ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeFact CheckNewsਕੀ ਅਮਰੀਕਾ ਵਿੱਚ ਬੱਸ ਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਈ...

ਕੀ ਅਮਰੀਕਾ ਵਿੱਚ ਬੱਸ ਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਈ ਗਈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਸ ਦੇ ਉੱਤੇ ਡਾ ਭੀਮ ਰਾਓ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਕੋਲੰਬੀਆ ਵਿਖੇ ਬੱਸ ਤੇ ਸਨਮਾਨ ਵਜੋਂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਲਗਾਈ ਗਈ ਹੈ।

ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਇਕ ਫੇਸਬੁੱਕ ਯੂਜ਼ਰ ਨੇ ਲਿਖਿਆ ,ਜੈ ਭੀਮ ਜੈ ਭਾਰਤ। ਅਮਰੀਕਾ ਦੀਆਂ ਸੜਕਾਂ ਤੇ ਦੌੜਦੀ ਸਿਟੀ ਬੱਸ ਤੇ ਬਾਬਾ ਸਾਹਿਬ ਦੀ ਇਹ ਫੋਟੋ , ਇਹ ਹੈ ਅਸਲੀ ਸਨਮਾਨ।ਅਮਰੀਕਾ ਅੱਜ ਵੀ ਬਾਬਾ ਸਾਹਿਬ ਨੂੰ ਆਪਣਾ ਆਦਰਸ਼ ਮੰਨਦਾ ਹੈ ਕਿਉ ਕਿ ਅਮਰੀਕਾ ਦੀ ਅਰਥਵਿਵਸਥਾ ਓਸੇ ਪੁਸਤਕ ਤੇ ਆਧਾਰਿਤ ਹੈ ਜਿਹੜੀ ਬਾਬਾ ਸਾਹਿਬ ਨੇ ਬ੍ਰਿਟਿਸ਼ ਕਾਲ ਦੇ ਸਮੇਂ ਆਪਣੀ ਡਾਕਟਰ ਦੀ ਡਿਗਰੀ ਦੇ ਲਈ ਯਿਸ਼ਿਸ਼ ਦੇ ਰੂਪ ਵਿੱਚ ਲਿਖੀ ਸੀ।

ਅਸੀਂ ਪਾਇਆ ਕਿ ਇਹ ਤਸਵੀਰ ਹੋਰਨਾਂ ਭਾਸ਼ਾਵਾਂ ਦੇ ਵਿੱਚ ਵਾਇਰਲ ਹੋ ਰਹੀ ਹੈ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ।ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਕੋਲੰਬੀਆ ਯੂਨੀਵਰਸਿਟੀ ਦੇ ਅਲੂਮਨੀ ਹਨ ਅਤੇ ਇਨ੍ਹਾਂ ਦੀ ਆਟੋਬਾਇਓਗ੍ਰਾਫੀ ਯੂਨੀਵਰਸਿਟੀ ਦਾ ਇੱਕ ਅਹਿਮ ਹਿੱਸਾ ਹੈ।

ਅਸੀਂ ਵਾਇਰਲ ਤਸਵੀਰ ਨੂੰ ਖੰਗਾਲਣ ਦੇ ਲਈ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਦੀ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਇੱਕ ਵੈੱਬਸਾਈਟ ਤੇ ਵਾਇਰਲ ਹੋ ਰਹੀ ਤਸਵੀਰ ਮਿਲੀ ਪਰ ਇਸ ਤਸਵੀਰ ਦੇ ਉੱਤੇ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਨਹੀਂ ਲੱਗੀ ਸੀ।

ਸਾਨੂੰ ਇੱਕ ਹੋਰ ਵੈੱਬਸਾਈਟ ਤੇ ਵਾਇਰਲ ਹੋ ਰਹੀ ਤਸਵੀਰ ਮਿਲੀ ਪਰ ਇਸ ਦੇ ਵਿੱਚ ਵੀ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਨਹੀਂ ਲੱਗੀ ਹੋਈ ਸੀ।ਵੈੱਬਸਾਈਟ ਦੇ ਮੁਤਾਬਕ ਇਸ ਤਸਵੀਰ ਨੂੰ ਐਂਡਰੀਅਨ ਪਿੰਗਸਟੋਨ ਨਾਂ ਦੇ ਫੋਟੋਗ੍ਰਾਫਰ ਦੁਆਰਾ 28 ਜੁਲਾਈ, 2008 ਨੂੰ ਖਿੱਚਿਆ ਗਿਆ ਸੀ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਅਤੇ ਅਸਲ ਤਸਵੀਰ ਦੇ ਵਿੱਚ ਤੁਲਨਾ ਕੀਤੀ। ਤੁਸੀਂ ਹੇਠਾਂ ਦੋਵੇਂ ਤਸਵੀਰਾਂ ਦੇ ਵਿੱਚ ਅੰਤਰ ਦੇਖ ਸਕਦੇ ਹੋ।

ਸਰਚ ਦੇ ਦੌਰਾਨ ਸਾਨੂੰ ਭੀਮ ਰਾਓ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਅੰਬੇਡਕਰ ਦੀ ਅਸਲ ਤਸਵੀਰ ਵੀ ਮਿਲੀ ਜਿਸ ਨੂੰ ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਵਰਤਿਆ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਡਾ ਭੀਮ ਰਾਓ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ ਫੋਟੋਸ਼ਾਪ ਹੈ।

Result:Manipulated

Sources

https://godfullyknown.blog/2010/03/19/blog-tours/

https://commons.wikimedia.org/wiki/File:Tour_bus_in_bath_england_arp.jpg

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular