ਭਾਰਤੀ ਸੈਨਾ ਵਿੱਚ ਭਰਤੀ ਨੂੰ ਲੈ ਕੇ ਲਿਆਂਦੀ ਗਈ ਨਵੀਂ ਯੋਜਨਾ ਅਗਨੀਪਥ ਦੇ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੈਟਰੋ ਬ੍ਰਿਜ ਦੇ ਥੱਲੇ ਵੱਡੀ ਸੰਖਿਆ ਵਿਚ ਲੋਕਾਂ ਦੀ ਭੀਡ਼ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਗਨੀਪੱਥ ਯੋਜਨਾ ਦੇ ਖ਼ਿਲਾਫ਼ ਦਿੱਲੀ ਵਿਖੇ ਨੌਜਵਾਨਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੀ ਹੈ।
ਸ਼ੇਰ ਚੈਟ ਯੂਜ਼ਰ ਝੰਡੇਰ ਸਾਹਬ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਅਗਨੀਪੱਥ ਯੋਜਨਾ ਨਾਲ ਜੋੜਦਿਆਂ ਸ਼ੇਅਰ ਕੀਤਾ।

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਕਈ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਦੇ ਇੱਕ ਕੀ ਫਰੇਮ ਨੂੰ ਰਿਵਰਸ ਸਰਚ ਕਰਨ ਤੇ ਸਾਨੂੰ ਜਨਵਰੀ 4,2021 ਦਾ ਇਕ ਇੰਸਟਾਗ੍ਰਾਮ ਪੋਸਟ ਮਿਲਿਆ ਜਿਸ ਵਿਚ ਵਾਇਰਲ ਵੀਡੀਓ ਮੌਜੂਦ ਹੈ। ਇਹ ਪੋਸਟ ਕਿਸੀ ਪਾਕਿਸਤਾਨ ਦੇ ਯੂਜ਼ਰ ਨੇ ਸ਼ੇਅਰ ਕੀਤਾ ਸੀ ਵੀਡੀਓ ਦੇ ਨਾਲ #chelam #molanakhadimrizvi #khadimhussainrizvi ਜਿਹੇ ਕੁਝ ਹੈਸ਼ਟੈਗ ਦਾ ਇਸਤੇਮਾਲ ਕੀਤਾ ਗਿਆ ਹੈ।
ਸਰਚ ਕਰਨ ਤੇ ਅਸੀਂ ਪਾਇਆ ਕਿ ਉਸ ਸਮੇਂ ਕਈ ਹੋਰ ਪਾਕਿਸਤਾਨੀ ਯੂਜ਼ਰਾਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ ਇਕ ਵਿਅਕਤੀ ਨੇ ਲਿਖਿਆ ਕਿ ਵੀਡਿਓ ਲਾਹੌਰ ਦਾ ਹੈ ਅਤੇ ਅਲਾਮਾ ਖਾਦਿਮ ਹੁਸੈਨ ਰਿਜ਼ਵੀ ਦੇ ਚੇਹਲੂਮ ਦਾ ਹੈ। ਚੇਹਲੂਮ ਇਕ ਮੁਸਲਿਮ ਪ੍ਰਥਾ ਹੈ ਜਿਸ ਨੂੰ ਵਿਅਕਤੀ ਦੀ ਮੌਤ ਤੋਂ 40 ਦਿਨ ਬਾਅਦ ਮਨਾਇਆ ਜਾਂਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਪਾਕਿਸਤਾਨੀ ਨਿਊਜ਼ ਵੈੱਬਸਾਈਟ ਦੀ ਕੁਝ ਅਜਿਹੀਆਂ ਖਬਰਾਂ ਵੀ ਮਿਲੀਆਂ ਜਿਸ ਵਿੱਚ ਖਾਦਿਮ ਹੁਸੈਨ ਰਿਜ਼ਵੀ ਦੇ ਚੇਹਲੂਮ ਦੇ ਬਾਰੇ ਵਿਚ ਦੱਸਿਆ ਗਿਆ ਹੈ। ਇਨ੍ਹਾਂ ਖ਼ਬਰਾਂ ਵਿਚ ਵੀਡੀਓ ਦੇ ਨਾਲ ਮਿਲਦੀ ਜੁਲਦੀ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ ਖਾਦਿਮ ਹੁਸੈਨ ਰਿਜ਼ਵੀ ਪਾਕਿਸਤਾਨ ਦੇ ਇਕ ਕੱਟੜਪੰਥੀ ਸੰਗਠਨ ਤਹਿਰੀਕ ਏ ਲਬਾਇਕ ਦੇ ਸੰਸਥਾਪਕ ਸਨ ਜਿਨ੍ਹਾਂ ਦਾ ਨਵੰਬਰ 2020 ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੇਹਾਂਤ ਤੋਂ 40 ਦਿਨ ਬਾਅਦ ਲਾਹੌਰ ਵਿੱਚ ਇੱਕ ਜਲੂਸ ਕੱਢਿਆ ਗਿਆ ਸੀ। ਇਹ ਵੀਡੀਓ ਉਸ ਜਲੂਸ ਦੀਆਂ ਹਨ। ਜਨਵਰੀ 2021 ਵਿੱਚ ਪਾਕਿਸਤਾਨ ਦੇ ਕੁਝ ਵੈਰੀਫਾਈਡ ਯੂਟਿਊਬ ਹੈਂਡਲ ਨੇ ਵੀ ਇਸ ਜਲੂਸ ਦੇ ਵੀਡੀਓ ਅਪਲੋਡ ਕੀਤੇ ਸਨ। ਇਸ ਵੀਡੀਓ ਵਿਚ ਵਾਇਰਲ ਵੀਡਿਓ ਜਿਹੇ ਦ੍ਰਿਸ਼ ਦੇਖੇ ਜਾ ਸਕਦੇ ਹਨ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਦਾ ਅਗਨੀਪਥ ਯੋਜਨਾ ਦੇ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਡੇਢ ਸਾਲ ਪੁਰਾਣਾ ਅਤੇ ਪਾਕਿਸਤਾਨ ਦਾ ਹੈ।
Result: False
Our Sources
Instagram Post of January 4, 2021
Report of Baghi TV, published on January 3, 2021
YouTube Video of Message TV, uploaded on January 4, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ