Fact Check
ਘਰ ਤੋਂ 60 ਕਿਲੋਮੀਟਰ ਦੇ ਦਾਇਰੇ ਵਿੱਚ ਟੋਲ ਟੈਕਸ ਨਹੀਂ ਦੇਣਾ ਪਵੇਗਾ?
Claim
ਘਰ ਤੋਂ 60 ਕਿਲੋਮੀਟਰ ਦੇ ਦਾਇਰੇ ਵਿੱਚ ਟੋਲ ਟੈਕਸ ਨਹੀਂ ਦੇਣਾ ਪਵੇਗਾ
Fact
ਵਾਇਰਲ ਹੋ ਰਿਹਾ ਵੀਡੀਓ ਗੁੰਮਰਾਹਕੁੰਨ ਹੈ। ਵੀਡੀਓ ਵਿੱਚ ਨਿਤਿਨ ਗਡਕਰੀ ਨੇ ਸਥਾਨਕ ਲੋਕਾਂ ਲਈ ਟੋਲ ਟੈਕਸ ਵਿੱਚ ਛੋਟ ਦਿੱਤੀ ਜਾਵੇਗੀ। ਨਿਤਿਨ ਗਡਕਰੀ ਨੇ ਘਰ ਤੋਂ 60 ਕਿਲੋਮੀਟਰ ਦੇ ਘੇਰੇ ਵਿੱਚ ਟੋਲ ਬੂਥ ਹੋਣ ‘ਤੇ ਟੋਲ ਟੈਕਸ ਵਿੱਚ ਛੋਟ ਦੀ ਗੱਲ ਨਹੀਂ ਕਹੀ ਸੀ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰ ਤੋਂ 60 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਕਿਸੇ ਵੀ ਟੋਲ ਬੂਥ ‘ਤੇ ਕੋਈ ਟੋਲ ਫੀਸ ਦੇਣ ਦੀ ਲੋੜ ਨਹੀਂ ਹੈ।
ਫੇਸਬੁੱਕ ਯੂਜ਼ਰ “Mukesh Goyal” ਨੇ ਇਸ ਦਾਅਵੇ ਨੂੰ ਸ਼ੇਅਰ ਕਰਦਿਆਂ ਲਿਖਿਆ,”ਨਿਤਿਨ ਗੜਕਰੀ ਜੀ ਵੱਲੋਂ ਇਹ ਗੱਲ ਬਿਲਕੁਲ ਸਾਫ ਕਰ ਦਿੱਤੀ ਗਈ ਹੈ ਕਿ ਤੁਹਾਡੇ ਘਰ ਤੋਂ ਲੈ ਕੇ 60 ਕਿਲੋਮੀਟਰ ਤੱਕ ਦੇ ਏਰੀਏ ਵਿੱਚ ਆਉਂਦਾ ਕੋਈ ਵੀ ਟੋਲ ਤੁਹਾਨੂੰ ਨਹੀਂ ਦੇਣਾ ਪਵੇਗਾ ਤੁਸੀਂ ਆਪਣਾ ਆਧਾਰ ਕਾਰਡ ਦਿਖਾ ਕੇ ਟੋਲ ਫਰੀ ਵਿੱਚ ਪਾਸ ਕਰ ਸਕਦੇ ਹੋ ਤੁਹਾਡੇ ਕੋਲੋਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ”

Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕਰਦਿਆਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤੀ। ਅਸੀਂ ਪਾਇਆ ਕਿ ਇਹ ਵੀਡੀਓ ਸਾਲ 2022 ਦੀ ਹੈ। ਡੇਕਨ ਹੇਰਾਲਡ ਦੁਆਰਾ 22 ਮਾਰਚ, 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ,”ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਰਾਸ਼ਟਰੀ ਰਾਜਮਾਰਗਾਂ ‘ਤੇ ਇੱਕ – ਦੂਜੇ ਤੋਂ 60 ਕਿਲੋਮੀਟਰ ਦੇ ਅੰਦਰ ਸਾਰੇ ਟੋਲ ਪਲਾਜ਼ਿਆਂ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਹਟਾ ਦਿੱਤਾ ਜਾਵੇਗਾ।” ਗਡਕਰੀ ਨੇ ਕਿਹਾ, “ਸਰਕਾਰ ਹਾਈਵੇਅ ‘ਤੇ ਸੁਚਾਰੂ ਆਵਾਜਾਈ ਲਈ ਟੋਲ ਪਲਾਜ਼ਾ ਦੇ ਨੇੜੇ ਸਥਾਨਕ ਨਿਵਾਸੀਆਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਦੇ ਆਧਾਰ ‘ਤੇ ਮੁਫਤ ਪਾਸ ਜਾਰੀ ਕਰੇਗੀ।

ਸਾਨੂੰ ਇਹ ਵੀਡੀਓ ANI ਦੇ X ਹੈਂਡਲ ਦੁਆਰਾ ਵੀ ਪੋਸਟ ਮਿਲਿਆ। ਪੋਸਟ ਵਿੱਚ ਲਿਖਿਆ ਹੈ, “ਅਸੀਂ ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਆਧਾਰ ਕਾਰਡ ਦੇ ਆਧਾਰ ਤੇ ਪਾਸ ਪ੍ਰਦਾਨ ਕਰਾਂਗੇ। “ਮੈਂ ਇਹ ਵੀ ਯਕੀਨੀ ਬਣਾਉਂਦਾ ਹਾਂ ਕਿ 60 ਕਿਲੋਮੀਟਰ ਦੇ ਅੰਦਰ ਸਿਰਫ਼ ਇੱਕ ਟੋਲ ਪਲਾਜ਼ਾ ਹੋਵੇਗਾ ਅਤੇ ਜੇਕਰ ਕੋਈ ਹੋਰ ਟੋਲ ਪਲਾਜ਼ਾ ਹੈ, ਤਾਂ ਇਹ ਅਗਲੇ 3 ਮਹੀਨਿਆਂ ਵਿੱਚ ਬੰਦ ਕਰ ਦਿੱਤਾ ਜਾਵੇਗਾ: ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ।”
ਦਿ ਹਿੰਦੂ ਦੁਆਰਾ 22 ਮਾਰਚ, 2023 ਨੂੰ ਪ੍ਰਕਾਸ਼ੀ ਰਿਪੋਰਟ ਵਿੱਚ ਵੀ ਹੁਬੂਹੁ ਜਾਣਕਾਰੀ ਦਿੱਤੀ ਗਈ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵਾਇਰਲ ਹੋ ਰਿਹਾ ਵੀਡੀਓ ਗੁੰਮਰਾਹਕੁੰਨ ਹੈ। ਵੀਡੀਓ ਵਿੱਚ ਨਿਤਿਨ ਗਡਕਰੀ ਨੇ ਸਥਾਨਕ ਲੋਕਾਂ ਲਈ ਟੋਲ ਟੈਕਸ ਵਿੱਚ ਛੋਟ ਦਿੱਤੀ ਜਾਵੇਗੀ। ਨਿਤਿਨ ਗਡਕਰੀ ਨੇ ਘਰ ਤੋਂ 60 ਕਿਲੋਮੀਟਰ ਦੇ ਘੇਰੇ ਵਿੱਚ ਟੋਲ ਬੂਥ ਹੋਣ ‘ਤੇ ਟੋਲ ਟੈਕਸ ਵਿੱਚ ਛੋਟ ਦੀ ਗੱਲ ਨਹੀਂ ਕਹੀ ਸੀ।
Result: Missing Context
Our Sources
Report By Deccan Herald, Dated: March 22, 2022
Report By The Hindu, Dated: March 22, 2022
Tweet By ANI, Dated: March 22, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।