੀ ਕੈਮਰੇ ਦਾ ਸਹਾਰਾ ਲਿਆ ਗਿਆ। ਅਸਲ ਵਿੱਚ ਸੰਗਰੂਰ ਜਿਲ੍ਹੇ ਵਿੱਚ ਕੋਈ ਇਸ ਤਰਾਂ ਦੀ ਘਟਨਾ ਨਹੀਂ ਹੋਈ ਜਿੱਥੇ ਕੋਈ ਜੋਗੀ ਦੇ ਭੇਸ ਵਿੱਚ ਆ ਕੇ ਮੁੰਡੇ ਨੂੰ ਕੁੱਝ ਖਵਾ ਕੇ ਚੋਰੀ ਕਰ ਲੈ ਗਿਆ ਹੋਵੇ।’

ਆਪਣੀ ਸਰਚ ਦੇ ਦੌਰਾਨ ਵਾਇਰਲ ਵੀਡੀਓ VS Boys ਨਾਂ ਦੇ ਪੇਜ ਤੇ ਮਿਲੀ। ਸਾਨੂੰ VS Boys ਦੇ ਪੇਜ ਤੇ ਇਸ ਵੀਡੀਓ ਦਾ ਅਸਲ ਸਰੋਤ ਮਿਲਿਆ। ਪੇਜ ਨੇ 26 ਅਗਸਤ 2023 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, ’24 ਸਾਲਾਂ ਨੌਜਵਾਨ ਨੂੰ ਦਿਨ ਦਿਹਾੜੇ ਦਿੱਤਾ ਜਹਿਰ। ਚੋਰੀ ਨੂੰ ਦਿੱਤਾ ਅੰਜਾਮ। ਇਹ ਵੀਡਿਓ ਸਿਰਫ ਮੈਸੇਜ ਦੇਣ ਲਈ ਬਣਾਈ ਗਈ ਆ।’
ਅਸੀਂ ਇਸ ਪੇਜ ਦੇ ਐਡਮਿਨ ਗੁਰਪ੍ਰੀਤ ਨੂੰ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ, “ਇਹ ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਹੈ ਜਿਸ ਨੂੰ ਅਸੀਂ ਜਾਗਰੂਕ ਕਰਨ ਵਾਸਤੇ ਬਣਾਇਆ ਸੀ ਅਤੇ ਵੀਡੀਓ ਸਾਰੇ ਲੋਕ ਕਲਾਕਾਰ ਹਨ। ਉਹਨਾਂ ਨੇ ਸਾਨੂੰ ਦੱਸਿਆ ਕਿ ਲੋਕਾਂ ਨੇ ਗਲਤ ਤਰੀਕੇ ਵਾਇਰਲ ਕਰ ਰਹੇ ਹਨ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵਾਇਰਲ ਵੀਡੀਓ ਗੁੰਮਰਾਹਕੁਨ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ।
Result: False
Our Sources
Video published by VS Boys on August 26, 2023
Telephonic conversation with Gurpreet Singh, VS Boys Admin
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ