Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਦਿੱਲੀ ਵਿੱਚ ਅੰਡਰਗਰਾਉਂਡ ਮੈਟਰੋ ਕਾਰਨ ਸੜਕ ਧਸੀ
ਵਾਇਰਲ ਹੋ ਰਹੀ ਵੀਡੀਓ ਥਾਈਲੈਂਡ ਦੇ ਬੈਂਕਾਕ ਦੀ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੜਕ ਧਸਣ ਦੇ ਕਾਰਨ ਇੱਕ ਵੱਡਾ ਟੋਆ ਬਿਜਲੀ ਦੇ ਖੰਭਿਆਂ ਅਤੇ ਸੜਕ ਦੇ ਪੂਰੇ ਹਿੱਸੇ ਨੂੰ ਨਿਗਲਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਦਿੱਲੀ ਦਾ ਦੱਸਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੰਡਰਗਰਾਉਂਡ ਮੈਟਰੋ ਦਾ ਨਤੀਜਾ ਹੈ।
ਫੇਸਬੁੱਕ ਯੂਜ਼ਰ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ, “ਦਿੱਲੀ ਵਿੱਚ ਅੰਡਰਗਰਾਉਂਡ ਮੈਟਰੋ ਚਲਾਉਣ ਦਾ ਨਤੀਜਾ। ਇਸਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਕਰੋਗੇ।” ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖੋ । ਇਸੇ ਦਾਅਵੇ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਰ ਪੋਸਟਾਂ ਇੱਥੇ , ਇੱਥੇ, ਅਤੇ ਇੱਥੇ ਦੇਖੋ ।

ਗੂਗਲ ਲੈਂਸ ਦੀ ਵਰਤੋਂ ਕਰਕੇ ਅਸੀਂ ਵਾਇਰਲ ਵੀਡੀਓ ਦੇ ਕੀ ਫ੍ਰੇਮ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ, ਸਾਨੂੰ X , ਫੇਸਬੁੱਕ , ਇੰਸਟਾਗ੍ਰਾਮ ਅਤੇ ਯੂ ਟਿਊਬ ‘ ਤੇ ਇਹ ਵੀਡੀਓ ਮਿਲਿਆ ਜਿੱਥੇ ਇਸ ਨੂੰ ਬੈਂਕਾਕ, ਥਾਈਲੈਂਡ ਦਾ ਦੱਸਿਆ ਗਿਆ ਸੀ।
ਥਾਈ ਇਨਕੁਆਇਰਰ ਦੀ ਪੋਸਟ ਦੇ ਮੁਤਾਬ,”ਇਹ ਘਟਨਾ ਬੈਂਕਾਕ ਦੇ ਦੁਸਿਤ ਜ਼ਿਲ੍ਹੇ ਦੇ ਸੈਮਸੇਨ ਰੋਡ ‘ਤੇ ਵਾਪਰੀ, ਜਿੱਥੇ ਸੜਕ ਬੁਰੀ ਤਰ੍ਹਾਂ ਧਸ ਗਈ। ਸੁਰੱਖਿਆ ਕਾਰਨਾਂ ਕਰਕੇ ਵਜੀਰਾ ਹਸਪਤਾਲ ਨੂੰ ਖਾਲੀ ਕਰਵਾਉਣਾ ਪਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਘਟਨਾ ਬਾਰੇ ਕਈ ਖ਼ਬਰਾਂ ਮੌਜੂਦ ਹਨ, ਜਿਸ ਵਿੱਚ ਵੱਖ-ਵੱਖ ਐਂਗਲ ਤੋਂ ਵੀਡੀਓ ਅਤੇ ਸੰਬੰਧਿਤ ਜਾਣਕਾਰੀ ਮੌਜੂਦ ਹੈ। ਰਿਪੋਰਟਾਂ ਮੁਤਾਬਕ ਬੈਂਕਾਕ ਵਿੱਚ ਲਗਭਗ 50 ਮੀਟਰ ਡੂੰਘਾ ਇੱਕ ਸਿੰਕਹੋਲ ਖੁੱਲ੍ਹ ਗਿਆ। ਐਮਰਜੈਂਸੀ ਉਪਾਅ ਵਜੋਂ, ਜ਼ਮੀਨ ਨੂੰ ਜਲਦੀ ਸੁਰੱਖਿਅਤ ਕਰਨ ਲਈ 500 ਕਿਊਬਿਕ ਮੀਟਰ ਕੰਕਰੀਟ ਸਿੱਧੇ ਟੋਏ ਵਿੱਚ ਪਾਇਆ ਜਾ ਰਿਹਾ ਹੈ।
ਦ ਸਨ, ਸਾਊਥ ਚਾਈਨਾ ਮਾਰਨਿੰਗ ਪੋਸਟ , ਇੰਡੀਅਨ ਐਕਸਪ੍ਰੈਸ ਅਤੇ ਸੀਬੀਐਸ ਨਿਊਜ਼ ਸਮੇਤ ਦੁਨੀਆ ਭਰ ਦੇ ਨਿਊਜ਼ ਆਉਟਲੈਟਾਂ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਇਸ ਘਟਨਾ ਦਾ ਵੀਡੀਓ ਮੌਜੂਦ ਹੈ।
ਦ ਸਟ੍ਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਥਾਈਲੈਂਡ ਦੇ ਦੁਸਿਤ ਜ਼ਿਲ੍ਹੇ ਵਿੱਚ, ਬੈਂਕਾਕ ਦੇ ਚਾਓ ਫਰਾਇਆ ਨਦੀ ਦੇ ਨੇੜੇ 24 ਸਤੰਬਰ ਦੀ ਸਵੇਰ ਨੂੰ, ਸੈਮਸੇਨ ਰੋਡ ‘ਤੇ ਵਜੀਰਾ ਹਸਪਤਾਲ ਦੇ ਸਾਹਮਣੇ ਸੜਕ ਦੀ ਸਤ੍ਹਾ ਢਹਿ ਗਈ, ਜਿਸ ਨਾਲ ਪਾਣੀ ਦੀ ਪਾਈਪਲਾਈਨ ਫਟ ਗਈ। ਅਧਿਕਾਰੀਆਂ ਨੇ ਮੁਰੰਮਤ ਅਤੇ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਆਵਾਜਾਈ ਬੰਦ ਕਰ ਦਿੱਤੀ।
ਅਸੀਂ ਗੂਗਲ ਮੈਪਸ ਤੇ ਹਾਦਸੇ ਵਾਲੀ ਥਾਂ ਦੀ ਖੋਜ ਕੀਤੀ। ਸਾਨੂੰ ਵਜੀਰਾ ਹਸਪਤਾਲ ਦੇ ਨੇੜੇ ਸੈਮਸੇਨ ਰੋਡ ‘ਤੇ ਉਹੀ ਜਗ੍ਹਾ ਮਿਲੀ, ਜਿੱਥੇ ਹਾਦਸਾ ਹੋਇਆ ਸੀ ਜਿਸਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਜਗ੍ਹਾ ‘ਤੇ ਇੱਕ ਸਲੇਟੀ ਗਰੇ ਰੰਗ ਦੀ ਇਮਾਰਤ ਹੈ, ਜੋ ਵਾਇਰਲ ਵੀਡੀਓ ਵਿੱਚ ਵੀ ਦਿਖਾਈ ਦੇ ਰਹੀ ਹੈ।
ਹੇਠਾਂ, ਅਸੀਂ ਵਾਇਰਲ ਵੀਡੀਓ ਅਤੇ ਗੂਗਲ ਸਟਰੀਟ ਵਿਊ ਦੇ ਵਿਜ਼ੂਅਲ ਦੀ ਤੁਲਨਾ ਕੀਤੀ ਹੈ ਜਿਸ ਵਿੱਚ ਸਪੱਸ਼ਟ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ। ਇਹ ਸਪੱਸ਼ਟ ਹੁੰਦਾ ਹੈ ਕਿ ਵੀਡੀਓ ਬੈਂਕਾਕ ਦਾ ਹੈ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਥਾਈਲੈਂਡ ਦੇ ਬੈਂਕਾਕ ਦੀ ਹੈ।
Sources
X Post by Thai Enquirer, September 24, 2025
Facebook Post by Joshua Omondi, September 25, 2025
YouTube Shorts by Love Thailndx, September 24, 2025
Report by The Strait Times, September 24, 2025
Report by Nation Thailand, September 25, 2025
Report by BBC Thai, September 24, 2025
YouTube Video by The Indian Express, September 24, 2025
YouTube Video by The Sun, September 24, 2025
YouTube Video by South China Morning Post, September 24, 2025
Google Maps