Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬਿਹਾਰ ਵਿੱਚ ਭਾਜਪਾ ਵਿਧਾਇਕ 'ਤੇ ਹੋਇਆ ਹਮਲਾ
ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਪੱਛਮੀ ਬੰਗਾਲ ਦੇ ਜਲਪਾਈਗੁੜੀ ਦਾ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਆਗੂ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਵਿੱਚ ਭਾਜਪਾ ਵਿਧਾਇਕ ਨੂੰ ਉਸ ਦੇ ਆਪਣੇ ਹਲਕੇ ‘ਚ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਕੁੱਟਿਆ।
ਵੀਡੀਓ ਵਿੱਚ ਲੋਕਾਂ ਨੂੰ ਇੱਕ ਵਾਹਨ ‘ਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ ਜਦੋਂ ਕਿ ਇੱਕ ਸੁਰੱਖਿਆ ਗਾਰਡ ਕਿਸੇ ਤਰ੍ਹਾਂ ਵਾਹਨ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ।

ਸਾਨੂੰ ਵਾਇਰਲ ਵੀਡੀਓ ਵਿੱਚ ‘RNF ਨਿਊਜ਼’ ਦਾ ਵਾਟਰਮਾਰਕ ਦਿਖਿਆ ਜਿਸ ਤੋਂ ਬਾਅਦ ਅਸੀਂ ਇਸ ਨੂੰ ਯੂਟਿਊਬ ‘ਤੇ ਖੋਜਿਆ ਅਤੇ ਸਾਨੂੰ 9 ਅਕਤੂਬਰ ਨੂੰ ਅਪਲੋਡ ਕੀਤਾ ਗਿਆ ਇਹ ਵੀਡੀਓ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਦੇ ਨਾਲ ਦਿੱਤੇ ਬੰਗਾਲੀ ਭਾਸ਼ਾ ਦੇ ਕੈਪਸ਼ਨ ਮੁਤਾਬਕ, ਇਹ ਵੀਡੀਓ 6 ਅਕਤੂਬਰ ਨੂੰ ਪੱਛਮੀ ਬੰਗਾਲ ਦੇ ਨਾਗਰਾਕਾਟਾ ਵਿੱਚ ਇੱਕ ਭਾਜਪਾ ਸੰਸਦ ਮੈਂਬਰ ‘ਤੇ ਹੋਏ ਹਮਲੇ ਦਾ ਹੈ। ਨਾਗਰਾਕਾਟਾ ਜਲਪਾਈਗੁੜੀ ਜ਼ਿਲ੍ਹੇ ਦਾ ਇੱਕ ਪਿੰਡ ਹੈ।
ਅੱਗੇ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਖੋਜ ਕੀਤੀ ਅਤੇ ਸਾਨੂੰ ਕਈ ਵੀਡੀਓ ਰਿਪੋਰਟਾਂ ਮਿਲੀਆਂ।
ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ ਭਾਜਪਾ ਸੰਸਦ ਮੈਂਬਰ ਖਗੇਨ ਮੁਰਮੂ ਅਤੇ ਵਿਧਾਇਕ ਸ਼ੰਕਰ ਘੋਸ਼, ਜੋ ਪੱਛਮੀ ਬੰਗਾਲ ਦੇ ਹੜ੍ਹ ਪ੍ਰਭਾਵਿਤ ਜਲਪਾਈਗੁੜੀ ਖੇਤਰ ਵਿੱਚ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ ‘ਤੇ ਭੀੜ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਕਾਫਲੇ ‘ਤੇ ਪੱਥਰਬਾਜ਼ੀ ਕੀਤੀ। ਇਸ ਘਟਨਾ ਤੋਂ ਬਾਅਦ, ਭਾਜਪਾ ਨੇ ਕਬਾਇਲੀ ਨੇਤਾ ‘ਤੇ ਹਮਲੇ ਦੀ ਨਿੰਦਾ ਕੀਤੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ ਦੋਸ਼ੀ ਠਹਿਰਾਇਆ।
ਵਾਇਰਲ ਵੀਡੀਓ ਦਾ ਇੱਕ ਸਕ੍ਰੀਨਸ਼ੌਟ ਸਾਨੂੰ “ਦ ਨਿਊ ਇੰਡੀਅਨ ਐਕਸਪ੍ਰੈਸ” ਦੀ 7 ਅਕਤੂਬਰ ਦੀ ਰਿਪੋਰਟ ਦੇ ਕਵਰ ਫੋਟੋ ਵਿੱਚ ਮਿਲਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਲਦਾ ਉੱਤਰੀ ਦੇ ਸੰਸਦ ਮੈਂਬਰ ਖਗੇਨ ਮੁਰਮੂ ਅਤੇ ਸਿਲੀਗੁੜੀ ਦੇ ਵਿਧਾਇਕ ਸ਼ੰਕਰ ਘੋਸ਼ ‘ਤੇ 6 ਅਕਤੂਬਰ ਨੂੰ ਜਲਪਾਈਗੁੜੀ ਜ਼ਿਲ੍ਹੇ ਦੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਨਾਗਰਾਕਾਟਾ ਖੇਤਰ ਦੇ ਦੌਰੇ ਦੌਰਾਨ ਭੀੜ ਨੇ ਹਮਲਾ ਕੀਤਾ ਸੀ। ਦੋਵੇਂ ਨੇਤਾ ਸਿਲੀਗੁੜੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਨੇ ਪਾਰਟੀ ਨੇਤਾਵਾਂ ‘ਤੇ ਹਮਲੇ ਦੀ ਐਨਆਈਏ ਜਾਂਚ ਦੀ ਮੰਗ ਕੀਤੀ ਅਤੇ ਕਬਾਇਲੀ ਨੇਤਾਵਾਂ ‘ਤੇ ਹਮਲੇ ਦੀ ਨਿੰਦਾ ਕੀਤੀ।

ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਨੂੰ ਜਲਪਾਈਗੁੜੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਦੂਜੇ ਨੂੰ ਅਲੀਪੁਰਦੁਆਰ ਜ਼ਿਲ੍ਹੇ ਵਿੱਚ ਭਾਰਤ-ਭੂਟਾਨ ਸਰਹੱਦ ਦੇ ਨੇੜੇ ਜੈਗਾਓਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਿਲੀਗੁੜੀ ਦੇ ਹਸਪਤਾਲ ਵਿੱਚ ਜ਼ਖਮੀ ਸੰਸਦ ਮੈਂਬਰ ਨੂੰ ਮਿਲਣ ਗਈ। ਲੋਕ ਸਭਾ ਸਕੱਤਰੇਤ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਰਾਜ ਸਰਕਾਰ ਤੋਂ ਜਵਾਬ ਮੰਗਿਆ ਹੈ, ਜਦੋਂ ਕਿ ਕੋਲਕਾਤਾ ਹਾਈ ਕੋਰਟ ਨੇ ਸੰਸਦ ਮੈਂਬਰ ‘ਤੇ ਹਮਲੇ ਬਾਰੇ ਰਾਜ ਸਰਕਾਰ ਤੋਂ ਰਿਪੋਰਟ ਮੰਗੀ ਹੈ।
ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦੁਆਰਾ ਭਾਜਪਾ ਵਿਧਾਇਕ ‘ਤੇ ਹਮਲਾ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਪੱਛਮੀ ਬੰਗਾਲ ਦੇ ਜਲਪਾਈਗੁੜੀ ਦਾ ਹੈ।
Sources
YouTube video by RNF News, Oct 7, 2025
YouTube video by The Tribune, Oct 6, 2025
YouTube video by Times Now, Oct 6, 2025
Report by The New Indian Express, Oct 7, 2025
Report by The New Indian Express, Oct 8, 2025
Report by Live Hindustan, Oct 14, 2025
Report by Jagran, Oct 7, 2025
report by NDTV India, Oct 7, 2025