ਕਿਸਾਨ ਆਰਡੀਨੈਂਸ ਬਿੱਲ ਦੇ ਖਿਲਾਫ ਚੱਲ ਰਹੇ ਅੰਦੋਲਨ ਨੂੰ ਲੈ ਕੇ ਇਨ੍ਹਾਂ ਦੋਨਾਂ ਸੋਸ਼ਲ ਮੀਡੀਆ ਤੇ ਕਈ ਗੁੰਮਰਾਹਕੁਨ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਚਾਰ ਤਸਵੀਰਾਂ ਦਾ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਲੋਕਾਂ ਨੂੰ ਖਾਲਿਸਤਾਨ ਦਾ ਸਮਰਥਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਹਨ।
ਟਵਿੱਟਰ ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਖਿਰ ਕਿਉਂ ਹਰ ਵਿਰੋਧ ਧਰਮ ਦੇ ਲਈ ਹੁੰਦਾ ਹੈ? ਇਸ ਤਰ੍ਹਾਂ ਦੇ ਨਾਅਰੇ ਲਗਾਉਣ ਵਾਲੇ ਇਹ ਲੋਕ ਕੌਣ ਹਨ?
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਵੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact check/Verification
ਪਹਿਲੀ ਤਸਵੀਰ
ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਪੰਜਾਬ ਕੇਸਰੀ ਅਤੇ Nationalia ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇਕ ਮੀਡੀਆ ਰਿਪੋਰਟ ਮਿਲੀ। ਇਨ੍ਹਾਂ ਮੀਡੀਆ ਰਿਪੋਰਟ ਦੇ ਮੁਤਾਬਕ ਉੱਤਰੀ ਅਮਰੀਕੀ ਪਰਵਾਸੀ ਭਾਰਤੀ ਸਿੱਖਾਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ।

ਦੂਜੀ ਤਸਵੀਰ
ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ National Herald ਅਤੇ Getty Images ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ। ਇਸ ਦੇ ਮੁਤਾਬਕ ਨਿਊਯਾਰਕ ਵਿਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸੰਘਰਸ਼ ਦੇ ਵਿਰੋਧ ਵਿੱਚ ਕੁਝ ਲੋਕਾਂ ਦੇ ਦੁਆਰਾ ਵਿਰੋਧ ਰੈਲੀ ਕੱਢੀ ਗਈ ਸੀ।

ਤੀਜੀ ਤਸਵੀਰ
ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਇਹ ਤਸਵੀਰ Getty Images ਤੇ ਮਿਲੀ। ਇਸ ਦੇ ਮੁਤਾਬਿਕ ਇਹ ਤਸਵੀਰ 6 ਜੂਨ 2013 ਨੂੰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਖਿੱਚੀ ਗਈ ਸੀ। ਗੌਰਤਲਬ ਹੈ ਕਿ ਜੂਨ 6 ਨੂੰ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ।

ਚੌਥੀ ਤਸਵੀਰ
ਗੂਗਲ ਰਿਵਰਸ ਇਮੇਜ ਚ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ The Quint ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਪੁਰਾਣੀ ਤਸਵੀਰਾਂ ਨੂੰ ਗੁਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਤਸਵੀਰਾਂ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
Result: Partly False
Sources
Punjab Kesari https://punjab.punjabkesari.in/punjab/news/referendum-2020-1083738
National Herald https://www.nationalheraldindia.com/india/the-sikhs-and-referendum-2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044