Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਫਿਰ ਦਿੱਲੀ ਦੇ ਵਿੱਚ ਕੋਰੋਨਾ ਦੇ ਮਾਮਲੇ ਕਿਉਂ ਨਾ ਵਧਣ ?
ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬੱਸ ਵਿੱਚ ਸਵਾਰ ਹੋਣ ਦੇ ਲਈ ਲੋਕ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲੋਕ ਬਿਮਾਰੀ ਨੂੰ ਖੁਦ ਸੱਦਾ ਦੇ ਰਹੇ ਹਨ ਨਾ ਤਾਂ ਸਮਾਜਿਕ ਦੂਰੀ , ਨਾ ਮਾਸਕ ਅਤੇ ਨਾ ਹੀ ਹੋਰ ਨਿਯਮਾਂ ਦਾ ਪਾਲਨ ਕੀਤਾ ਜਾ ਰਿਹਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੀ ਹੈ।
ਅਸੀਂ ਪਾਇਆ ਕਿ ਪੰਜਾਬ ਦੀ ਨਾਮਵਰ ਮੀਡੀਆ ਏਜੰਸੀ ‘ਡੇਲੀ ਪੋਸਟ’ ਨੇ ਵੀ ਆਪਣੇ ਫੇਸਬੁੱਕ ਪੇਜ ਦੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਇਹ ਵੀਡੀਓ ਦਿੱਲੀ ਦਾ ਦੱਸਿਆ ਜਾ ਰਿਹਾ ਹੈ। ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਕੋਈ ਮੁੰਬਈ ਦਾ ਦੱਸਕੇ ਸ਼ੇਅਰ ਕਰ ਰਿਹਾ ਹੈ ਅਤੇ ਕੋਈ ਇਸ ਵੀਡੀਓ ਨੂੰ ਦਿੱਲੀ ਦਾ ਦੱਸ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ।ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ।ਅਸੀਂ ਪਾਇਆ ਕਿ ਵੀਡੀਓ ਦੇ ਵਿੱਚ ਯਾਤਰੀ ਬੰਗਾਲੀ ਦੇ ਵਿੱਚ ਕੁਝ ਬੋਲ ਰਹੇ ਹਨ।ਬੱਸ ਦਾ ਕੰਡਕਟਰ ਵੀ ਇਹ ਕਹਿੰਦੇ ਹੋਏ ਸੁਣਾਈ ਦੇ ਰਿਹਾ ਹੈ ਕਿ ਧਿਆਨ ਦੇ ਨਾਲ ਚੜ੍ਹੋ।
ਹੁਣ ਅਸੀਂ ਟਵਿੱਟਰ ‘ਤੇ ਕੁਝ ਕੀ ਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕਈ ਯੂਜ਼ਰਾਂ ਨੇ ਇਸ ਵੀਡੀਓ ਨੂੰ ਕਲਕੱਤਾ ਦਾ ਦੱਸਕੇ ਸ਼ੇਅਰ ਕੀਤਾ ਹੈ।
ਅਸੀਂ ਪਾਇਆ ਕਿ ਕਈ ਯੂਜ਼ਰਾਂ ਨੇ ਆਪਣੇ ਕਮੈਂਟ ਸੈਕਸ਼ਨ ਵਿੱਚ ਹੋਰਾਂ ਨੂੰ ਜਵਾਬ ਦਿੰਦਿਆਂ ਹੋਇਆਂ ਇਸ ਵੀਡੀਓ ਨੂੰ ਕੋਲਕਾਤਾ ਦਾ ਦੱਸਿਆ।
ਅਸੀਂ ਇਹ ਵੀ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰ ਜਿਨ੍ਹਾਂ ਨੇ ਪਹਿਲਾਂ ਇਸ ਵੀਡੀਓ ਨੂੰ ਮੁੰਬਈ ਦਾ ਦੱਸ ਕੇ ਸ਼ੇਅਰ ਕੀਤਾ ਸੀ , ਉਨ੍ਹਾਂ ਨੇ ਆਪਣੀ ਗਲਤੀ ਸੁਧਾਰਦੇ ਹੋਇਆ ਇਸ ਵੀਡੀਓ ਨੂੰ ਕਲਕੱਤਾ ਦਾ ਦੱਸਿਆ।
ਸਰਚ ਦੇ ਦੌਰਾਨ ਸਾਨੂੰ ਇੱਕ ਟਵਿੱਟਰ ਯੂਜ਼ਰ ਦੇ ਵੱਲੋਂ ਅਪਲੋਡ ਕੀਤੀ ਗਈ ਵੀਡੀਓ ਮਿਲੀ।ਅਸੀਂ ਪਾਇਆ ਕਿ ਇਹ ਵੀਡੀਓ ਵੱਸਦੀ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਬਣਾਈ ਗਈ ਹੈ।ਦਰਵਾਜ਼ੇ ਦੇ ਬਾਹਰ ਅਸੀਂ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਹੇ ਨੀਲੇ ਰੰਗ ਦੇ ਕਵਰ ਦੇਖੇ ਜਾ ਸਕਦੇ ਹਨ ਅਤੇ ਬੱਸ ਦਾ ਅੰਦਰਲਾ ਹਿੱਸਾ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਹੂਬਹੂ ਮਿਲਦਾ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਕਿਸੇ ਨੂੰ ਬੰਗਾਲੀ ਵਿੱਚ ਕਹਿੰਦੇ ਹੋਏ ਸੁਣਾਈ ਦੇ ਰਿਹਾ ਕਿ ਇਹ ਬੱਸ ਤਿਤਾਗੜ੍ਹ ਤੱਕ ਹੀ ਜਾਵੇਗੀ। ਅਸੀਂ ਪਾਇਆ ਕਿ ਤਿਤਾਗੜ੍ਹ , ਕਲਕੱਤਾ ਦੇ ਨੇੜੇ ਸਥਿਤ ਇੱਕ ਸ਼ਹਿਰ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਿੱਲੀ ਜਾਂ ਮੁੰਬਈ ਦੀ ਨਹੀਂ ਸਗੋਂ ਕਲਕੱਤਾ ਦੀ ਹੈ। ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਟਵਿੱਟਰ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.