Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਹਾਲ ਹੀ ਵਿੱਚ ਆਈਪੀਐਲ ਟੂਰਨਾਮੈਂਟ ਖ਼ਤਮ ਹੋਇਆ ਹੈ। ਪਿਛਲੇ ਸਾਲ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਟਰਾਫੀ ਤੇ ਆਪਣਾ ਕਬਜ਼ਾ ਜਮਾਇਆ ਹੈ। ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਦੇ ਆਈਪੀਐਲ ਜਿੱਤਣ ਦੀ ਖੁਸ਼ੀ ਵਿੱਚ ਨੀਤਾ ਅੰਬਾਨੀ ਦੇ ਵਲੋਂ 99 ਹਜ਼ਾਰ JIO ਯੂਜ਼ਰਸ ਨੂੰ 499 ਰੁਪਏ ਦਾ ਦੋ ਮਹੀਨੇ ਵਾਲਾ ਰਿਚਾਰਜ ਮੁਫ਼ਤ ਦਿੱਤਾ ਜਾ ਰਿਹਾ ਹੈ।
ਵਾਇਰਲ ਮੈਸੇਜ ਦੇ ਮੁਤਾਬਕ,ਮੁੰਬਈ ਇੰਡੀਅਨਜ਼ ਦੇ ਫਾਈਨਲ ਜਿੱਤਣ ਦੀ ਖੁਸ਼ੀ ਵਿਚ ਮੁੰਬਈ ਇੰਡੀਅਨਜ਼ ਦੀ ਮਾਲਕ ਨੀਤਾ ਅੰਬਾਨੀ ਨੇ 99 ਹਜ਼ਾਰ ਜੀਓ ਯੂਜ਼ਰ ਨੂੰ 499 ਰੁਪਏ ਦਾ ਦੋ ਮਹੀਨੇ ਵਾਲਾ ਰਿਚਾਰਜ ਫ੍ਰੀ ਵਿਚ ਦੇਣ ਦਾ ਵਾਅਦਾ ਕੀਤਾ ਹੈ। ਨੀਚੇ ਦਿੱਤੇ ਗਏ ਨੀਲੇ ਰੰਗ ਦੇ ਲਿੰਕ ਤੇ ਕਲਿੱਕ ਕਰਕੇ ਆਪਣੇ ਨੰਬਰ ਤੇ ਰਿਚਾਰਜ ਕਰੋ। ਅੱਗੇ ਕਿਹਾ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਜੀਓ ਦੀ ਸਿਮ ਨਹੀਂ ਹੈ ਤਾਂ ਆਪਣੇ ਕਿਸੇ ਦੋਸਤ ਜਾਂ ਘਰ ਦੀ ਕਿਸੀ ਕਿਸੀ ਵੀ ਨੰਬਰ ਤੋਂ ਜਿਓ ਸਿਮ ਦਾ ਰਿਚਾਰਜ ਕਰ ਸਕਦੇ ਹੋ। ਇਸ ਮੈਸੇਜ ਦੇ ਨਾਲ ਇਕ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਵਾਇਰਲ ਮੈਸੇਜ ਦੇ ਨਾਲ ਸ਼ੇਅਰ ਕੀਤੇ ਗਏ ਲਿੰਕ ਤੇ ਕਲਿੱਕ ਕੀਤਾ। ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਪੇਚ ਖੁੱਲ੍ਹਿਆ ਜਿਸ ਦੇ ਨਾਮ ਅਤੇ ਮੋਬਾਇਲ ਨੰਬਰ ਵਰਗੀਆਂ ਅਹਿਮ ਜਾਣਕਾਰੀਆਂ ਮੰਗੀਆਂ ਗਈਆਂ ਸਨ।
ਪੜਤਾਲ ਦੇ ਲਈ ਅਸੀਂ ਗ਼ਲਤ ਜਾਣਕਾਰੀ ਭਰ ਕੇ ਸਬਮਿਟ ਬਟਨ ਤੇ ਕਲਿਕ ਕੀਤਾ ਜਿਸ ਤੋਂ ਬਾਅਦ ਇੱਕ ਦੂਜਾ ਵੈੱਬ ਪੇਜ ਖੁੱਲ੍ਹਿਆ ਜਿਸ ਵਿੱਚ ਇਸ ਮੈਸੇਜ ਨੂੰ 10 ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰਨ ਨੂੰ ਕਿਹਾ ਗਿਆ ਸੀ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਆਫਰ ਦੇ ਸਹਾਰੇ ਲਿੰਕ ਪ੍ਰਮੋਸ਼ਨ ਕੀਤੀ ਜਾ ਰਹੀ ਹੈ।
ਅਸੀਂ ਜਿਓ ਦੀ ਅਧਿਕਾਰਿਕ ਵੈਬਸਾਈਟ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਖੰਗਾਲਿਆ। ਹਾਲਾਂਕਿ , ਸਰਚ ਦੇ ਦੌਰਾਨ ਸਾਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ।
ਅਸੀਂ ਵਾਇਰਲ ਹੋ ਰਹੈ ਲਿੰਕ ਦੀ ਹੋਰ ਜਾਣਕਾਰੀ ਦੇ ਲਈ ਸਾਈਬਰ ਐਕਸਪਰਟ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਾਈਬਰ ਐਕਸਪਰਟ ਤੇ ਦੱਸਿਆ ਕਿ ਹੈਕਰ ਇਸ ਤਰ੍ਹਾਂ ਦੇ ਲਿੰਕ ਦਾ ਇਸਤੇਮਾਲ ਕਰਕੇ ਨਿੱਜੀ ਜਾਣਕਾਰੀ ਦੀ ਚੋਰੀ ਕਰਦੇ ਹਨ। ਇਸ ਦੇ ਨਾਲ ਹੀ ਯੂਜ਼ਰ ਦੇ ਮੋਬਾਈਲ ਬੈਂਕ ਅਕਾਊਂਟ ਆਦਿ ਨੂੰ ਵਿੱਤੀ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ।
ਸਰਚ ਦੇ ਦੌਰਾਨ ਸਨ ਜਿਓ ਕੇਅਰ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਜੀਓ ਇਸ ਤਰ੍ਹਾਂ ਦੇ ਮੈਸੇਜ ਜਾਂ ਕਾਲ ਨਹੀਂ ਕਰਦਾ ਹੈ ਅਤੇ ਜੀਓ ਦੇ ਸਾਰੇ ਅੱਖਰਾਂ ਦੀ ਜਾਣਕਾਰੀ ਮਾਈ ਜਿਓ ਐਪ ਜਾਂ Jio.com ਤੇ ਉਪਲਬਧ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਰਿਲਾਇੰਸ ਜੀਓ ਨੇ ਇਸ ਤਰ੍ਹਾਂ ਦਾ ਕੋਈ ਆਫਰ ਨਹੀਂ ਦਿੱਤਾ ਹੈ।
https://twitter.com/maryrosebaba/status/1327147097850834944
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044