ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeFact CheckNewsਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ? ਪੜ੍ਹੋ ਸਚਾਈ

ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ? ਪੜ੍ਹੋ ਸਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡਿਆ ਤੇ 1000 ਦੇ ਨੋਟ ‘ਤੇ ਅਰਜਨਟੀਨਾ ਦੇ ਮਸ਼ਹੂਰ ਫੁੱਟਬਾਲਰ ਲਿਓਨੇਲ ਮੇਸੀ (Lionel Messi) ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਪੋਸਟਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜਨਟੀਨਾ ਦੀ ਸਰਕਾਰ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਛਾਪ ਦਿੱਤੇ ਹਨ।

ਫੇਸਬੁੱਕ ਯੂਜ਼ਰ ‘ਪਹਿਲਾ ਪਿਆਰ’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਾਹ ਜੀ ਵਾਹ ਇਹ ਹੁੰਦਾ ਅਸਲੀ ਮਾਣ ਸਨਮਾਨ ਅਰਜਨਟੀਨਾ ਵਾਲਿਆਂ ਮੈਸੀ ਦੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਸ਼ਾਪ ਦਿੱਤੇ।’

ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ
Courtesy: Facebook/PehlaPyaar

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ
Courtesy: Facebook/KhedanPunjabDiyan

ਸ਼ੇਅਰਚੈਟ ਤੇ ਵੀ ਮੈਸੀ ਦੇ ਨੋਟ ਵਾਲੀ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ
Courtesy: Sharechat@KaranAujla

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਦਾਅਵੇ ਦੀ ਸੱਚਾਈ ਪਤਾ ਲਗਾਉਣ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਅਰਜਨਟੀਨਾ ਦੇ ਸੈਂਟਰਲ ਬੈਂਕ ਦੀ ਵੈਬਸਾਈਟ ਨੂੰ ਖੰਗਾਲਿਆ ਪਰ ਇਥੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ ਜਿਸ ਤੋਂ ਸਪਸ਼ਟ ਹੋ ਸਕੇ ਕਿ ਅਰਜਨਟੀਨਾ ਸਰਕਾਰ ਵਲੋਂ ਲਿਓਨੇਲ ਮੇਸੀ ਦੀ ਤਸਵੀਰ ਵਾਲਾ 1000 ਦਾ ਨੋਟ ਜਾਰੀ ਕੀਤਾ ਗਿਆ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਾਲਾਂਕਿ, ਵੈਬਸਾਈਟ ‘ਤੇ ਸਾਨੂੰ 1000 ਦੇ ਨੋਟ ਦੀ ਤਸਵੀਰ ਜਰੂਰ ਮਿਲੀ ਪਰ ਇਸ ਵਿੱਚ ਮੇਸੀ ਦੀ ਤਸਵੀਰ ਨਹੀਂ ਸਗੋਂ ਅਰਜਨਟੀਨਾ ਦੇ ਰਾਸ਼ਟਰੀ ਪੰਛੀ ਦੀ ਤਸਵੀਰ ਬਣੀ ਹੋਈ ਹੈ।

ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ
Courtesy: bcra.gob.ar

ਸਰਚ ਕਰਦਿਆਂ ਸਾਨੂੰ ਬਾਰਸਟੂਲ ਫੁੱਟਬਾਲ ਦੁਆਰਾ ਕੀਤੀ ਗਿਆ ਇੱਕ ਟਵੀਟ ਮਿਲਿਆ ਜਿਸ ‘ਚ ਉਨ੍ਹਾਂ ਨੇ ਮੈਸੀ ਦੀ ਤਸਵੀਰ ਵਾਲੇ ਨੋਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਰਜਨਟੀਨਾ ਦਾ ਕੇਂਦਰੀ ਬੈਂਕ 1000 ਦੇ ਨੋਟ ‘ਤੇ ਮੈਸੀ ਦੀ ਤਸਵੀਰ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ।

ਇਸ ਤੋਂ ਇਲਾਵਾ ਮੀਡਿਆ ਅਦਾਰਾ ‘ਦ ਸਨ’ ਦੀ ਇੱਕ ਰਿਪੋਰਟ ਵੀ ਮਿਲੀ ਜਿਸ ਵਿੱਚ ਨਿਊਜ਼ ਵੈਬਸਾਈਟ ਏਲ ਫਾਈਨੈਂਸਏਰੋ ਦੀ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅਰਜਨਟੀਨਾ ਦਾ ਕੇਂਦਰੀ ਬੈਂਕ ਮੇਸੀ ਦੇ ਸਨਮਾਨ ਵਿੱਚ 1,000 ਰੁਪਏ ਦਾ ਨੋਟ ਡਿਜ਼ਾਈਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਏਲ ਫਾਈਨੈਂਸਏਰੋ ਦੀ ਰਿਪੋਰਟ ਮੁਤਾਬਕ ਇਹ ਪ੍ਰਸਤਾਵ ਮਹਿਜ ਮਜ਼ਾਕ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਅਰਜਨਟੀਨਾ ਸਰਕਾਰ ਨੇ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਨਹੀਂ ਛਾਪੇ ਹਨ।

Result: Partly False

Our Sources

Official Website of Central Bank of Argentina
Tweet by StoolFootball on 21 Dec 2022
Report published by The Sun on 21 Dec 2022
Report published by Elfinanciero on 19 Dec 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular