Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਦਿੱਲੀ ਪੁਲਿਸ ਨੇ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਨਾਲ ਬਦਸਲੂਕੀ ਕੀਤੀ
ਦਿੱਲੀ ਪੁਲਿਸ ਦੁਆਰਾ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਦੀ ਕੁੱਟਮਾਰ ਦਾ ਦੱਸਕੇ ਵਾਇਰਲ ਹੋ ਰਿਹਾ ਵੀਡੀਓ ਕਿਸੀ ਹੋਰ ਮਹਿਲਾ ਦਾ ਹੈ।
ਦਿੱਲੀ ਪੁਲਿਸ ਨੇ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਨਾਲ ਮਾਰ ਕੁੱਟ ਕੀਤੀ। ਅਜਿਹੀਆਂ ਵਾਇਰਲ ਪੋਸਟਾਂ ਇੱਥੇ ਅਤੇ ਇੱਥੇ ਦੇਖੋ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੌਰਾਨ ਸਾਨੂੰ ਕਈ ਇੰਸਟਾਗ੍ਰਾਮ ਪੋਸਟਾਂ ਮਿਲੀਆਂ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕੁੱਤੇ ਪ੍ਰੇਮੀਆਂ ਨਾਲ ਬਦਸਲੂਕੀ ਕੀਤੀ। ਇੰਸਟਾਗ੍ਰਾਮ ਪੋਸਟ ਵਿੱਚ ਵੀਡੀਓ ਦੇ ਕਰੈਡਿਟ NDTV ਨੂੰ ਦਿੱਤੇ ਗਏ ਹਨ। ਹਾਲਾਂਕਿ, ਪੋਸਟ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ ਵੀਡੀਓ ਵਿੱਚ ਔਰਤ ਨੇਹਾ ਸਿੰਘ ਰਾਠੌਰ ਹੈ।

ਸਰਚ ਦੌਰਾਨ ਸਾਨੂੰ ਇਹ ਵੀਡੀਓ 13 ਅਗਸਤ ਨੂੰ NDTV ਦੇ ਚੈਨਲ ‘ਤੇ ਅਪਲੋਡ ਕੀਤਾ ਗਿਆ ਮਿਲਿਆ। ਇਸ ਵੀਡੀਓ ਦੇ ਡਿਸਰਕਪਸ਼ਨ ਇਸ ਨੂੰ ਕੁੱਤੇ ਪ੍ਰੇਮੀਆਂ ਦੁਆਰਾ ਕੀਤੇ ਗਏ ਵਿਰੋਧ ਵਜੋਂ ਦੱਸਿਆ ਗਿਆ। ਹਾਲਾਂਕਿ, ਇੱਥੇ ਵੀ ਨੇਹਾ ਸਿੰਘ ਰਾਠੌਰ ਦਾ ਨਾਮ ਕਿਤੇ ਵੀ ਨਹੀਂ ਹੈ।
ਆਪਣੀ ਜਾਂਚ ਦੌਰਾਨ ਸਾਨੂੰ ਇਹ ਵੀਡੀਓ 13 ਅਗਸਤ ਨੂੰ ਇੰਡੀਆ ਟੂਡੇ ਦੁਆਰਾ ਅਪਲੋਡ ਕੀਤੀ ਗਈ ਇੱਕ Reddit ਪੋਸਟ ਵਿੱਚ ਮਿਲੀ। ਪੋਸਟ ਵਿੱਚ ਲਿਖਿਆ ਹੈ, “ਸੁਪਰੀਮ ਕੋਰਟ ਦੇ ਹਾਲੀਆ ਆਵਾਰਾ ਕੁੱਤਿਆਂ ਦੇ ਹੁਕਮ ਦੇ ਖਿਲਾਫ ਦਿੱਲੀ ਦੇ ਕਨਾਟ ਪਲੇਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਹਿਰਾਸਤ ‘ਚ ਲਈਆਂ ਗਈ ਇੱਕ ਮਹਿਲਾ ਕਾਰਕੁਨ ਨੂੰ ਪੁਲਿਸ ਬੱਸ ਦੇ ਅੰਦਰ ਇੱਕ ਮਹਿਲਾ ਕਾਂਸਟੇਬਲ ਦੁਆਰਾ ਥੱਪੜ ਮਾਰਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ।” ਇਸ ਪੋਸਟ ਵਿੱਚ ਵੀ ਨੇਹਾ ਸਿੰਘ ਰਾਠੌਰ ਦਾ ਵੀ ਕੋਈ ਜ਼ਿਕਰ ਨਹੀਂ ਹੈ।

ਜਾਂਚ ਦੌਰਾਨ ਸਾਨੂੰ ਇਹ ਵੀਡੀਓ 14 ਅਗਸਤ, 2025 ਨੂੰ The Edge Originals ਨਾਮ ਦੇ YouTube ਚੈਨਲ ‘ਤੇ ਅਪਲੋਡ ਕੀਤਾ ਗਿਆ ਮਿਲਿਆ। ਇਸ ਵੀਡੀਓ ਵਿੱਚ, ਔਰਤ ਨੂੰ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਜਿਸ ਨਾਲ ਬੱਸ ਵਿੱਚ ਦਿੱਲੀ ਪੁਲਿਸ ਦੇ ਇੱਕ ਕਾਂਸਟੇਬਲ ਨੇ ਕਥਿਤ ਤੌਰ ‘ਤੇ ਬਦਸਲੂਕੀ ਕੀਤੀ ਗਈ ਸੀ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਵਿਦਿਆਰਥੀਆਂ ਨੇ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਦਾ ਵਿਰੋਧ ਕੀਤਾ – ਜ਼ਮੀਨੀ ਰਿਪੋਰਟ।”
ਜਾਂਚ ਦੌਰਾਨ, ਅਸੀਂ ਗਾਇਕਾ ਨੇਹਾ ਸਿੰਘ ਰਾਠੌਰ ਦੀ ਤਸਵੀਰ ਅਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਦੀ ਤੁਲਨਾ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਔਰਤ ਨੇਹਾ ਸਿੰਘ ਰਾਠੌਰ ਨਹੀਂ ਹੈ।

ਜਾਂਚ ਦੌਰਾਨ ਸਾਨੂੰ ਗਾਇਕਾ ਨੇਹਾ ਸਿੰਘ ਰਾਠੌਰ ਦੁਆਰਾ 14 ਅਗਸਤ ਨੂੰ X ‘ਤੇ ਕੀਤੀ ਗਈ ਇੱਕ ਪੋਸਟ ਮਿਲੀ। ਇਸ ਪੋਸਟ ਰਾਹੀਂ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਨਾਮ ‘ਤੇ ਵਾਇਰਲ ਹੋ ਰਹੇ ਵੀਡੀਓ ਦਾ ਖੰਡਨ ਕੀਤਾ ਹੈ। ਉਹਨਾਂ ਨੇ ਪੋਸਟ ਵਿੱਚ ਲਿਖਿਆ ਹੈ, “ਇੱਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੇਰੀ ਦਿੱਲੀ ਪੁਲਿਸ ਨਾਲ ਝੜਪ ਹੋਈ ਹੈ। ਇਹ ਇੱਕ ਝੂਠੀ ਖ਼ਬਰ ਹੈ। ਮੈਂ ਇਸ ਸਮੇਂ ਆਪਣੇ ਘਰ ਵਿੱਚ ਸੁਰੱਖਿਅਤ ਹਾਂ। ਮੇਰੇ ਸ਼ੁਭਚਿੰਤਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਬਹੁਤ ਦੇਖਭਾਲ ਕੀਤੀ ਅਤੇ ਅੰਨ੍ਹੇ ਭਗਤਾਂ ਦਾ। ਮੈਂ ਨਵੇਂ ਗੀਤ ਲਿਖ ਰਹੀ ਹਾਂ ਜੋ ਜਲਦੀ ਹੀ ਰਿਲੀਜ਼ ਹੋਣਗੇ। ਤਿਆਰ ਰਹੋ।”
ਨੇਹਾ ਸਿੰਘ ਰਾਠੌਰ ਨੇ 16 ਅਗਸਤ ਨੂੰ ਇੰਸਟਾਗ੍ਰਾਮ ‘ਤੇ ਵਾਇਰਲ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ,”ਦੇਸ਼ ਭਰ ਤੋਂ ਮੇਰੇ ਅਜ਼ੀਜ਼ ਅਤੇ ਸ਼ੁਭਚਿੰਤਕਾਂ ਦੇ ਫੋਨ ਅਜੇ ਵੀ ਆ ਰਹੇ ਹਨ ਅਤੇ ਹਰ ਕੋਈ ਮੇਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਪੁਲਿਸ ਨਾਲ ਕੋਈ ਝਗੜਾ ਨਹੀਂ ਹੋਇਆ ਹੈ। ਮੈਂ ਸੁਰੱਖਿਅਤ ਹਾਂ। ਮੈਂ ਉਸ ਭੈਣ ਦੀ ਹਿੰਮਤ ਦੀ ਕਦਰ ਕਰਦੀ ਹਾਂ ਜਿਸਦਾ ਪੁਲਿਸ ਦੁਆਰਾ ਨਿਰਾਦਰ ਕੀਤਾ ਗਿਆ ਸੀ। ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹੋ।”
ਇਸ ਤਰ੍ਹਾਂ ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਦਿੱਲੀ ਪੁਲਿਸ ਦੁਆਰਾ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਦੀ ਕੁੱਟਮਾਰ ਦਾ ਦੱਸਕੇ ਵਾਇਰਲ ਹੋ ਰਿਹਾ ਵੀਡੀਓ ਕਿਸੀ ਹੋਰ ਮਹਿਲਾ ਦਾ ਹੈ।
Sources
Video NDTV on August 13, 2025
Reddit post -India Today, August 13, 2025
Instagram Post-Adv_sagarsharma_sp, August 13, 2025
X posts- Neha Singh Rathore, August 14 and 16, 2025