ਕਲੇਮ :
ਆਈ ਲੈਟਸ ਵਿਚੋਂ 8 ਬੈੰਡ ਪ੍ਰਾਪਤ ਮੇਰੀ ਸਹੇਲੀ ਲਈ ਇਕ ਚੰਗੇ ਪੜ੍ਹੇ ਲਿਖੇ ਅਮ੍ਰਿਤਧਾਰੀ ਵਰ ਦੀ ਲੋੜ ਹੈ ਜੋ ਕਨੇਡਾ ਜਾਣ ਦਾ ਖਰਚਾ ਕਰ ਸਕੇ। ਨਾਮ ਗਗਨ ਸ਼ਹਿਰ ਬਰਨਾਲਾ ਸੰਪਰਕ ਨੰਬਰ 8872935879 , 9463079384 , ਜਾਤ ਪਾਤ ਵਿੱਚ ਕੋਈ ਵਿਸ਼ਵਾਸ ਨਹੀਂ।

ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ‘ਤੇ ਇੱਕ ਕੁੜੀ ਦੀ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ ਦੇ ਨਾਲ ਇੱਕ ਕੈਪਸ਼ਨ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਮੁਤਾਬਕ , ਤਸਵੀਰ ਵਿੱਚ ਦਿਖਾਈ ਦੇ ਰਹੀ ਕੁੜੀ ਨੂੰ ਵਰ ਦੀ ਲੋੜ ਹੈ ਜਿਹੜਾ ਜੋ ਕਨਾਡਾ ਜਾਣ ਦਾ ਖਰਚਾ ਚੁੱਕ ਸਕੇ।
ਅਸੀਂ ਪਾਇਆ ਕਿ ਸ਼ੇਅਰ ਚੈਟ ਤੇ ਇਕ ਇੱਕ ਯੂਜ਼ਰ ‘Navdeep Kaur Sidhu’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ , “ਆਈ ਲੈਟਸ ਵਿਚੋਂ 8 ਬੈੰਡ ਪ੍ਰਾਪਤ ਮੇਰੀ ਸਹੇਲੀ ਲਈ ਇਕ ਚੰਗੇ ਪੜ੍ਹੇ ਲਿਖੇ ਅਮ੍ਰਿਤਧਾਰੀ ਵਰ ਦੀ ਲੋੜ ਹੈ ਜੋ ਕਨੇਡਾ ਜਾਣ ਦਾ ਖਰਚਾ ਕਰ ਸਕੇ ਨਾਮ ਗਗਨ ਸ਼ਹਿਰ ਬਰਨਾਲਾ ਸੰਪਰਕ ਨੰਬਰ 8872935879 ,9463079384 ਜਾਤ ਪਾਤ ਵਿੱਚ ਕੋਈ ਵਿਸ਼ਵਾਸ ਨਹੀਂ।”
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ- ਵੱਖ ਪਲੇਟਫਾਰਮਾਂ ‘ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਪਾਇਆ ਕਿ ਇਸ ਤੋਂ ਪਹਿਲਾਂ ਫਰਵਰੀ ਦੇ ਵਿੱਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਸੀ। ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇਥੇ ਦੇਖ ਸਕਦੇ ਹੋ।

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਇਸ ਤਸਵੀਰ ਨੂੰ ਖੰਗਾਲਿਆ ਸਰਚ ਦੇ ਦੌਰਾਨ ਸਾਨੂੰ “ਭੈਣ ਗਗਨਦੀਪ ਕੌਰ ਖਾਲਸਾ” ਨਾਂ ਦਾ ਇਕ ਫੇਸਬੁੱਕ ਪੇਜ ਮਿਲਿਆ। ਇਸ ਪੇਜ਼ ਤੇ ਸਾਨੂੰ ਵਾਇਰਲ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਦਿੱਤਾ ਗਿਆ ਨੰਬਰ ਵੀ ਮਿਲਿਆ। ਫੇਸਬੁੱਕ ਪੇਜ ਤੇ ਸਾਨੂੰ “ਗਗਨਦੀਪ ਕੌਰ ਖਾਲਸਾ” ਦੀਆਂ ਅਨੇਕਾਂ ਤਸਵੀਰਾਂ ਮਿਲੀਆਂ।

ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਤਸਵੀਰ ਮਿਲੀ। ਫੇਸਬੁੱਕ ਪੇਜ਼ ਤੇ ਇਸ ਤਸਵੀਰ ਨੂੰ 26 ਜਨਵਰੀ , 2020 ਨੂੰ ਅਪਲੋਡ ਕੀਤਾ ਗਿਆ ਸੀ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਸਿੱਖ ਧਰਮ ਦੀ ਪ੍ਰਚਾਰਕ “ਗਗਨਦੀਪ ਕੌਰ ਖਾਲਸਾ” ਦੀ ਹੈ।

ਵਾਇਰਲ ਹੋ ਰਹੇ ਦਾਅਵੇ ਦੀ ਸਪਸ਼ਟ ਅਤੇ ਠੋਸ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਸੀਂ ਵਾਇਰਲ ਹੋ ਰਹੀ ਤਸਵੀਰ ਵਿੱਚ ਦਿੱਤੇ ਗਏ ਨੰਬਰ ਤੇ ਕਾਲ ਕੀਤਾ। ਸਾਡੀ ਗੱਲ ਗਗਨਦੀਪ ਕੌਰ ਖਾਲਸਾ ਦੇ ਭਰਾ ਹਰਪਾਲ ਸਿੰਘ ਨਾਲ ਹੋਈ। ਹਰਪਾਲ ਸਿੰਘ ਨੇ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਉਹਨਾਂ ਦੀ ਭੈਣ ਦੀ ਹੈ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਸਰਾਸਰ ਝੂਠਾ ਅਤੇ ਫਰਜ਼ੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਸਿੱਖ ਧਰਮ ਦੀ ਪ੍ਰਚਾਰਕ ‘ਗਗਨਦੀਪ ਕੌਰ ਖਾਲਸਾ’ ਦੀ ਹੈ ਜਿਸਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
- ਗੂਗਲ ਸਰਚ
- ਗੂਗਲ ਰਿਵਰਸ ਇਮੇਜ਼ ਸਰਚ