Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
15 ਜੁਲਾਈ ਤੋਂ ਦੋ ਪਹੀਆ ਵਾਹਨਾਂ 'ਤੇ ਲੱਗੇਗਾ ਟੋਲ ਟੈਕਸ
15 ਜੁਲਾਈ ਤੋਂ ਦੋ ਪਹੀਆ ਵਾਹਨਾਂ 'ਤੇ ਟੋਲ ਟੈਕਸ ਲਗਾਏ ਜਾਣ ਦਾ ਦਾਅਵਾ ਫਰਜ਼ੀ ਹੈ।
15 ਜੁਲਾਈ ਤੋਂ ਦੋ ਪਹੀਆ ਵਾਹਨਾਂ ‘ਤੇ ਟੋਲ ਟੈਕਸ ਲਗਾਇਆ ਜਾਵੇਗਾ। ਜੇਕਰ ਭੁਗਤਾਨ ਨਹੀਂ ਕੀਤਾ ਗਿਆ ਤਾਂ 2000 ਰੁਪਏ ਤਕ ਦਾ ਜੁਰਮਾਨਾ ਭਰਨਾ ਪਵੇਗਾ।

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਗੂਗਲ ‘ਤੇ ’15 ਜੁਲਾਈ ਤੋਂ ਦੋ-ਪਹੀਆ ਵਾਹਨਾਂ ‘ਤੇ ਟੋਲ ਟੈਕਸ’ ਕੀ ਵਰਡ ਦੀ ਮਦਦ ਨਾਲ ਸਰਚ ਕੀਤਾ ਕੀਤੇ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਐਕਸ ਹੈਂਡਲ ਤੋਂ ਪੋਸਟ ਕਰਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
26 ਜੂਨ 2025 ਨੂੰ ਪੋਸਟ ਕਰਦੇ ਹੋਏ , ਉਹਨਾਂ ਨੇ ਲਿਖਿਆ,”ਕੁਝ ਮੀਡੀਆ ਹਾਊਸ ਦੋ ਪਹੀਆ ਵਾਹਨਾਂ ‘ਤੇ ਟੋਲ ਟੈਕਸ ਲਗਾਉਣ ਬਾਰੇ ਗੁੰਮਰਾਹਕੁੰਨ ਖ਼ਬਰਾਂ ਫੈਲਾ ਰਹੇ ਹਨ। ਅਜਿਹਾ ਕੋਈ ਫੈਸਲਾ ਪ੍ਰਸਤਾਵਿਤ ਨਹੀਂ ਹੈ। ਦੋ ਪਹੀਆ ਵਾਹਨਾਂ ‘ਤੇ ਟੋਲ ‘ਤੇ ਪੂਰੀ ਛੋਟ ਜਾਰੀ ਰਹੇਗੀ। ਸੱਚਾਈ ਜਾਣੇ ਬਿਨਾਂ ਗੁੰਮਰਾਹਕੁੰਨ ਖ਼ਬਰਾਂ ਫੈਲਾ ਕੇ ਸਨਸਨੀ ਪੈਦਾ ਕਰਨਾ ਸਿਹਤਮੰਦ ਪੱਤਰਕਾਰੀ ਦੀ ਨਿਸ਼ਾਨੀ ਨਹੀਂ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ। “

ਅਸੀਂ ਪਾਇਆ ਕਿ ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈਕ ਯੂਨਿਟ ਨੇ ਵੀ ਐਕਸ ਪੋਸਟ ਰਾਹੀਂ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਵੀ ਇੱਕ ਐਕਸ ਪੋਸਟ ਰਾਹੀਂ ਦੋ ਪਹੀਆ ਵਾਹਨਾਂ ‘ਤੇ ਟੋਲ ਟੈਕਸ ਦੇ ਦਾਅਵੇ ਨੂੰ ਜਾਅਲੀ ਕਰਾਰ ਦਿੱਤਾ ਹੈ ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ 15 ਜੁਲਾਈ ਤੋਂ ਦੋ ਪਹੀਆ ਵਾਹਨਾਂ ‘ਤੇ ਟੋਲ ਟੈਕਸ ਲਗਾਏ ਜਾਣ ਦਾ ਦਾਅਵਾ ਫਰਜ਼ੀ ਹੈ।
Sources
X post by Nitin Gadkari.
X post by PIB Fact Check Unit.
X Post by NHAI