Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਮੁਸਲਿਮ ਲੋਕ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪੈਸੇ ਇਕੱਠੇ ਕਰ ਰਹੇ ਹਨ
ਇਹ ਵੀਡੀਓ ਬੰਗਲਾਦੇਸ਼ ਦਾ ਹੈ
ਸੋਸ਼ਲ ਮੀਡੀਆ ‘ਤੇ ਪੈਸੇ ਇਕੱਠੇ ਕਰ ਰਹੇ ਵਿਅਕਤੀਆਂ ਦਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਲੋਕ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪੈਸੇ ਇਕੱਠੇ ਕਰ ਰਹੇ ਹਨ।
ਪੰਜਾਬ ਵਿੱਚ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹਾਲਾਤ ਕਾਫੀ ਬਦਤਰ ਬਣੇ ਹੋਏ ਹਨ। ਹੜ੍ਹ ਦੇ ਕਾਰਨ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਦੇ ਪਿੰਡਾਂ ਵਿੱਚੋਂ ਲੋੜੀਂਦੀ ਸਮੱਗਰੀ ਇਕੱਠੀ ਕਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈ ਜਾ ਰਹੀ ਹੈ। ਸਮਾਜਿਕ ਕਾਰਕੁਨ, ਗਾਇਕ , ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸਖ਼ਸ਼ੀਅਤਾਂ ਇਸ ਮੁਸੀਬਤ ਦੀ ਘੜੀ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ।
ਵਾਇਰਲ ਵੀਡੀਓ 11 ਸੈਕਿੰਡ ਲੰਬਾ ਹੈ ਜਿਸ ਵਿੱਚ ਕੁਝ ਲੋਕ ਬੋਰੀ ਵਿੱਚੋਂ ਪੈਸੇ ਜ਼ਮੀਨ ‘ਤੇ ਸੁੱਟਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਇੱਕ ਟੈਕਸਟ ਵੀ ਹੈ ਜਿਸ ਵਿੱਚ ਲਿਖਿਆ ਹੈ “ਮੁਸਲਮਾਨ ਪੰਜਾਬ ਦੇ ਲੋਕਾਂ ਦੀ ਮਦਦ ਕਰ ਰਹੇ ਹਨ”।
ਇਹ ਵੀਡੀਓ X ‘ਤੇ ਵੀ ਵਾਇਰਲ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਾਨੂੰ ਇਹ ਵੀਡੀਓ 30 ਅਗਸਤ 2025 ਨੂੰ ਇੱਕ ਬੰਗਲਾਦੇਸ਼ੀ ਯੂਟਿਊਬ ਅਕਾਊਂਟ ਤੇ ਅਪਲੋਡ ਮਿਲਿਆ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ,”ਕਿਸ਼ੋਰੀਗੰਜ ਵਿੱਚ ਪਗਲਾ ਮਸਜਿਦ ਦਾ ਦਾਨ ਬਾਕਸ ਖੋਲ੍ਹਿਆ ਗਿਆ।”

ਇਸ ਤੋਂ ਬਾਅਦ ਅਸੀਂ ਉੱਪਰ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਕੀ ਵਰਡਸ ਦੀ ਮਦਦ ਨਾਲ ਖੋਜ ਕੀਤੀ। ਸਾਨੂੰ 30 ਅਗਸਤ, 2025 ਨੂੰ ਇੱਕ ਹੋਰ ਬੰਗਲਾਦੇਸ਼ੀ ਨਿਊਜ਼ ਆਉਟਲੈਟ ‘ਤੇ ਪ੍ਰਕਾਸ਼ਿਤ ਇੱਕ ਵੀਡੀਓ ਰਿਪੋਰਟ ਮਿਲੀ ਜੋ ਵਾਇਰਲ ਵੀਡੀਓ ਨਾਲ ਸਬੰਧਤ ਸੀ।

ਲਗਭਗ 4 ਮਿੰਟ ਦੇ ਇਸ ਵੀਡੀਓ ਵਿੱਚ ਇੱਕ ਔਰਤ ਇੱਕ ਡੱਬੇ ਵਿੱਚੋਂ ਪੈਸੇ ਬੋਰੀ ਵਿੱਚ ਭਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਪੈਸੇ ਬੋਰੀ ਵਿੱਚੋਂ ਜ਼ਮੀਨ ‘ਤੇ ਸੁੱਟ ਦਿੱਤੇ ਜਾਂਦੇ ਹਨ ਅਤੇ ਗਿਣੇ ਜਾਂਦੇ ਹਨ। ਅੰਤ ਵਿੱਚ, ਉਕਤ ਔਰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਹਿੰਦੀ ਹੈ ਕਿ “ਅਸੀਂ ਦਾਨ ਡੱਬਾ ਖੋਲ੍ਹਿਆ ਅਤੇ ਉਸ ਵਿੱਚ ਮੌਜੂਦ ਪੈਸੇ ਗਿਣੇ। ਇਹ ਪੈਸਾ ਸਿਹਤ, ਪਗਲਾ ਮਸਜਿਦ ਅਤੇ ਮਦਰੱਸਿਆਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ‘ਤੇ ਖਰਚ ਕੀਤਾ ਜਾਵੇਗਾ।” ਇਸ ਦੌਰਾਨ ਵੱਡੀ ਗਿਣਤੀ ਵਿੱਚ ਬੰਗਲਾਦੇਸ਼ੀ ਪੁਲਿਸ ਵਾਲੇ ਵੀ ਮੌਜੂਦ ਸਨ।
ਜਾਂਚ ਦੌਰਾਨ, ਸਾਨੂੰ ਬੰਗਲਾਦੇਸ਼ੀ ਨਿਊਜ਼ ਆਉਟਲੈਟ ਪ੍ਰਥਮ ਆਲੋ ਦੇ ਫੇਸਬੁੱਕ ਅਕਾਊਂਟ ‘ਤੇ ਇਸ ਨਾਲ ਸਬੰਧਤ ਇੱਕ ਵੀਡੀਓ ਅਪਲੋਡ ਕੀਤਾ ਗਿਆ ਮਿਲਿਆ। ਵੀਡੀਓ ਦੇ ਨਾਲ ਮੌਜੂਦ ਕੈਪਸ਼ਨ ਵਿੱਚ ਇਸ ਨੂੰ ਕਿਸ਼ੋਰੀਗੰਜ ਦੀ ਪਗਲਾ ਮਸਜਿਦ ਦਾ ਦੱਸਿਆ ਗਿਆ ਸੀ।

ਖੋਜ ਕਰਨ ‘ਤੇ, ਸਾਨੂੰ ਪ੍ਰਥਮ ਆਲੋ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇਸ ਵੀਡੀਓ ਨਾਲ ਸਬੰਧਤ ਇੱਕ ਹੋਰ ਰਿਪੋਰਟ ਮਿਲੀ । ਰਿਪੋਰਟ ਪੜ੍ਹਨ ਤੋਂ ਬਾਅਦ, ਸਾਨੂੰ ਪਤਾ ਲੱਗਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਔਰਤ ਫੌਜ਼ੀਆ ਖਾਨ ਹੈ, ਜੋ ਕਿ ਬੰਗਲਾਦੇਸ਼ ਦੇ ਕਿਸ਼ੋਰੀਗੰਜ ਦੀ ਡਿਪਟੀ ਕਮਿਸ਼ਨਰ ਅਤੇ ਮਸਜਿਦ ਕਮੇਟੀ ਦੀ ਪ੍ਰਧਾਨ ਹੈ।

ਗੌਰਤਲਬ ਹੈ ਕਿ ਕਿਸ਼ੋਰੀਗੰਜ ਦੀ ਪਗਲਾ ਮਸਜਿਦ ਦਾ ਦਾਨ ਬਕਸਾ 30 ਅਗਸਤ ਨੂੰ ਖੋਲ੍ਹਿਆ ਗਿਆ ਸੀ। ਦਾਨ ਬਕਸਾ ਡਿਪਟੀ ਕਮਿਸ਼ਨਰ ਅਤੇ ਮਸਜਿਦ ਕਮੇਟੀ ਦੇ ਚੇਅਰਮੈਨ ਫੌਜ਼ੀਆ ਖਾਨ, ਪੁਲਿਸ ਸੁਪਰਡੈਂਟ ਮੁਹੰਮਦ ਹਸਨ ਚੌਧਰੀ ਅਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਇਰਸ਼ਾਦੁਲ ਅਹਿਮਦ ਦੀ ਮੌਜੂਦਗੀ ਵਿੱਚ ਖੋਲ੍ਹਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਫੌਜ਼ੀਆ ਖਾਨ ਨੇ ਕਿਹਾ ਕਿ ਇਹ ਪੈਸਾ ਬੈਂਕ ਵਿੱਚ ਜਮ੍ਹਾ ਕਰਵਾ ਦਿੱਤਾ ਗਿਆ ਹੈ ਅਤੇ ਇਸਨੂੰ ਮਸਜਿਦ, ਮਦਰੱਸੇ ਅਤੇ ਸਿਹਤ ਸਹੂਲਤਾਂ ਨਾਲ ਸਬੰਧਤ ਕੰਮਾਂ ‘ਤੇ ਖਰਚ ਕੀਤਾ ਜਾਵੇਗਾ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੈਸੇ ਇਕੱਠੇ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਇਹ ਵੀਡੀਓ ਅਸਲ ਵਿੱਚ ਬੰਗਲਾਦੇਸ਼ ਦੇ ਕਿਸ਼ੋਰੀਗੰਜ ਵਿੱਚ ਪਗਲਾ ਮਸਜਿਦ ‘ਚ ਦਾਨ ਬਾਕਸ ਖੋਲ੍ਹੇ ਜਾਣ ਦੇ ਦੌਰਾਨ ਦਾ ਹੈ।
Our Sources
Video Published by somoyer konthosor YT account on 30th Aug 2025
Video Published by Daily Jugantor YT account on 30th Aug 2025
Video Published by Prothom Alo FB account on 31st Aug 2025
Article Published by Prothom Alo on 30th Aug 2025
Neelam Chauhan
November 16, 2025
Neelam Chauhan
November 14, 2025
Neelam Chauhan
October 25, 2025