Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬਠਿੰਡਾ ਦਿਹਾਤੀ ਤੋਂ ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਵੱਲੋਂ 4 ਲੱਖ ਦੇ ਰਿਸ਼ਵਤਖੋਰੀ ਮਾਮਲੇ ‘ਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਹੁਣ ਇਸ ਮਾਮਲੇ ਨਾਲ ਜੋੜ ਵਿਧਾਇਕ ਦੀ ਤਸਵੀਰ ਨੂੰ ਵਾਇਰਲ ਕਰ ਨਿਸ਼ਾਨੇ ਸਾਧੇ ਜਾ ਰਹੇ ਹਨ। ਵਾਇਰਲ ਹੋ ਰਹੀ ਤਸਵੀਰ ਵਿਚ ਵਿਧਾਇਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੂੰ ਪੈਸੇ ਦਿੰਦੇ ਵੇਖਿਆ ਜਾ ਸਕਦਾ ਹੈ।
ਫੇਸਬੁੱਕ ਪੇਜ “Ek Aam Aadmi” ਨੇ 17 ਫਰਵਰੀ 2023 ਨੂੰ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, “ਗੋਪੀ ਬਹੁ ਨੂੰ ਹੋਰ ਸੋਨਾ ਲੈਣ ਲਈ MLA ਸਾਬ ਵੱਲੋਂ ਸਹਾਇਤਾ ਰਾਸ਼ੀ ਦੇ ਦਿੱਤੀ ਗਈ ਹੈ| ਸੋਨੇ ਦੀ ਚਮਕ ਵਿੱਚ MLA ਸਾਬ ਦੀ ਰਿਸ਼ਬਤਖੋਰੀ ਧੁੰਦਲੀ ਪੈ ਗਈ ਹੈ| ਕੱਟੜ ਇਮਾਨਦਾਰ ਸਰਕਾਰ ਦੇ ਕੱਟੜ ਇਮਾਨਦਾਰ MLA”
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਅਕਾਲੀ ਦਲ ਅਤੇ ਕਾਂਗਰਸ ਨਾਲ ਸੰਬੰਧਿਤ ਫੇਸਬੁੱਕ ਪੇਜਾਂ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸਲ ਤਸਵੀਰ ਸਾਨੂੰ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਫੇਸਬੁੱਕ ਪੇਜ ਤੋਂ ਸਾਂਝੀ ਕੀਤੀ ਮਿਲੀ। ਅਸਲ ਤਸਵੀਰ ਲੋਹੜੀ ਦੇ ਤਿਓਹਾਰ ਮੌਕੇ ਦੀ ਹੈ। ਵਿਧਾਇਕ ਨੇ 13 ਜਨਵਰੀ 2023 ਨੂੰ ਇਹ ਪੋਸਟ ਸਾਂਝਾ ਕਰਦਿਆਂ ਲਿਖਿਆ,’ਕੱਲ੍ਹ ਚੰਡੀਗੜ੍ਹ ਸੀ ਐੱਮ ਹਾਊਸ ਵਿਖੇ ਮਨਾਈ ਲੋਹੜੀ ਦੀਆਂ ਯਾਦਗਰ ਤਸਵੀਰਾਂ,ਜਿੱਥੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਰਿਵਾਰ ਸਮੇਤ ਸਭ ਨੂੰ ਲੋਹੜੀ ਦੀਆਂ ਵਧਾਈਆ ਦਿੱਤੀਆ।’ ਤਸਵੀਰ ਵਿਚ ਵੇਖਿਆ ਜਾ ਸਕਦਾ ਹੈ ਕਿ ਵਿਧਾਇਕ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਰਹੇ ਹਨ।
ਤੁਸੀਂ ਨੀਚੇ ਅਸਲ ਤਸਵੀਰ ਅਤੇ ਵਾਇਰਲ ਤਸਵੀਰ ਵਿੱਚ ਅੰਤਰ ਦੇਖ ਸਕਦੇ ਹੋ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਲੋਹੜੀ ਦੇ ਤਿਓਹਾਰ ਮੌਕੇ ਦੀ ਹੈ ਜਦੋਂ ਵਿਧਾਇਕ ਨੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਲੋਹੜੀ ਮਨਾਈ ਸੀ।
Our Sources
Facebook post uploaded by Amit Rattan Kotfatta on January 13, 2022
Self analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ