ਵੀਰਵਾਰ, ਦਸੰਬਰ 19, 2024
ਵੀਰਵਾਰ, ਦਸੰਬਰ 19, 2024

HomeFact Check2017 ਵਿੱਚ ਬੰਗਲਾਦੇਸ਼ ਪਹੁੰਚੇ ਰੋਹਿੰਗੀਆ ਸ਼ਰਨਾਰਥੀਆਂ ਦੀ ਤਸਵੀਰਾਂ ਨੂੰ ਗੁੰਮਰਾਹਕੁੰਨ ਦਾਅਵੇ ਨਾਲ...

2017 ਵਿੱਚ ਬੰਗਲਾਦੇਸ਼ ਪਹੁੰਚੇ ਰੋਹਿੰਗੀਆ ਸ਼ਰਨਾਰਥੀਆਂ ਦੀ ਤਸਵੀਰਾਂ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ: ਇਹ ਮੇਰੇ ਦੇਸ਼ ਦੀ ਸੱਚਾਈ ਹੈ। ਅੱਜ ਦੇ ਹਾਕਮ ਇਸ ਗੱਲ ਤੋਂ ਅਸਹਿਮਤ ਹਨ ਕਿਉਂਕਿ ਰਾਜਨੀਤੀ ਸਿਰਫ਼ ਵੋਟਾਂ ਦੀ ਹੈ ਇਨਸਾਨੀਅਤ ਦੀ ਨਹੀਂ।     

https://www.facebook.com/BrinderSinghDhillon/posts/1014916438910326

ਵੇਰੀਫਿਕੇਸ਼ਨ:  ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਜਾਰੀ ਲਾਕਡਾਊਨ ਵਿਚ ਪ੍ਰਵਾਸੀ ਕਾਮਿਆਂ ਅਤੇ ਮਜ਼ਦੂਰਾਂ ਦੀ ਹਿਜਰਤ ਜਾਰੀ ਹੈ। ਕੋਈ ਪੈਦਲ ਜਾ ਰਿਹਾ ਹੈ, ਤਾਂ ਕੋਈ ਕੁਝ ਜੁਗਾੜ ਦੇ ਜਰੀਏ ਆਪਣੇ ਘਰ ਵਾਪਸ ਆ ਰਹੇ ਹਨ। ਦੇਸ਼ ਵਿਚ ਤਾਲਾਬੰਦੀ ਦੇ ਐਲਾਨ ਦੇ ਬਾਵਜੂਦ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਬਹੁਤੇ ਪਰਵਾਸੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਹ ਕਾਮੇ ਪ੍ਰਵਾਸੀ ਹਨ ਜਿਨ੍ਹਾਂ ਨੇ ਤਾਲਾਬੰਦੀ ਤੋਂ ਬਾਅਦ ਕੰਮ ਛੱਡ ਦਿੱਤਾ ਹੈ ਜਾਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਹ ਕਿਰਾਏ ਅਤੇ ਭੋਜਨ ਲਈ ਜੁਗਾੜ ਕਰਨ ਵਿਚ ਵੀ ਅਸਮਰੱਥ ਹਨ। ਇੱਥੇ ਹਜ਼ਾਰਾਂ ਲੋਕ ਹਨ ਜੋ ਕੰਮ ਅਤੇ ਰੋਜ਼ੀ-ਰੋਟੀ ਦੀ ਘਾਟ ਵਿੱਚ ਮਹਾਨਗਰਾਂ ਤੋਂ ਆਪਣੇ ਘਰਾਂ ਨੂੰ ਪਰਤ ਰਹੇ ਹਨ।  

 ਇਸ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਕਾਫੀ ਤਸਵੀਰਾਂ ਨੂੰ ਸਾਂਝਾ ਕੀਤਾ ਜਿਸ ਵਿੱਚ ਇੱਕ ਆਦਮੀ ਨੇ ਆਪਣੇ ਹੱਥਾਂ ਦੇ ਵਿੱਚ ਬਜ਼ੁਰਗ ਔਰਤ  ਨੂੰ ਚੁੱਕਿਆ ਹੋਇਆ ਹੈ। ਦੂਜੀ ਤਸਵੀਰ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਰੋਂਦਿਆਂ ਹੋਇਆ ਦੇਖਿਆ ਜਾ ਸਕਦਾ ਹੈ ਅਤੇ ਬੱਚੀ ਦੇ ਸਿਰ ਉੱਤੇ ਸਾਮਾਨ ਚੁੱਕਿਆ ਹੋਇਆ ਹੈ। ਇਸ ਪੋਸਟ ਦਾ ਆਰਕਾਈਵ ਲਿੰਕ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ ।     

https://www.facebook.com/BrinderSinghDhillon/posts/1014916438910326

ਅਸੀਂ ਪਾਇਆ ਕਿ ਦਲਿਤ ਕਾਂਗਰਸ ਦੇ ਟਵਿੱਟਰ ਹੈਂਡਲ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵਿਆਂ ਉੱਤੇ ਸਵਾਲ ਚੁੱਕਿਆ।   

ਭਾਰਤੀ ਯੂਥ ਕਾਂਗਰਸ ਦੇ ਨੈਸ਼ਨਲ ਕੰਪੇਨ ਇੰਚਾਰਜ ਸ੍ਰੀਵਤਸ ਨੇ ਵੀ ਇਸ ਤਸਵੀਰ ਨੂੰ ਆਪਣੇ ਅਧਿਕਾਰਿਕ ਟਵਿਟਰ ਹੈਂਡਲ ਤੇ ਸ਼ੇਅਰ ਕੀਤਾ।    

ਅਸੀਂ ਪਾਇਆ ਕਿ ਉਰਦੂ ਕਵੀ ਇਮਰਾਨ ਪ੍ਰਤਾਪ ਗੜ੍ਹੀ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹੋਇਆਂ ਸਰਕਾਰ ਉੱਤੇ ਸਵਾਲ ਚੁੱਕੇ। 

   

   ਕਾਂਗਰਸੀ ਲੀਡਰ ਅਤੇ ਸਾਬਕਾ ਐਮ.ਐਲ.ਏ ਅਲਕਾ ਲਾਂਬਾ ਨੇ ਵੀ ਇਸ ਤਸਵੀਰ ਨੂੰ ਆਪਣੇ ਟਵਿੱਟਰ ਦੀ ਡੀ.ਪੀ ਵਜੋਂ ਲਗਾਇਆ।   

 

 ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ । ਅਸੀਂ ਸਭ ਤੋਂ ਪਹਿਲਾਂ ਰੋਂਦੀ ਹੋਈ ਬੱਚੀ ਦੀ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ । ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਨਾਮਵਰ ਮੀਡੀਆ ਏਜੰਸੀ CNBC ਦੀ ਵੈੱਬਸਾਈਟ ਉੱਤੇ ਮਿਲੀ ਜਿਸ ਨੂੰ 23 ਫਰਵਰੀ , 2018 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ।    

ਰਿਪੋਰਟ ਦੇ ਮੁਤਾਬਿਕ , ਇਸ ਤਸਵੀਰ ਨੂੰ 2017 ਵਿੱਚ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਵਿੱਚ ਲਿਆ ਗਿਆ ਸੀ ਅਤੇ ਤਸਵੀਰ ਵਿਚ ਦਿਖਾਈ ਦੇ ਰਹੀ ਬੱਚੀ ਰੋਹਿੰਗਿਆ ਸ਼ਰਨਾਰਥੀ ਹੈ।    

10 global hotspots for major human rights violations in 2017

ਹੁਣ ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਗੋਦ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਅਸੀਂ ਵਾਇਰਲ ਹੋ ਰਹੀ ਤਸਵੀਰ ਦੇ ਬਾਰੇ ਵਿੱਚ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ।ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਾਨੂੰ ਪਤਾ ਚੱਲਿਆ ਕਿ ਇਹ ਤਸਵੀਰ ਲਾਕਡਾਊਨ ਦੇ ਬਾਅਦ ਪਲਾਇਨ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਨਹੀਂ ਹੈ ਸਗੋਂ ਪੁਰਾਣੀ ਹੈ।

Presenza ਨਾਮਕ ਏਜੰਸੀ ਨੇ ਇਸ ਤਸਵੀਰ ਨੂੰ ਨਵੰਬਰ 2017 ਵਿੱਚ ਅਪਲੋਡ ਕੀਤਾ ਸੀ। ਤਸਵੀਰ ਦੇ ਬਾਰੇ ਵਿੱਚ ਏਜੰਸੀ ਨੇ ਲਿਖਿਆ ਕਿ ਇਹ ਤਸਵੀਰਾਂ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਵਿਖੇ ਪਹੁੰਚ ਰਹੇ ਰੋਹਿੰਗੀਆ ਸ਼ਰਨਾਰਥੀਆਂ ਦੀ ਹੈ । ਇਸ ਤੋਂ ਬਾਅਦ ਅਸੀਂ ਇਨ੍ਹਾਂ ਤਸਵੀਰਾਂ ਨੂੰ TinEye ਤੇ ਵੀ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇਸ ਤਸਵੀਰ ਨੂੰ ਸਤੰਬਰ 2017 ਵਿੱਚ ਵੀ ਅਪਲੋਡ ਕੀਤਾ ਗਿਆ ਸੀ।   

 ਇਸ ਤਸਵੀਰ ਨੂੰ ਅਸੀਂ Yandex ਉੱਤੇ ਵੀ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਅਜ਼ੀਜ਼ ਨੂਰ ਨਾਮ ਦੇ ਇਕ ਯੂਜ਼ਰ ਵੱਲੋਂ 8 ਸਤੰਬਰ , 2017 ਨੂੰ ਕੀਤੇ ਗਏ ਟਵੀਟ ਵਿੱਚ ਇੱਕ ਵੀਡੀਓ ਮਿਲਿਆ। ਵੀਡੀਓ ਦੇ ਵਿੱਚ ਸਾਨੂੰ ਉਹੀ ਸ਼ਖਸ ਦੇਖਿਆ ਜਿਸ ਦੀ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਤੁਸੀਂ ਨੀਚੇ ਦਿੱਤੇ ਗਏ ਟਵੀਟ ਵਿੱਚ ਦੇਖ ਸਕਦੇ ਹੋ ।  

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਤਸਵੀਰਾਂ ਭਾਰਤ ਵਿੱਚ ਇਕ ਰਾਜ ਤੋਂ ਦੂਸਰੇ ਰਾਜਾਂ ਵਿੱਚ ਪਲਾਇਨ ਕਰ ਰਹੇ ਪਰਵਾਸੀ ਮਜ਼ਦੂਰਾਂ ਦੀ ਨਹੀਂ ਹੈ। ਵਾਇਰਲ ਹੋ ਰਹੀਆਂ ਤਸਵੀਰਾਂ 2017 ਵਿੱਚ ਬੰਗਲਾਦੇਸ਼ ਪਹੁੰਚੇ ਰੋਹਿੰਗੀਆ ਸ਼ਰਨਾਰਥੀਆਂ ਦੀ ਹੈ।   

ਟੂਲਜ਼ ਵਰਤੇ:    

  • ਗੂਗਲ ਰਿਵਰਸ ਇਮੇਜ ਸਰਚ
  • ਟਵਿੱਟਰ ਸਰਚ 
  • ਮੀਡੀਆ ਰਿਪੋਰਟ 
  • Tineye
  • Yandex

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular