Claim
ਸੋਸ਼ਲ ਮੀਡੀਆ ‘ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਦਿੱਲੀ ਮੈਟਰੋ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ।

Fact
ਪੜਤਾਲ ਨੂੰ ਸ਼ੁਰੂ ਕਰਦਿਆਂ ਅਸੀਂ “ਦਿੱਲੀ ਮੈਟਰੋ”, “ਕਿਰਾਇਆ” ਅਤੇ “ਹਾਈਕ” ਕੀ ਵਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤੀ ਪਰ ਸਾਨੂੰ ਅਜਿਹੇ ਕਿਸੇ ਵੀ ਫੈਸਲੇ ਬਾਰੇ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
ਸਾਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੀ ਅਧਿਕਾਰਤ ਵੈਬਸਾਈਟ ‘ਤੇ ਵੀ ਮੈਟਰੋ ਕਿਰਾਏ ਵਿੱਚ ਕਥਿਤ ਤੌਰ ਤੇ ਵਾਧੇ ਬਾਰੇ ਕੋਈ ਐਲਾਨ ਨਹੀਂ ਮਿਲਿਆ ।

ਇਸ ਤੋਂ ਇਲਾਵਾ ਸਾਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੁਆਰਾ ਇੱਕ X ਪੋਸਟ ਮਿਲੀ ਜਿਸ ਵਿੱਚ ਦਿੱਲੀ ਮੈਟਰੋ ਦੇ ਕਿਰਾਏ ਵਿੱਚ ਵਾਧੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਪੋਸਟਾਂ ਨੂੰ ਫਰਜ਼ੀ ਦੱਸਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (BMRCL) ਨੇ ਹਾਲ ਹੀ ਵਿੱਚ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਜਿਸ ਨਾਲ ਟਿਕਟਾਂ ਦੀਆਂ ਕੀਮਤਾਂ ਵਿੱਚ 50 ਪ੍ਰਤੀਸ਼ਤ ਤੱਕ ਵਾਧਾ ਕੀਤਾ ਗਿਆ ਹੈ। ਰਿਪੋਰਟ ਅਨੁਸਾਰ, ਬੈਂਗਲੁਰੂ ਮੈਟਰੋ ਵਿੱਚ ਵੱਧ ਤੋਂ ਵੱਧ ਕਿਰਾਇਆ 60 ਤੋਂ ਵਧਾ ਕੇ 90 ਰੁਪਏ ਕਰ ਦਿੱਤਾ ਗਿਆ ਹੈ, ਅਤੇ ਸਮਾਰਟ ਕਾਰਡਾਂ ‘ਤੇ ਲੋੜੀਂਦਾ ਘੱਟੋ-ਘੱਟ ਬਕਾਇਆ 50 ਤੋਂ ਵਧਾ ਕੇ 90 ਰੁਪਏ ਕਰ ਦਿੱਤਾ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਦਿੱਲੀ ਮੈਟਰੋ ਦਾ ਕਿਰਾਇਆ ਵਧਾਉਣ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
Sources
Delhi Metro Rail Corporation Website
X post by @OfficialDMRC, Dated February 12, 2025