ਸੋਸ਼ਲ ਮੀਡੀਆ ‘ਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਅਤੇ ਲੋਕ ਪ੍ਰਸਿੱਧ ਗਾਇਕ ਮੁਹੰਮਦ ਸਦੀਕ (Muhammad Sadiq) ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ Muhammad Sadiq ਨੂੰ ਸੰਸਦ ‘ਚ ਬੋਲਦੇ ਸੁਣਿਆ ਜਾ ਸਕਦਾ ਹੈ ਜਿਸ ਵਿਚ ਉਹਨਾਂ ਨੂੰ ਸੰਸਦ ਅੰਦਰ ਥੋੜਾ ਮਜ਼ਾਕ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਯੂਜ਼ਰ ਹਾਲੀਆ ਦੱਸਦਿਆਂ ਮੁਹੰਮਦ ਸਦੀਕ ‘ਤੇ ਤੰਜ ਕੱਸ ਰਹੇ ਹਨ।
ਫੇਸਬੁੱਕ ਪੇਜ ‘Yabhlee’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੁਹੰਮਦ ਸਦੀਕ ਪੰਜਾਬ ਦੇ ਹੱਕਾਂ ਸੰਬੰਧੀ ਸੰਸਦ ਵਿੱਚ ਡਟ ਕੇ ਬੋਲਦੇ ਹੋਏ।’ ਇਸ ਵੀਡੀਓ ਨੂੰ 30 ਹਜ਼ਾਰ ਤੋਂ ਵੱਧ ਵੱਧ ਯੂਜ਼ਰ ਵੇਖ ਚੁੱਕੇ ਹਨ।
ਇਸ ਦੇ ਨਾਲ ਹੀ ਇੱਕ ਹੋਰ ਫੇਸਬੁੱਕ ਪੇਜ ‘ਗੁਰਸੇਵਕ ਸਿੰਘ ਭਾਨਾ’ ਨੇ ਵੀ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਲੱਖ ਦੀ ਲਾਹਨਤਾਂ ਜਿਨ੍ਹਾਂ ਨੇ ਇਸ ਬੰਦੇ ਨੂੰ ਵੋਟਾਂ ਪਾਈਆਂ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ।
ਵੀਡੀਓ ਵਿਚ ਲੋਕ ਸਭਾ ਮੈਂਬਰ Muhammad Sadiq ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੱਸਦੇ ਹਨ ਅਤੇ 2019-20 ਦੇ ਬਜਟ ਦਾ ਜਿਕਰ ਕਰਦੇ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਪੁਰਾਣੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀਬੋਰਡ ਦੇ ਜ਼ਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਲੋਕ ਸਭਾ ਮੈਂਬਰ Muhammad Sadiq ਦੁਆਰਾ ਸਾਲ 2019 ‘ਚ ਦਿੱਤੀ ਗਈ ਸਪੀਚ ਨੂੰ ਲੈ ਕੇ ਕਈ ਮੀਡੀਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਖ਼ਬਰਾਂ ਮਿਲੀਆਂ।
ਪੰਜਾਬੀ ਮੀਡੀਆ ਅਦਾਰੇ ‘Jagbani’ ਨੇ 11 ਜੁਲਾਈ 2019 ਨੂੰ ਮੁਹੰਮਦ ਸਦੀਕ ਦੇ ਭਾਸ਼ਣ ਨੂੰ ਲੈ ਕੇ ਖਬਰ ਅਪਲੋਡ ਕਰਦਿਆਂ ਸਿਰਲੇਖ ਲਿਖਿਆ, ‘ਮੁਹੰਮਦ ਸਦੀਕ ਦਾ ਲੋਕ ਸਭਾ ‘ਚ ਪਹਿਲਾ ਪੰਜਾਬੀ ਸਿਆਸੀ ਅਖਾੜਾ।’ ਰਿਪੋਰਟ ਦੇ ਮੁਤਾਬਕ ਮੁਹੰਮਦ ਸਦੀਕ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਨ੍ਹਾਂ ਦਾ ਸੰਸਦ ‘ਚ ਪਹਿਲਾ ਭਾਸ਼ਣ ਸੀ।

ਵਾਇਰਲ ਹੋ ਰਹੀ ਵੀਡੀਓ ਸਾਨੂੰ ਪੰਜਾਬੀ ਮੀਡੀਆ ਸੰਸਥਾਨ ਡੇਲੀ ਅਜੀਤ ਦੁਆਰਾ ਵੀ ਸਾਲ 2019 ਵਿੱਚ ਅਪਲੋਡ ਮਿਲੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਾਲ 2019 ਦੀ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
Conclusion
ਸੋਸ਼ਲ ਮੀਡੀਆ ਤੇ ਕਾਂਗਰਸ ਦੇ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ Muhammad Sadiq ਦੀ ਵਾਇਰਲ ਹੋਈ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਦੀ ਹੈ ਜਦੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਮੁਹੰਮਦ ਸਦੀਕ ਨੇ ਲੋਕ ਸਭਾ ਵਿੱਚ ਆਪਣੀ ਪਹਿਲੀ ਸਪੀਚ ਦਿੱਤੀ ਸੀ।
Result: Misleading Content
Our Sources
Media report by Jagbani
Media report by Daily Ajit
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ