Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੰਜਾਬ ਵਿਚ ਲਾਅ ਐਂਡ ਆਰਡਰ ਨੂੰ ਠੀਕ ਕਰਨ ਅਤੇ ਗੈਂਗਸਟਰਾਂ ਨਾਲ ਨਜਿੱਠਣ ਦੇ ਲਈ Anti-Gangster Task Force ਦਾ ਗਠਨ ਕਰਨ ਦੀ ਗੱਲ ਕੀਤੀ ਸੀ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੰਧ ‘ਤੇ ਚੜ੍ਹੇ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਨਾਲ ਲੜਦੇ ਅਤੇ ਅੰਤ ‘ਚ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਦੀ ਬੰਦੂਕ ਲੈ ਕੇ ਭੱਜਦਾ ਵੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਦਿਆਂ Anti-Gangster Task Force ‘ਤੇ ਤੰਜ ਕੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤਕ 6 ਲੱਖ ਤੋਂ ਵੱਧ ਯੂਜ਼ਰ ਦੇਖ ਚੁਕੇ ਹਨ।
ਫੇਸਬੁੱਕ ਪੇਜ ‘Dhongi AAP’ ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਪੰਜਾਬ ਚ ਗੇਂਗਸਟਰਾਂ ਨਾਲ ਨਜਿੱਠਣ ਲਈ ਬਣਾਈ ਗਈ Task force ਦੇਖ ਲਓ ਜੀ’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਵਿੱਚ ਕੰਧ ਦੇ ਨੇੜੇ ਸਰਕਾਰੀ ਸਕੂਲ ਸਰਹਾਲ ਮੁੰਡੀ ਲਿਖਿਆ ਦਿਖਾਈ ਦਿੱਤਾ। ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੁਝ ਕੀ ਵਰਡ ਦੇ ਜਰੀਏ ਵੀਡੀਓ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਕਈ ਫੇਸਬੁੱਕ ਪੇਜ ਤੇ ਯੂਜ਼ਰਾਂ ਦੁਆਰਾ ਸਾਲ ਵਿੱਚ ਅਪਲੋਡ ਮਿਲੀ। ਫੇਸਬੁੱਕ ਪੇਜ ‘ਪੱਕੇ Gulf ਵਾਲੇ’ ਨੇ 4 ਜਨਵਰੀ 2015 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ,’ਇਹ ਖਬਰ ਸਰਹਾਲ ਮੁੰਡੀ ਨੇੜੇ ਦੁਸਾਂਝ ਕਲਾਂ ਦੀ ਆ ਜਿਥੇ 2 ਮੁੰਡੇ ਸਕੂਲ ਵਿੱਚ ਚਿੱਟਾ ਪੀਂਦੇ ਸੀ ਫੇਰ ਅਚਾਂਨਕ ਪੁਲਿਸ ਆਂ ਗਈ ਇੱਕ ਪੁਲਿਸ ਨੇ ਕਾਬੂ ਕਰ ਲਿਆ ,,ਦੂਜਾ ਭੱਜ ਗਿਆ ਤੇ ਜਾਂਦਾ ਜਾਂਦਾ ਬੰਦੂਕ ਵੀ ਖੋਹ ਕੇ ਲੈ ਗਿਆ। ਅੱਗੇ ਦੇਖ ਲਓ।’ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਹਾਲੀਆ ਨਹੀਂ ਸਗੋਂ 7 ਸਾਲ ਪੁਰਾਣੀ ਹੈ।
ਕੈਪਸ਼ਨ ਦੇ ਮੁਤਾਬਕ ਇਹ ਮਾਮਲਾ ਸਰਹਾਲ ਮੁੰਡੀ ਨੇੜੇ ਦੁਸਾਂਝ ਕਲਾਂ ਦਾ ਹੈ ਜਿਥੇ 2 ਮੁੰਡੇ ਇੱਕ ਸਕੂਲ ਵਿਚ ਚਿੱਟਾ ਪੀਂਦੇ ਫੜ੍ਹੇ ਜਾਂਦੇ ਹਨ ਅਤੇ ਪੁਲਿਸ ਦੇ ਆਉਣ ‘ਤੇ ਇੱਕ ਨੌਜਵਾਨ ਪੁਲਿਸ ਦੀ ਬੰਦੂਕ ਲੈ ਕੇ ਭੱਜ ਜਾਂਦਾ ਹੈ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਸਰਚ ਜਾਰੀ ਰੱਖੀ। ਸੋਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਪੰਜਾਬੀ ਜਾਗਰਣ ਦੁਆਰਾ 6 ਜਨਵਰੀ 2015 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਖਬਰ ਦੇ ਸਿਰਲੇਖ ਮੁਤਾਬਕ ਕਾਰਬਾਈਨ ਖੋਹੇ ਜਾਣ ‘ਤੇ ਵੀ ਹੋਮਗਾਰਡ ਵਿਖਾਈ ਦਲੇਰੀ ਮਿਲੇਗਾ ਪ੍ਰਸੰਸਾ ਪੱਤਰ।
ਪੰਜਾਬੀ ਜਾਗਰਣ ਦੀ ਰਿਪੋਰਟ ਦੇ ਮੁਤਾਬਕ ,’ਹੋਮਗਾਰਡ ਦਾ ਇਕ ਮੁਲਾਜ਼ਮ ਕਾਰਬਾਈਨ ਖੋਹੇ ਜਾਣ ‘ਤੇ ਵੀ ਮੁਲਜ਼ਮ ਅੱਗੇ ਕੰਧ ਬਣ ਕੇ ਖੜਾ ਰਿਹਾ ਤਾਂ ਦੂਜਾ ਨਿਹੱਥੇ ਹੀ ਸਕੂਲ ਅੰਦਰ ਵੜ ਗਿਆ। ਵਾਇਰਲ ਬਣੀ ਇਸ ਸਾਰੇ ਮਾਮਲੇ ਦੀ ਵੀਡੀਓ ਪੁਲਸ ਅਧਿਕਾਰੀਆਂ ਕੋਲ ਪਹੁੰਚੀ ਤਾਂ ਐਲਾਨ ਕੀਤਾ ਗਿਆ ਕਿ ਉਕਤ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।
ਇਸ ਮਾਮਲੇ ਦੀ ਸਬੰਧੀ ਗੱਲਬਾਤ ਕਰਦਿਆਂ ਆਈਜੀਪੀ-2 ਲੋਕ ਨਾਥ ਆਂਗਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐਤਵਾਰ ਨੂੰ ਗੁਰਾਇਆ ਦੇ ਪਿੰਡ ਸਰਹਾਲ ਮੁੰਡੀ ‘ਚ ਗਸ਼ਤ ਕਰ ਰਹੇ ਮੋਟਰਸਾਈਕਲ ਸਵਾਰ ਚੌਕੀ ਦੁਸਾਂਝ ਕਲਾਂ ਦੇ ਸਿਪਾਹੀ ਸ਼ਮਸ਼ੇਰ ਸਿੰਘ ਤੇ ਪੀਐਚਜੀ ਸ਼ਿੰਗਾਰਾ ਰਾਮ ਨੂੰ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਐਲੀਮੈਂਟਰੀ ਸਕੂਲ ਵਿੱਚ ਕੁਝ ਸ਼ੱਕੀ ਵਿਅਕਤੀ ਬੈਠੇ ਹਨ। ਦੋਵਾਂ ਮੁਲਾਜ਼ਮਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਕਤ ਵਿਅਕਤੀਆਂ ਕੋਲ ਕੋਈ ਬੰਦੂਕ ਜਾਂ ਮਾਰੂ ਹਥਿਆਰ ਹੈ ਜਾਂ ਫਿਰ ਨਹੀਂ। ਉਕਤ ਵਿਅਕਤੀਆਂ ਬਾਰੇ ਪੁਲਸ ਮੁਲਾਜ਼ਮਾਂ ਕੋਲ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਮਸ਼ੇਰ ਸਿੰਘ ਆਪਣੀ ਸਰਕਾਰੀ ਕਾਰਬਾਈਨ ਸ਼ਿੰਗਾਰਾ ਰਾਮ ਨੂੰ ਫੜਾ ਕੇ ਸਕੂਲ ਦੀ ਕੰਧ ਟੱਪ ਕੇ ਅੰਦਰ ਵੜ ਗਿਆ ਜਦਕਿ ਸ਼ਿੰਗਾਰਾ ਰਾਮ ਨੂੰ ਬਾਹਰ ਤਾਇਨਾਤ ਕਰ ਗਿਆ ਸੀ।
ਸ਼ਿੰਗਾਰਾ ਰਾਮ ਸਕੂਲ ਦੇ ਬਾਹਰ ਤਾਇਨਾਤ ਸੀ ਕਿ ਇਸ ਦੌਰਾਨ ਇਕ ਲੜਕਾ ਸਕੂਲ ਦੀ ਕੰਧ ਟੱਪ ਕੇ ਭੱਜਣ ਲਈ ‘ਚ ਕੰਧ ‘ਤੇ ਚੜ੍ਹ ਗਿਆ ਜਦਕਿ ਸ਼ਿੰਗਾਰਾ ਰਾਮ ਨੇ ਉਸ ਨੂੰ ਵੇਖਿਆ ਤਾਂ ਉਸ ‘ਤੇ ਕਾਰਬਾਈਨ ਤਾਣ ਦਿੱਤੀ। ਉਕਤ ਵਿਅਕਤੀ ਪੁਲਸ ਮੁਲਾਜ਼ਮ ਸ਼ਿੰਗਾਰਾ ਰਾਮ ਨਾਲ ਗਾਲ੍ਹੀ-ਗਲੋਚ ਕਰਨ ਲੱਗਾ ਪਰ ਫਿਰ ਵੀ ਸ਼ਿੰਗਾਰਾ ਰਾਮ ਤੈਸ਼ ‘ਚ ਨਹੀਂ ਆਇਆ ਪਰ ਸਰਡੰਰ ਕਰਨ ਲਈ ਉਸ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਜ਼ਰੂਰ ਦਿੰਦਾ ਰਿਹਾ ਸੀ। ਇਸ ਦੌਰਾਨ ਉਸ ਨੇ ਮੁਲਜ਼ਮ ਨੂੰ ਕਾਰਬਾਈਨ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਹੀ ਕਾਰਬਾਈਨ ਮੁਲਜ਼ਮ ਦੇ ਹੱਥ ਆ ਗਈ। ਉਕਤ ਵਿਅਕਤੀ ਨਸ਼ੇ ‘ਚ ਸੀ, ਕਾਰਬਾਈਨ ਵੀ ਚਲਾ ਸਕਦਾ ਸੀ ਪਰ ਉਦੋਂ ਵੀ ਸ਼ਿੰਗਾਰਾ ਰਾਮ ਉਥੋਂ ਭੱਜਿਆ ਨਹੀਂ ਅਤੇ ਕੰਧ ਬਣ ਕੇ ਮੁਲਜ਼ਮ ਨੂੰ ਫੜਨ ਲਈ ਜੱਦੋਜਹਿਦ ਕਰਦਾ ਰਿਹਾ। ਮੁਲਜ਼ਮ ਕਾਰਬਾਈਨ ਲੈ ਕੇ ਫਰਾਰ ਹੋ ਗਿਆ ਪਰ ਕੁਝ ਹੀ ਦੂਰੀ ‘ਤੇ ਕਾਰਬਾਈਨ ਸੁੱਟ ਕੇ ਫਰਾਰ ਹੋ ਗਿਆ ਸੀ।’
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ 7 ਸਾਲ ਪੁਰਾਣੀ ਹੈ। ਇਸ ਵੀਡੀਓ ਦਾ ਹਾਲ ਹੀ ਵਿੱਚ ਪੰਜਾਬ ਸਰਕਾਰ ਦੁਆਰਾ ਗਠਿਤ ਕੀਤੀ Anti-Gangster Task Force ਨਾਲ ਕੋਈ ਸਬੰਧ ਨਹੀਂ ਹੈ।
Our Sources
Media report by Punjabi Jagran
Facebook post by Pakke Gulf Wale
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ