Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ‘ਤੇ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ ਵਿੱਚ ਦੋ ਵਿਅਕਤੀਆਂ ਨੂੰ ਲੜਦਿਆਂ ਦੇਖਿਆ ਜਾ ਸਕਦਾ ਹੈ। ਦੂਜੀ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਆਪਣੇ ਨਾਲ ਹੋਈ ਕੁੱਟਮਾਰ ਦੀ ਜਾਣਕਾਰੀ ਦਿੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਵੀਡੀਓ ਦਾ ਆਪਸ ਵਿੱਚ ਸੰਬੰਧ ਹੈ।
ਫੇਸਬੁੱਕ ਪੇਜ ‘John Deere lovers’ ਨੇ ਵਾਇਰਲ ਵੀਡੀਓਜ਼ ਦਾ ਕੋਲਾਜ ਸਾਂਝਾ ਕਰਦਿਆਂ ਲਿਖਿਆ, “Delhi Airport fight/ਜਦੋਂ ਸਰਦਾਰ ਬੰਦੇ ਦੀ ਲਾਹੀ ਪੱਗ ਫਿਰ ਦੇਖੋ ਕੀ ਹੋਇਆ ਅੱਗੇ।”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਕਰਦਿਆਂ ਦੋਵੇਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ। ਪਹਿਲਾ ਵੀਡੀਓ ਵਿਚ ਕੁੱਟਮਾਰ ਦੀ ਜਗ੍ਹਾ ‘ਤੇ Indo-Canadian Transport Co. ਲਿਖਿਆ ਵੇਖਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਇੰਡੋ ਕੈਨੇਡੀਅਨ ਟ੍ਰਾੰਸਪੋਰਟ ਬੱਸ ਟ੍ਰਾੰਸਪੋਰਟ ਕੰਪਨੀ ਹੈ।
ਦੂਜੀ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਆਪਣੇ ਨਾਲ ਕੁੱਟਮਾਰ ਦੀ ਗੱਲ ਦਾਸ ਰਿਹਾ ਹੈ। ਵਿਅਕਤੀ ਆਪਣੀ ਨਾਲ ਹੋਈ ਘਟਨਾ ਦੀ ਜਗ੍ਹਾ ਦਾ ਨਾਮ ਬੈਂਟਰ ਕਲੱਬ ਦੱਸ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਪਹਿਲੀ ਵੀਡੀਓ ਨੂੰ ਲੈ ਕੇ ਕੀ ਵਰਡ ਸਰਚ ਕੀਤੀ। ਸਰਚ ਦੌਰਾਨ ਸਾਨੂੰ ਇਹ ਵੀਡੀਓ YouTube ‘ਤੇ 30 ਮਈ 2022 ਨੂੰ ਅਪਲੋਡ ਮਿਲਿਆ। ਇਥੇ ਮੌਜੂਦ ਜਾਣਕਾਰੀ ਮੁਤਾਬਕ ਵੀਡੀਓ ਨੂੰ ਦਿੱਲੀ ਹਵਾਈ ਅੱਡੇ ਦਾ ਦੱਸਿਆ ਗਿਆ ਹੈ। ਇਸ ਵੀਡੀਓ ਵਿਚ Indo-Canadian Transport Co.ਲਿਖਿਆ ਹੋਇਆ ਹੈ। ਅਸੀਂ ਕੀ ਵਰਡ ਨਾਲ ਗੂਗਲ ਮੈਪਸ ‘ਤੇ ਸਰਚ ਕੀਤਾ। ਅਸੀਂ ਪਾਇਆ ਕਿ ਸਬੰਧਿਤ ਥਾਂ ‘ਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਥਾਂ ਇੱਕ ਸਮਾਨ ਹੈ।
ਇਸ ਦੇ ਨਾਲ ਹੀ ਸਬੰਧਿਤ ਥਾਂ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਥਾਂ ‘ਕਈ ਵੀਡੀਓ ਬਲਾਗ ਵਿਚ ਮਿਲੀ। ਇੰਡੋ-ਕੈਨੇਡੀਅਨ ਦਾ ਬਸ ਕਾਰੀਡੋਰ ਦਿੱਲੀ ਹਵਾਈ ਅੱਡੇ ‘ਤੇ ਟਰਮੀਨਲ 3 ਵਿਖੇ ਪਿਲਰ ਨੰਬਰ 18 ਦੇ ਸਾਹਮਣੇ ਮੌਜੂਦ ਹੈ।
ਹੁਣ ਅਸੀਂ ਦੂਜੀ ਵੀਡੀਓ ਨੂੰ ਸਰਚ ਕੀਤਾ। ਸਾਨੂੰ ਇਸ ਮਾਮਲਾ ਬਾਰੇ ਮੀਡਿਆ ਅਦਾਰਾ ‘India One’ ਨਿਊਜ਼ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਵਾਇਰਲ ਵੀਡੀਓ ਦੇ ਕੁਝ ਅੰਸ਼ ਅਪਲੋਡ ਮਿਲੇ। ਆਰਟੀਕਲ ਵਿੱਚ ਮੌਜੂਦ ਜਾਣਕਾਰੀ ਮੁਤਾਬਕ ਜਗਜੋਤ ਸਿੰਘ ਨਾਮ ਦਾ ਵਿਅਕਤੀ ਦਿੱਲੀ ਦੇ ਬੈਂਟਰ ਕਲੱਬ ਵਿਖੇ ਆਪਣਾ ਜਨਮਦਿਨ ਮਨਾਉਣ ਗਿਆ ਸੀ ਜਿਥੇ ਬਾਊਂਸਰਾ ਨਾਲ ਕਹਾਸੁਣੀ ਹੋਣ ਕਰਕੇ ਜਗਜੋਤ ਨਾਲ ਕੁੱਟਮਾਰ ਕੀਤੀ ਗਈ ਸੀ।
ਇਸ ਮਾਮਲੇ ਨੂੰ ਲੈ ਕੇ ਮਾਰਚ 2022 ਵਿਚ ਕੀਤੇ ਗਏ ਕੁਝ ਟਵੀਟ ਵੀ ਮਿਲੇ।
ਅਸੀਂ ਇਸ ਮਾਮਲੇ ਨੂੰ ਲੈ ਕੇ ਜਗਜੋਤ ਸਿੰਘ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹੋ ਰਹੇ ਦੋਵੇਂ ਮਾਮਲੇ ਪੁਰਾਣੇ ਅਤੇ ਵੱਖਰੇ ਹਨ। ਇਹਨਾਂ ਦੋਵਾਂ ਵੀਡੀਓ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ।
Our Sources
Media report published by India One News
Tweet made by Abhishek Tiwari on March 18, 2022
Video uploaded on YouTube on May 30, 2022
Video uploaded by Khurram Vlogger on May 18, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Vasudha Beri
May 9, 2025
Raushan Thakur
March 28, 2025
Shaminder Singh
February 19, 2025