Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਟਵਿੱਟਰ ਅਤੇ ਫੇਸਬੁੱਕ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਆਪਣਾ ਵਾਕ ਬਦਲ ਦਿੱਤਾ ਹੈ। ਇੱਕ ਫੇਸਬੁੱਕ ਪੇਜ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਸੱਤਿਅਮੇਵ ਜਯਤੇ ਦੀ ਥਾਂ ਤੇ ਧਤੋ ਧਰਮਸਤੋਂ ਜੈ:। ਹੋ ਗਿਆ ਹੈ। ਇਹ ਦੇਸ਼ ਕਿੱਥੇ ਜਾ ਰਿਹਾ ਹੈ? ਸੁਪਰੀਮ ਕੋਰਟ ਨੇ 17 ਅਗਸਤ ਨੂੰ ਇਕ ਲਿਸਟ ਜਾਰੀ ਕੀਤੀ ਸੀ ਜਿਸ ਵਿੱਚ ਦਿੱਲੀ ਹਾਈ ਕੋਰਟ ਦੇ ਛੇ ਜੱਜਾਂ ਦੇ ਨਾਮਾਂ ਦੀ ਸੂਚੀ ਸੀ ਪਰ ਇਹ ਸਭ ਤੋਂ ਵੱਡੀ ਖਬਰ ਹੈ ਕਿ ਅਸ਼ੋਕ ਸਤੰਭ ਦੇ ਨੀਚੇ ਲਿਖਿਆ ਸ਼ਬਦ ਬਦਲ ਦਿੱਤਾ ਗਿਆ ਹੈ।
ਨੀਚੇ ਦੇਖਿਆ ਜਾ ਸਕਦਾ ਹੈ ਕਿ ਵਾਇਰਲ ਦਾਅਵੇ ਨੂੰ ਅਲੱਗ ਅਲੱਗ ਸੋਸ਼ਲ ਮੀਡੀਆ ਯੂਜ਼ਰਾਂ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਨਣ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਆਫ਼ ਇੰਡੀਆ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ।
ਨੀਚੇ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਦੀ ਅਧਿਕਾਰਿਕ ਵੈੱਬਸਾਈਟ ਤੇ ਧਤੋ ਧਰਮਸਤੋਂ ਜੈ:। ਹੀ ਲਿਖਿਆ ਹੈ ਇਸ ਦਾ ਮਤਲਬ ਹੈ ਕਿ ਸੁਪਰੀਮ ਕੋਰਟ ਦਾ ਵਰਤਮਾਨ ਵਿੱਚ ਵਾਕ ਇਹ ਹੈ।ਸਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੈੱਸ ਰਿਲੀਜ਼ ਨਹੀਂ ਮਿਲੀ ਅਤੇ ਨਾ ਹੀ ਕੋਈ ਨੋਟਿਸ ਮਿਲਿਆ ਜਿਸ ਵਿੱਚ ਵਾਕ ਬਦਲਣ ਦਾ ਜ਼ਿਕਰ ਹੋਵੇ।
ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਸੁਪਰੀਮ ਕੋਰਟ ਆਫ ਇੰਡੀਆ ਦਾ ਇਤਿਹਾਸ ਪੜ੍ਹਿਆ। ਪਰ ਸਾਨੂੰ ਉਹ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਇਸ ਵਿੱਚ ਸਾਨੂੰ ਵਾਕ ਸਤਯਮੇਵ ਜਯਤੇ ਹੋਣ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਮਿਲੀ।
ਕੁਝ ਅਲੱਗ ਅਲੱਗ ਕੀ ਵਰਡਜ਼ ਦੀ ਮਦਦ ਦੇ ਨਾਲ ਖੋਜਣ ਤੇ ਸਾਨੂੰ 9 ਨਵੰਬਰ 2019 ਨੂੰ ਆਜ ਤਕ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ। ਇਸ ਰਿਪੋਰਟ ਦੇ ਮੁਤਾਬਕ ਇਕ ਸ਼ਖਸ ਨੇ ਸੁਪਰੀਮ ਕੋਰਟ ਤੋਂ ਵਾਕ ਨੂੰ ਲੈ ਕੇ ਜਾਣਕਾਰੀ ਮੰਗੀ ਸੀ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਸੀ ਕਿ ਵਾਕ ਨੂੰ ਮਾਂ ਭਾਰਤ ਦੇ ਸਲੋਕ ਤੋਂ ਲਿਆ ਗਿਆ ਹੈ। ਗੌਰਤਲਬ ਹੈ ਕਿ ਇੱਕ ਸਾਲ ਪਹਿਲਾਂ ਵੀ ਕੋਰਟ ਦਾ ਵਾਕ ਇਹ ਸੀ।
ਟਵਿਟਰ ਖੰਗਾਲਨ ਤੇ ਸਾਨੂੰ ਪੀਆਈਬੀ ਫੈਕਟ ਚੈੱਕ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਭਾਰਤ ਸਰਕਾਰ ਨੇ ਟਵੀਟ ਦੇ ਮਾਧਿਅਮ ਰਾਹੀਂ ਵਾਇਰਲ ਖਬਰ ਨੂੰ ਫਰਜ਼ੀ ਦੱਸਿਆ।
ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਬਾਰੀਕੀ ਨਾਲ ਜਾਂਚਣ ਤੋਂ ਬਾਅਦ ਅਸੀਂ ਪਾਇਆ ਕਿ ਸੁਪਰੀਮ ਕੋਰਟ ਨੂੰ ਲੈ ਕੇ ਵਾਇਰਲ ਹੋ ਰਹੀ ਖਬਰ ਫਰਜੀ ਹੈ।ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਸੁਪਰੀਮ ਕੋਰਟ ਦਾ ਆਦਰਸ਼ ਵਾਕ ਨਹੀਂ ਬਦਲਿਆ ਗਿਆ ਹੈ।
https://main.sci.gov.in/?ref=inbound_article
https://twitter.com/PIBFactCheck/status/1296808659914076160
https://www.aajtak.in/india/story/supreme-court-motto-or-tagline-and-meaning-tstp-971577-2019-11-09
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044