Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਅਰਵਿੰਦ ਕੇਜਰੀਵਾਲ ਨੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ।
Fact
ਵਾਇਰਲ ਹੋ ਰਿਹਾ ਵੀਡੀਓ ਅਧੂਰਾ ਹੈ।
ਸੋਸ਼ਲ ਮੀਡਿਆ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ।
ਇਹ ਵੀਡੀਓ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ‘ਚ ਦਿੱਤੇ ਗਏ ਭਾਸ਼ਣ ਤੋਂ ਬਾਅਦ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਨੇ ਡਾ: ਭੀਮ ਰਾਓ ਅੰਬੇਡਕਰ ‘ਤੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ। ਦਰਅਸਲ, ਇੱਕ ਬਿਆਨ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਸੀ, “ਇਹ ਹੁਣ ਇੱਕ ਫੈਸ਼ਨ ਬਣ ਗਿਆ ਹੈ – ਅੰਬੇਡਕਰ, ਅੰਬੇਡਕਰ… ਜੇਕਰ ਤੁਸੀਂ ਰੱਬ ਦੇ ਇੰਨਾ ਨਾਮ ਲੈਂਦੇ ਤਾਂ ਸੱਤ ਜਨਮ ਲਈ ਸਵਰਗ ਮਿਲ ਜਾਂਦਾ”
ਵਾਇਰਲ ਵੀਡੀਓ ਕਰੀਬ 9 ਸੈਕਿੰਡ ਦਾ ਹੈ, ਜਿਸ ‘ਚ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, “ਜਦੋਂ ਅਸੀਂ ਲੋਕ ਬੈਠੇ ਸੀ ਤਾਂ ਕੋਈ ਕਹਿ ਰਿਹਾ ਸੀ ਕਿ ਸੰਵਿਧਾਨ ਲਿਖਣ ਵਾਲੇ ਨੇ ਸ਼ਰਾਬ ਪੀ ਕੇ ਸੰਵਿਧਾਨ ਲਿਖਿਆ ਹੋਵੇਗਾ।”
ਨਿਊਜ਼ ਚੈਕਰ ਨੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਵੱਖ-ਵੱਖ ਟਵੀਟ ਦੀ ਖੋਜ ਕੀਤੀ ਤਾਂ ਸਾਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸ ਵਿੱਚ ਉਹਨਾਂ ਨੇ ਵਾਇਰਲ ਵੀਡੀਓ ਦਾ ਇੱਕ ਲੰਮਾ ਵੀਡੀਓ ਪੋਸਟ ਕੀਤਾ ਸੀ। ਮਨੀਸ਼ ਸਿਸੋਦੀਆ ਨੇ ਇਹ ਟਵੀਟ ਮਨੋਜ ਤਿਵਾਰੀ ਦੇ ਟਵੀਟ ਦੇ ਜਵਾਬ ‘ਚ ਕੀਤਾ ਸੀ ਜਿਸ ‘ਚ ਉਨ੍ਹਾਂ ਨੇ ਵਾਇਰਲ ਵੀਡੀਓ ਸ਼ੇਅਰ ਕੀਤੀ ਸੀ।
ਲੰਬੇ ਵੀਡੀਓ ਨੂੰ ਟਵੀਟ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਲਿਖਿਆ, “ਮਨੋਜ ਤਿਵਾੜੀ ਜੀ, ਤੁਸੀਂ ਸੰਸਦ ਮੈਂਬਰ ਹੋ, ਕੁਝ ਸ਼ਰਮ ਕਰੋ। ਤੁਸੀਂ ਝੂਠ ਬੋਲ ਰਹੇ ਹੋ। ਸਸਤੇ ਟਰੋਲਰਾਂ ਵਾਂਗ ਵਿਵਹਾਰ ਕਰਨਾ ਬੰਦ ਕਰੋ। ਜੇ ਆਪ ਨਹੀਂ ਤਾਂ ਘੱਟੋ-ਘੱਟ ਸਾਂਸਦ ਦੇ ਅਹੁਦੇ ਦਾ ਸਤਿਕਾਰ ਕਰੋ।
ਇਸ ਵੀਡੀਓ ‘ਚ ਅਰਵਿੰਦ ਕੇਜਰੀਵਾਲ ਇਕ ਪ੍ਰੋਗਰਾਮ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ ਕਿ ”ਇਸ ਦੌਰਾਨ ਮੈਂ ਸਾਰੀਆਂ ਪਾਰਟੀਆਂ ਦੇ ਸੰਵਿਧਾਨ ਪੜ੍ਹਿਆ ਹੈ। ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਕੋਈ ਵੀ ਕਾਂਗਰਸੀ ਸ਼ਰਾਬ ਨਹੀਂ ਪੀਵੇਗਾ। ਜਦੋਂ ਅਸੀਂ ਬੈਠੇ ਸੀ ਤਾਂ ਕੋਈ ਕਹਿ ਰਿਹਾ ਸੀ ਕਿ ਜਿਸ ਨੇ ਇਹ ਸੰਵਿਧਾਨ ਲਿਖਿਆ ਹੈ, ਉਸ ਨੇ ਸ਼ਰਾਬ ਪੀ ਕੇ ਸੰਵਿਧਾਨ ਲਿਖਿਆ ਹੋਵੇਗਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਡੀ ਜਾਂਚ ਵਿੱਚ ਸਾਨੂੰ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੇ ਗਏ ਇਸ ਭਾਸ਼ਣ ਦੀ ਪੂਰੀ ਵੀਡੀਓ 3 ਦਸੰਬਰ, 2012 ਨੂੰ ਆਮ ਆਦਮੀ ਪਾਰਟੀ ਦੇ ਯੂਟਿਊਬ ਖਾਤੇ ਤੋਂ ਅਪਲੋਡ ਕੀਤੀ ਗਈ ਸੀ। ਵੀਡੀਓ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਇਹ ਭਾਸ਼ਣ 25 ਨਵੰਬਰ 2012 ਨੂੰ ਦਿੱਲੀ ਦੇ ਰਾਜਘਾਟ ‘ਤੇ ਦਿੱਤਾ ਸੀ।
ਇਸ 17 ਮਿੰਟ ਦੀ ਵੀਡੀਓ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਅਸੀਂ ਪਾਇਆ ਕਿ ਅਰਵਿੰਦ ਕੇਜਰੀਵਾਲ ਨੇ 26 ਨਵੰਬਰ 2012 ਨੂੰ ਪਾਰਟੀ ਦੀ ਰਸਮੀ ਸਥਾਪਨਾ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 25 ਨਵੰਬਰ 2012 ਨੂੰ ਰਾਜਘਾਟ ‘ਤੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਸਾਨੂੰ ਕਰੀਬ 4 ਮਿੰਟ ਤੇ ਵਾਇਰਲ ਕਲਿਪ ਦਾ ਹਿੱਸਾ ਮਿਲਿਆ, ਜਿਸ ਵਿੱਚ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ “ਅਸੀਂ ਕੱਲ੍ਹ ਜੋ ਸੰਵਿਧਾਨ ਅਪਣਾਇਆ ਹੈ, ਉਹ ਆਪਣੀ ਕਿਸਮ ਦਾ ਸੰਵਿਧਾਨ ਹੈ। ਕੱਲ੍ਹ ਸਵੇਰੇ ਅਸੀਂ ਪਾਰਟੀ ਦੀ ਵੈਬਸਾਈਟ ‘ਤੇ ਆਪਣਾ ਸੰਵਿਧਾਨ ਪਾ ਦਵਾਂਗੇ। ਤੁਸੀਂ ਲੋਕ ਵੀ ਦੇਖੋਗੇ ਕਿ ਇਹ ਦੂਜੀਆਂ ਪਾਰਟੀਆਂ ਨਾਲੋਂ ਕਿਵੇਂ ਵੱਖਰਾ ਹੈ। ਬਾਕੀ ਪਾਰਟੀਆਂ ਦਾ ਸੰਵਿਧਾਨ ਝੂਠਾ ਹੈ। ਉਹ ਆਪਣੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ।”
ਅੱਗੇ ਅਰਵਿੰਦ ਕੇਜਰੀਵਾਲ ਕਹਿੰਦੇ ਹਨ, “ਜਿਸ ਤਰ੍ਹਾਂ ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਹਰ ਕਾਂਗਰਸੀ ਚਰਖਾ ਕੱਤੇਗਾ, ਕੀ ਕੋਈ ਚਰਖਾ ਕੱਤਦਾ ਹੈ? ਕੀ ਤੁਸੀਂ ਕਿਸੇ ਨੂੰ ਦੇਖਿਆ ਹੈ? ਇਸ ਦੌਰਾਨ ਮੈਂ ਸਾਰੀਆਂ ਪਾਰਟੀਆਂ ਦੇ ਸੰਵਿਧਾਨ ਪੜ੍ਹੇ ਹਨ ਜਿਵੇਂ ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ, ਕੋਈ ਵੀ ਕਾਂਗਰਸੀ ਸ਼ਰਾਬ ਨਹੀਂ ਪੀਵੇਗਾ। ਜਦੋਂ ਅਸੀਂ ਬੈਠੇ ਸੀ ਤਾਂ ਕੋਈ ਕਹਿ ਰਿਹਾ ਸੀ ਕਿ ਜਿਸ ਨੇ ਵੀ ਸੰਵਿਧਾਨ ਲਿਖਿਆ ਹੈ, ਉਸ ਨੇ ਸ਼ਰਾਬ ਪੀ ਕੇ ਸੰਵਿਧਾਨ ਲਿਖਿਆ ਹੋਵੇਗਾ।
ਇਸ ਤੋਂ ਬਾਅਦ, ਅਸੀਂ ਆਪਣੀ ਜਾਂਚ ਵਿਚ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਭੀਮ ਰਾਓ ਅੰਬੇਡਕਰ ਨੇ ਕਾਂਗਰਸ ਪਾਰਟੀ ਦਾ ਸੰਵਿਧਾਨ ਲਿਖਿਆ ਸੀ ਜਾਂ ਕੀ ਉਹ ਕਾਂਗਰਸ ਪਾਰਟੀ ਦੇ ਮੈਂਬਰ ਸਨ। ਇਸ ਦੌਰਾਨ ਸਾਨੂੰ ਬਹੁਤ ਸਾਰੇ ਸਬੂਤ ਮਿਲੇ ਜਿਨ੍ਹਾਂ ਵਿੱਚ ਇਹ ਦੱਸਿਆ ਗਿਆ ਕਿ ਭੀਮ ਰਾਓ ਅੰਬੇਡਕਰ ਕਦੇ ਵੀ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਦਲਿਤਾਂ ਅਤੇ ਗਰੀਬਾਂ ਨੂੰ ਕਾਂਗਰਸ ਪਾਰਟੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਹਾਲਾਂਕਿ, ਉਹ ਆਜ਼ਾਦੀ ਤੋਂ ਬਾਅਦ ਬਣੀ ਪਹਿਲੀ ਕਾਂਗਰਸ ਸਰਕਾਰ ਦਾ ਹਿੱਸਾ ਸਨ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਵੀਡੀਓ ਅਧੂਰਾ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਡਾਕਟਰ ਅੰਬੇਡਕਰ ਦਾ ਅਪਮਾਨ ਨਹੀਂ ਕੀਤਾ ਸੀ।
Our Sources
Video posted by AAP YouTube account on 3rd Dec 2012
Video tweet by Manish Sisodiya X account
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Runjay Kumar
February 11, 2025
Shaminder Singh
January 20, 2025
Shaminder Singh
January 8, 2025