Authors
Claim
ਮੁਖਤਾਰ ਅੰਸਾਰੀ ਨੂੰ 28 ਮਾਰਚ 2024 ਨੂੰ ਉੱਤਰ ਪ੍ਰਦੇਸ਼ ਦੇ ਬਾਂਦਾ ਮੈਡੀਕਲ ਕਾਲਜ ਵਿਖੇ ਰਾਤ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮਰਿਆ ਘੋਸ਼ਿਤ ਕੀਤਾ ਗਿਆ। ਮੁਖਤਾਰ ਅੰਸਾਰੀ ਦੀ ਮੌਤ ਨੂੰ ਲੈ ਕੇ ਕਈ ਆਗੂ ਸਰਕਾਰ ‘ਤੇ ਸਵਾਲ ਚੁੱਕ ਰਹੇ ਹਨ। ਮੁਖਤਾਰ ਅੰਸਾਰੀ ਨੂੰ ਗਾਜ਼ੀਪੁਰ ਵਿਖੇ ਦਫਨਾ ਦਿੱਤਾ ਗਿਆ। ਇਸ ਸਭ ਵਿਚਕਾਰ ਜਨਾਜ਼ੇ ਦੇ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਮੁਖਤਾਰ ਅੰਸਾਰੀ ਦੇ ਜਨਾਜ਼ੇ ਦੀ ਹੈ।
ਫੇਸਬੁੱਕ ਯੂਜ਼ਰ ‘ਰਣਜੋਧ ਸਿੰਘ ਖਟੜਾ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਮੁਖ਼ਤਾਰ ਅੰਸਾਰੀ ਕਿਸੇ ਲਈ ਗੁੰਡਾ ਬਦਮਾਸ਼ ਹੋ ਸਕਦਾ ਪਰ ਉਸਦਾ ਜਨਾਜ਼ਾ ਦੱਸਦਾ ਕਿ ਉਹ ਆਪਦੇ ਲੋਕਾਂ ਖਾਸਕਰ ਗਰੀਬ ਗੁਰਬਿਆਂ ਲਈ ਕਿਸੇ ਹੀਰੋ ਜਾਂ ਰੌਬਿਨਹੁੱਡ ਤੋਂ ਘੱਟ ਨਹੀਂ ਸੀ।”
Fact Check / Verification
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਵੀਡੀਓ ਦੇ ਇੱਕ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ 20 ਮਾਰਚ, 2024 ਨੂੰ ਅਯਾਨ ਖਾਨ 99 ਨਾਮ ਦੇ ਯੂਟਿਊਬ ਅਕਾਊਂਟ ਦੁਆਰਾ ਅਪਲੋਡ ਵੀਡੀਓ ਮਿਲਿਆ। ਅਸੀਂ ਪਾਇਆ ਕਿ ਇਹ ਵੀਡੀਓ ਅੰਸਾਰੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਦਾ ਹੈ। ਅੰਸਾਰੀ ਨੂੰ 30 ਮਾਰਚ, 2024 ਨੂੰ ਦਫ਼ਨਾਇਆ ਗਿਆ ਸੀ।
ਅਸੀਂ ਪਾਇਆ ਕਿ ਮੁਖਤਾਰ ਅੰਸਾਰੀ ਦੇ ਅੰਤਿਮ ਸੰਸਕਾਰ ਦੇ ਨਾਮ ਤੇ ਵਾਇਰਲ ਹੋ ਰਿਹਾ ਵੀਡੀਓ ਜਾਹਿਦ ਅਲੀ ਦੁਆਰਾ 9 ਮਾਰਚ, 2024 ਨੂੰ ਯੂਟਿਊਬ ‘ਤੇ ਸਾਂਝਾ ਕੀਤਾ ਗਿਆ ਸੀ।
ਵੀਡੀਓ ਨੂੰ ਗੁਲਾਮ ਮੁਸਤਫਾ7668 ਦੁਆਰਾ 28 ਮਾਰਚ 2024 ਨੂੰ ਯੂਟਿਊਬ ‘ਤੇ ਵੀ ਪੋਸਟ ਕੀਤਾ ਗਿਆ ਸੀ। ਇਸ ਵੀਡੀਓ ਵਿੱਚ isaqlaini690 ਦੇ ਇੱਕ ਇੰਸਟਾਗ੍ਰਾਮ ਖਾਤੇ ਦਾ ਵਾਟਰਮਾਰਕ ਲੱਗਿਆ ਹੋਇਆ ਸੀ।
ਅਸੀਂ ਯੂਜ਼ਰ @isaqlaini690 ਦੇ ਇੰਸਟਾਗ੍ਰਾਮ ਅਕਾਊਂਟ ਨੂੰ ਖੰਗਾਲਿਆ। ਅਸੀਂ ਪਾਇਆ ਕਿ ਵਾਇਰਲ ਵੀਡੀਓ 19 ਜਨਵਰੀ, 2024 ਨੂੰ ਇਸ ਅਕਾਉਂਟ ‘ਤੇ ਪੋਸਟ ਕੀਤੀ ਗਈ ਸੀ। ਕੈਪਸ਼ਨ ਦੇ ਨਾਲ, “ਹਜ਼ਰਤ ਪੀਰੋ ਮੁਰਸ਼ਿਦ ਸ਼ਾਹ ਸਕਲੈਨ ਮੀਆਂ ਹਜ਼ੂਰ ਰਾ” ਲਿਖਿਆ ਹੋਇਆ ਸੀ।
ਅਸੀਂ ਪਾਇਆ ਕਿ ਵਾਇਰਲ ਵੀਡੀਓ ਦਾ ਇੱਕ ਸਨਿੱਪਟ ਵੀ 3 ਨਵੰਬਰ, 2023 ਨੂੰ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਹੀ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਸੀ।
ਅਸੀਂ ਗੂਗਲ ‘ ਤੇ ਕੁਝ ਕੀਵਰਡ ਦੇ ਜ਼ਰੀਏ ਖੋਜ ਕੀਤੀ। ਸਾਨੂੰ 20 ਅਕਤੂਬਰ 2023 ਨੂੰ ਮੀਡਿਆ ਅਦਾਰਾ ਹਿੰਦੁਸਤਾਨ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਸੁੰਨੀ ਮੁਸਲਮਾਨਾਂ ਦੇ ਮਹਾਨ ਧਾਰਮਿਕ ਆਗੂ,ਪੀਰੋ ਮੁਰਸ਼ਿਦ ਸ਼ਾਹ ਸਕਲੈਨ ਮੀਆਂ ਦਾ ਸ਼ੁੱਕਰਵਾਰ ਸ਼ਾਮ ਦਿਹਾਂਤ ਹੋ ਗਿਆ।
ਅਮਰ ਉਜਾਲਾ ਨੇ ਵੀ ਬਰੇਲੀ ਵਿੱਚ ਹੋਈ ਧਾਰਮਿਕ ਆਗੂ ਦੀ ਮੌਤ ਦੀ ਖਬਰ ਪ੍ਰਕਾਸ਼ਿਤ ਕੀਤੀ ਸੀ। ਸਾਨੂੰ 22 ਅਕਤੂਬਰ, 2023 ਨੂੰ ਸ਼ਾਹ ਸਕਲੈਨ ਮੀਆਂ ਦੇ ਅੰਤਿਮ ਸੰਸਕਾਰ ਦੀ ਲਾਈਵ ਸਟ੍ਰੀਮ ਵੀ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇੰਸਟਾਗ੍ਰਾਮ ਪੋਸਟ ਦੇ ਵੇਰਵੇ ਵਿੱਚ ਵਰਤੇ ਗਏ ਹੈਸ਼ਟੈਗ ਤੋਂ ਪਤਾ ਚੱਲਦਾ ਹੈ ਕਿ ਵੀਡੀਓ ਬਰੇਲੀ ਦੇ ਇਸਲਾਮੀਆ ਮੈਦਾਨ ਵਿੱਚ ਸ਼ੂਟ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਅੰਸਾਰੀ ਦਾ ਅੰਤਿਮ ਸੰਸਕਾਰ ਬਰੇਲੀ ਵਿੱਚ ਨਹੀਂ ਸਗੋਂ ਗਾਜ਼ੀਪੁਰ ਵਿੱਚ ਹੋਇਆ ਸੀ ।
ਅਸੀਂ ਗੂਗਲ ਸਟਰੀਟ ਵਿਊ ‘ਤੇ ਇਸਲਾਮੀਆ ਗਰਾਉਂਡ, ਬਰੇਲੀ ਨੂੰ ਦੇਖਿਆ ਅਤੇ ਮੁਖਤਾਰ ਅੰਸਾਰੀ ਦੇ ਅੰਤਿਮ ਸੰਸਕਾਰ ਦੇ ਦਾਅਵੇ ਨਾਲ ਵਾਇਰਲ ਵੀਡੀਓ ਦੇ ਕੁਝ ਫਰੇਮਾਂ ਨੂੰ ਮਿਲੇ। ਇਸ ਵਿੱਚ ਵਿਸ਼ਾਲ ਹਰੇ ਰੰਗ ਦੇ ਆਰਚਵੇਅ ਨੂੰ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਵਿੱਚ ਲਗਭਗ 26 ਸਕਿੰਟਾਂ ਤੇ ਖੇਤ ਦੇ ਵਿਚਕਾਰ ਇੱਕ ਢਾਂਚਾ ਦੇਖਿਆ ਜਾ ਸਕਦਾ ਹੈ। ਅਸੀਂ ਗੂਗਲ ਸਟਰੀਟ ਵਿਊ ‘ਤੇ ਇਸਲਾਮੀਆ ਮੈਦਾਨ ਵਿੱਚ ਇਸੀ ਸਮਾਨ ਨਿਰਮਾਣ ਨੂੰ ਦੇਖਿਆ ।
ਇਸ ਤੋਂ ਇਲਾਵਾ, ਅਸੀਂ ਵਾਇਰਲ ਕਲਿੱਪ ਵਿੱਚ ਲਗਭਗ 36 ਸਕਿੰਟਾਂ ਵਿੱਚ “ਗਾਂਧੀ ਮੈਡੀਕੋਜ਼” ਦਾ ਇੱਕ ਹੋਰਡਿੰਗ ਦੇਖਿਆ। ਅਸੀਂ ਗੂਗਲ ਸਟਰੀਟ ਵਿਊ ‘ਤੇ ਗਾਂਧੀ ਮੈਡੀਕੋਜ਼, ਬਰੇਲੀ ਦੀ ਖੋਜ ਕੀਤੀ, ਅਤੇ ਪਾਇਆ ਕਿ ਦੋਵੇਂ ਸਥਾਨ ਇੱਕ ਹਨ।
ਇਸ ਤਰ੍ਹਾਂ ਅਸੀਂ ਇਹ ਸਪਸ਼ਟ ਹੈ ਕਿ ਵਾਇਰਲ ਵੀਡੀਓ ਮੁਖਤਾਰ ਅੰਸਾਰੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਦੀ ਹੈ। ਇਸ ਤੋਂ ਇਲਾਵਾ ਇਹ ਵੀਡੀਓ ਬਰੇਲੀ ਦੀ ਹੈ ਨਾ ਕਿ ਗਾਜ਼ੀਪੁਰ ਜਿੱਥੇ ਅੰਸਾਰੀ ਦਾ ਅੰਤਿਮ ਸੰਸਕਾਰ ਹੋਇਆ ਸੀ।
Result: False
Sources
YouTube video by Ayan Khan 99, Dated March 20, 2024
YouTube by Gulam mustafa7668, Dated 28 March 2024
Instagram Post By @isaqlaini690, Dated January 19, 2024
Google Street View
Google Images
ਇਹ ਆਰਟੀਕਲ ਮੂਲ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।