Claim
ਅਮਰੀਕੀ ਵਾਹਨ ਨਿਰਮਾਤਾ ਕੰਪਨੀ ਨੇ ਆਪਣੀ ਕਾਰ ਦਾ ਨਾਮ ਹਿੰਦੂ ਦੇਵਤਾ ਰਾਮ ਦੇ ਨਾਮ ‘ਤੇ ਰੱਖਿਆ

Fact
ਵਾਇਰਲ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਗੂਗਲ ‘ਤੇ ਕੀਵਰਡ ‘ਰਾਮ ਕਾਰ’ ਦੀ ਖੋਜ ਕੀਤੀ। ਇਸ ਪ੍ਰਕਿਰਿਆ ਵਿਚ ਸਾਨੂੰ ਪਤਾ ਲੱਗਾ ਕਿ ਅਸਲ ਵਿਚ ਅਮਰੀਕਾ ਵਿਚ ਰਾਮ ਟਰੱਕ ਨਾਂ ਦੀ ਇਕ ਵਾਹਨ ਬਣਾਉਣ ਵਾਲੀ ਕੰਪਨੀ ਹੈ, ਪਰ ਕੰਪਨੀ ਦੇ ਨਾਂ ਦਾ ਹਿੰਦੂ ਧਰਮ ਜਾਂ ਭਗਵਾਨ ਰਾਮ ਨਾਲ ਕੋਈ ਸਬੰਧ ਨਹੀਂ ਹੈ।

ਰਾਮ ਕੰਪਨੀ ਦੇ ਪਿੱਛੇ ਦਾ ਪੂਰਾ ਇਤਿਹਾਸ ਸਾਨੂੰ ਕਈ ਵੈੱਬਸਾਈਟਾਂ ਜਿਵੇਂ ਕਿ successstory.com , autoevolution.com , cummins.com , miraclechryslerdodgejeep.com , jeffbelzersdodgeram.com ਤੇ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਾਰੇ ਲੇਖਾਂ ਵਿੱਚ ਇਹ ਦੱਸਿਆ ਗਿਆ ਹੈ ਕਿ 1981 ਤੋਂ ਰਾਮ ਨਾਮ ਦਾ ਇੱਕ ਉਤਪਾਦ ਬਣਾਇਆ ਜਾ ਰਿਹਾ ਹੈ। ਰਾਮ ਸ਼ਬਦ ਦਾ ਅਰਥ ਭੇਡ ਹੈ, ਇਹੀ ਜਾਣਕਾਰੀ ਕੰਪਨੀ ਦੇ ਲੋਗੋ ਵਿੱਚ ਵੀ ਦੇਖੀ ਜਾ ਸਕਦੀ ਹੈ। ਦੱਸ ਦੇਈਏ ਕਿ ਕੰਪਨੀ ਬਾਰੇ ਕਿਸੇ ਵੀ ਲੇਖ ਵਿੱਚ ਇਹ ਜਾਣਕਾਰੀ ਨਹੀਂ ਮਿਲਦੀ ਕਿ ਕੰਪਨੀ ਦੇ ਨਾਂ ਦਾ ਹਿੰਦੂ ਧਰਮ ਜਾਂ ਭਗਵਾਨ ਰਾਮ ਨਾਲ ਕੋਈ ਸਬੰਧ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ ਅਸੀਂ ਕੰਪਨੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪੇਜਾਂ ਨੂੰ ਵੀ ਸਰਚ ਕੀਤਾ ਪਰ ਉੱਥੇ ਵੀ ਸਾਨੂੰ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਜੋ ਕੰਪਨੀ ਦੇ ਨਾਮਕਰਨ ਪਿੱਛੇ ਹਿੰਦੂ ਧਰਮ ਜਾਂ ਭਗਵਾਨ ਰਾਮ ਦੀ ਆਸਥਾ ਦੀ ਪੁਸ਼ਟੀ ਕਰ ਸਕੇ।
ਇਸ ਤਰ੍ਹਾਂ, ਸਾਡੀ ਜਾਂਚ ਵਿਚ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਮਰੀਕੀ ਵਾਹਨ ਨਿਰਮਾਤਾ ਕੰਪਨੀ ਦੇ ਹਿੰਦੂ ਦੇਵਤਾ ਰਾਮ ਵਿੱਚ ਵਿਸ਼ਵਾਸ ਦੇ ਕਾਰਨ ਨਾਮ ਰੱਖਣ ਦਾ ਦਾਅਵਾ ਫਰਜ਼ੀ ਹੈ। ਦਰਅਸਲ ਕੰਪਨੀ ਦਾ ਨਾਂ ਭੇਡਾ (ਭੇਡੂ, ਭੇਡ) ਨਾਮਕ ਜਾਨਵਰ ਦੇ ਨਾਂ ‘ਤੇ ਰੱਖਿਆ ਗਿਆ ਹੈ।
Result: False
Our Sources
Articles published by successstory.com, autoevolution.com, cummins.com, miraclechryslerdodgejeep.com, jeffbelzersdodgeram.com
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044