Claim
ਟਾਟਾ ਦੀ ਨਵੀਂ ਨੈਨੋ
Fact
ਇਹ ਗੱਡੀ ਚੀਨ ਦੇ ਬੇਸਟੁਨ ਬ੍ਰਾਂਡ ਦੀ ਸ਼ਾਓਮਾ ਕੰਪਨੀ ਦੀ ਇਲੇਕ੍ਟ੍ਰਿਕ ਕਾਰ ਹੈ।
ਸੋਸ਼ਲ ਮੀਡਿਆ ਤੇ ਇੱਕ ਗੱਡੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟਾਟਾ ਕੰਪਨੀ ਦੁਆਰਾ ਲਾਂਚ ਕੀਤੀ ਗਈ ਨਵੀਂ ਨੈਨੋ ਹੈ। ਵਾਇਰਲ ਹੋ ਰਹੀ ਤਸਵੀਰ ਤੇ ਟਾਟਾ ਨੈਨੋ ਈਵੀ ਲਿਖਿਆ ਹੋਇਆ ਹੈ ਅਤੇ ਇਹ ਵੀ ਲਿਖਿਆ ਹੈ ਕਿ ਮਾਰੂਤੀ ਕੰਪਨੀ ਨੂੰ ਟੱਕਰ ਦੇਣ ਅਤੇ ਹੋਸ਼ ਉਡਾਉਣ ਲਈ 320 ਕਿਲੋਮੀਟਰ ਰੇਂਜ ਅਤੇ ਦਮਦਾਰ ਬੈਟਰੀ ਨਾਲ ਟਾਟਾ ਨੈਨੋ ਆ ਰਹੀ ਹੈ।

Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਲਈ ਗੂਗਲ ਤੇ ਸਰਚ ਕੀਤੀ ਪਰ ਸਾਨੂੰ ਅਜਿਹੀ ਕੋਈ ਘੋਸ਼ਣਾ ਨਹੀਂ ਮਿਲੀ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਟਾਟਾ ਮੋਟਰਜ਼ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਖੰਗਾਲਿਆ ਪਰ ਕਿਤੇ ਵੀ ਸਾਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ ਕਈ ਮੀਡਿਆ ਰਿਪੋਰਟਾਂ ਦੇ ਵਿੱਚ ਅਪਲੋਡ ਮਿਲੀ। ਨਿਊਜ਼ 18 ਦੀ ਰਿਪੋਰਟ ਦੇ ਮੁਤਾਬਕ, ਚੀਨ ਇਲੈਕਟ੍ਰਿਕ ਵਾਹਨਾਂ ਦੇ ਖੇਤਰ ‘ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕੰਪਨੀ ਨੇ ਬੈਟਰੀ ਨਾਲ ਸਬੰਧਤ ਤਕਨੀਕ ਵਿਕਸਿਤ ਕੀਤੀ ਹੈ ਜੋ ਤੇਜ਼ੀ ਨਾਲ ਚਾਰਜ ਹੁੰਦੀ ਹੈ ਅਤੇ ਇਸਦੀ ਲੰਬੀ ਰੇਂਜ ਹੈ। ਪਿਛਲੇ ਸਾਲ ਚੀਨ ਦੇ ਬੈਸਟਿਊਨ ਬ੍ਰਾਂਡ ਦੀ Xiaomi ਨੇ ਇੱਕ ਛੋਟੀ ਇਲੈਕਟ੍ਰਿਕ ਕਾਰ ਲਾਂਚ ਕੀਤੀ ਸੀ। ਇਸ ਦੇ ਜ਼ਰੀਏ ਕੰਪਨੀ ਮਾਈਕ੍ਰੋ-ਈਵੀ ਸੈਗਮੈਂਟ ‘ਚ ਆਪਣੀ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹੁਬੂਹੁ ਜਾਣਕਾਰੀ ਸਾਨੂੰ ਲਾਈਵ ਹਿੰਦੁਸਤਾਨ ਅਤੇ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਵਿੱਚ ਵੀ ਮਿਲੀ। ਦੋਵੇਂ ਮੀਡਿਆ ਰਿਪੋਰਟਾਂ ਦੇ ਮੁਤਾਬਕ, ਇਹ ਗੱਡੀ ਚੀਨ ਦੇ ਬੇਸਟੁਨ ਬ੍ਰਾਂਡ ਦੀ ਸ਼ਾਓਮਾ ਕੰਪਨੀ ਦੀ ਇਲੇਕ੍ਟ੍ਰਿਕ ਕਾਰ ਹੈ।

ਇਸ ਦੌਰਾਨ ਅਸੀਂ ਈ ਮੇਲ ਰਾਹੀਂ ਟਾਟਾ ਮੋਟਰਜ਼ ਨਾਲ ਸੰਪਰਕ ਕੀਤਾ। ਈ ਮੇਲ ਦੇ ਜਵਾਬ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਟਾਟਾ ਨੈਨੋ ਦੇ ਕਿਸੇ ਵੀ ਨਵੇਂ ਵਰਜ਼ਨ ਜਾਂ ਲਾਂਚ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਉਹ ਆਪਣੇ ਗਾਹਕਾਂ ਨੂੰ ਸੰਬੰਧਿਤ ਜਾਣਕਾਰੀ ਅਧਿਕਾਰਿਕ ਚੈਨਲ ਰਾਹੀਂ ਕਰਦੇ ਰਹਿਣਗੇ।
Conclusion
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਗੱਡੀ ਚੀਨ ਦੇ ਬੇਸਟੁਨ ਬ੍ਰਾਂਡ ਦੀ ਸ਼ਾਓਮਾ ਕੰਪਨੀ ਦੀ ਇਲੇਕ੍ਟ੍ਰਿਕ ਕਾਰ ਹੈ।
Result: False
Sources
Self Analysis
Google Search
Official Website of Tata Motors
X Account of Tata Motors
Conversation with Tata Motors through E-Mail
Media report published by News 18 Hindi, Dated September 9, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।